ਪਾਕਿਸਤਾਨ 'ਚ ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਗਮ ਲਈ ਸੱਦੇ ਮਹਿਮਾਨਾਂ ਨੂੰ ਸਿਆਸੀ ਕਲੀਅਰੰਸ ਲੈਣੀ ਪਵੇਗੀ : ਵਿਦੇਸ਼ ਮੰਤਰਾਲਾ
ਨਵੀਂ ਦਿੱਲੀ, 31 ਅਕਤੂਬਰ, 2019 : ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨੀ ਸਮਾਗਮ ਵਾਸਤੇ ਜਿਹੜੇ ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ ਹੈ, ਉਹਨਾਂ ਨੂੰ ਸਿਆਸੀ ਕਲੀਅਰੰਸ ਲੈਣੀ ਪਵੇਗੀ। ਇਹ ਖੁਲਸਾ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਉਦੋਂ ਕੀਤਾ ਹੈ ਜਦੋਂ ਇਕ ਦਿਨ ਪਹਿਲਾਂ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਨਵਜੋਤ ਸਿੱਧੂ ਉਦਘਾਟਨੀ ਸਮਾਗਮ ਵਾਸਤੇ ਸੱਦਾ ਦਿੱਤਾ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਉਹ ਸਮਝਦੇ ਹਨ ਕਿ ਜਿਹੜੇ ਸਿਆਸੀ ਆਗੂਆਂ ਨੂੰ ਤੇ ਹੋਰਨਾਂ ਨੂੰ ਸੱਦਾ ਮਿਲਿਆ ਹੈ, ਉਹਨਾਂ ਨੂੰ ਸਿਆਸੀ ਕਲੀਅਰੰਸ ਲੈਣੀ ਪਵੇਗੀ ਅਤੇ ਜਿਹੜੇ ਸੂਚੀ ਵਿਚ ਸ਼ਾਮਲ ਨਹੀਂ ਹੋਣਗੇ, ਉਹ ਇਸ ਬਾਰੇ ਜਾਣ ਜਾਣਗੇ। ਇਸ ਵਿਚ ਕੋਈ ਸਰਪ੍ਰਾਈਜ਼ ਨਹੀਂ ਹੋਵੇਗਾ। ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਆਮ ਹਾਲਾਤਾਂ ਵਿਚ ਸਿਆਸੀ ਕਲੀਅਰੰਸ ਲੈਣ ਵਾਲੇ ਨਿਯਮ ਲਾਗੂ ਹੋਣਗੇ।
ਪਾਕਿਸਤਾਨ ਤਹਿਰੀਕ ਏ ਇਨਸਾਫ ਪਾਰਟੀ ਨੇ ਬੁੱਧਵਾਰ ਨੂੰ ਆਖਿਆ ਸੀ ਕਿ ਇਸਲਾਮਾਬਾਦ ਨੇ 9 ਨਵੰਬਰ ਦੇ ਉਦਘਾਟਨੀ ਸਮਾਗਮ ਵਾਸਤੇ ਸਿੱਧੂ ਨੂੰ ਸੱਦਾ ਭੇਜਣ ਦਾ ਫੈਸਲਾ ਕੀਤਾ ਹੈ ਤੇ ਪਾਕਿਸਤਾਨ ਦੇ ਸੈਨੇਟਰ ਫੈਜ਼ਲ ਜਾਵੇਦ ਖਾਨ ਨੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਹੈ।
ਸਿੱਧੂ ਨੂੰ ਕਾਂਗਰਸ ਦੀ ਸੂਚੀ ਵਿਚ ਸ਼ਾਮਲ ਨਹੀਂ ਕੀਤਾ ਗਿਆ। ਕਾਂਗਰਸ ਦੀ ਸੂਚੀ ਵਿਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜਿਓਤਿਰਦਿਤਯਾ ਸਿੰਧੀਆ, ਆਰ ਪੀ ਐਨ ਸਿੰਘ, ਆਸ਼ਾ ਕੁਮਾਰੀ, ਪਾਰਟੀ ਦੇ ਬੁਲਾਰੇ ਰਣਦੀਪ ਸੂਰਜੇਵਾਲਾ, ਦੀਪਿੰਦਰ ਸਿੰਘ ਹੁੱਡਾ ਅਤੇ ਜਤਿੰਦ ਪ੍ਰਸਾਦ ਦਾ ਨਾਮ ਸ਼ਾਮਲ ਹੈ।
ਵਿਦੇਸ਼ ਮੰਤਰਾਲੇ ਦੇ ਨੁਮਾਇੰਦੇ ਦੀ ਪ੍ਰੈਸ ਕਾਨਫਰੰਸ ਦੀ ਵੀਡੀਓ ਲਈ ਕਲਿੱਕ ਕਰੋ :