ਚੰਡੀਗੜ੍ਹ, 1 ਨਵੰਬਰ 2019 - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਯਾਤਰੀਆਂ ਲਈ ਪਾਸਪੋਰਟ ਅਤੇ ਐਡਵਾਂਸ 'ਚ ਰਜਿਸਟ੍ਰੇਸ਼ਨ ਕਰਾਉਣ ਦੀਆਂ ਸ਼ਰਤਾਂ ਨੂੰ ਮੁਆਫ਼ ਕਰਨ ਦੇ ਫ਼ੈਸਲੇ ਦਾ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਵਾਗਤ ਕਰਦਿਆਂ ਖ਼ੁਸ਼ੀ ਜਤਾਈ ਹੈ।
ਕੈਪਟਨ ਨੇ ਟਵੀਟ ਕਰਦਿਆਂ ਇਹ ਵੀ ਕਿਹਾ ਕਿ ਸਰਕਾਰ ਪਾਕਿਸਤਾਨ ਨੂੰ ਅਪੀਲ ਕਰੇਗੀ ਕਿ ਇਸ ਨੂੰ ਸਿਰਫ਼ ਸਿੱਖਾਂ 'ਤੇ ਹੀ ਨਹੀਂ, ਬਲਕਿ ਧਰਮ ਨਿਰਪੱਖ ਸਾਰੇ ਭਾਰਤ ਦੇ ਨਾਗਰਿਕਾਂ 'ਤੇ ਲਾਗੂ ਕੀਤਾ ਜਾਵੇ। ਕੈਪਟਨ ਨੇ ਪਾਕਿ ਪ੍ਰਧਾਨ ਮੰਤਰੀ ਨੂੰ ਇਹ ਵੀ ਅਪੀਲ ਕੀਤੀ ਕਿ ਉਹ 20 ਡਾਲਰ ਦੀ ਫ਼ੀਸ ਦੋ ਦਿਨਾਂ ਲਈ ਮੁਆਫ਼ ਕਰਨ ਦੀ ਬਜਾਏ ਸਾਰੇ ਦਿਨਾਂ ਲਈ ਕਰ ਦੇਣ।