ਚੰਡੀਗੜ੍ਹ, 16 ਸਤੰਬਰ 2019: ਪਾਕਿਸਤਾਨ 9 ਨਵੰਬਰ ਨੂੰ ਕਰਤਾਰਪੁਰ ਲਾਂਘੇ ਦਾ ਉਦਘਾਟਨ ਕਰੇਗਾ, ਪ੍ਰਾਜੈਕਟ ਡਾਇਰੈਕਟਰ ਆਤੀਫ ਮਜੀਦ ਨੇ ਅੱਜ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ।
ਮਜੀਦ ਨੇ ਕਿਹਾ ਕਿ ਸ਼ੁਰੂਆਤ ਵਿੱਚ 5000 ਯਾਤਰੀ ਰੋਜ਼ਾਨਾ ਆਉਣਗੇ ਅਤੇ ਬਾਅਦ ਵਿੱਚ ਇਹ ਗਿਣਤੀ 10,000 ਯਾਤਰੀ ਪ੍ਰਤੀ ਦਿਨ ਹੋ ਜਾਵੇਗੀ।
ਉਨ੍ਹਾਂ ਕਿਹਾ ਕਿ ਇਮੀਗ੍ਰੇਸ਼ਨ ਲਈ ਕੁੱਲ 152 ਕਾਊਂਟਰ ਸਥਾਪਤ ਕੀਤੇ ਜਾਣਗੇ ਅਤੇ ਸਰਹੱਦੀ ਟਰਮੀਨਲ ਜ਼ੀਰੋ ਪੁਆਇੰਟ ਤੋਂ 350 ਮੀਟਰ ਦੀ ਦੂਰੀ 'ਤੇ ਹੋਵੇਗਾ।
ਮੀਡੀਆ ਬ੍ਰੀਫਿੰਗ ਨੂੰ ਵੇਖਣ ਲਈ, ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ:
https://twitter.com/samaylive/status/1173587137129799682