← ਪਿਛੇ ਪਰਤੋ
ਸ੍ਰੀ ਗੰਗਾਨਗਰ, 08 ਨਵੰਬਰ 2019 - ਰਾਜਸਥਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਗੰਗਾਨਗਰ ਵਲੋਂ 550 ਸਾਲਾਂ ਜਨਮ ਦਿਹਾੜੇ ਮੌਕੇ ਖਾਸ਼ ਇੰਤਜ਼ਾਮ ਕਰਨ ਲਈ ਮੁੱਖਮੰਤਰੀ ਅਸ਼ੋਕ ਗਹਲੋਤ ਅਤੇ ਰਾਜਸਥਾਨ ਸਰਕਾਰ ਦਾ ਧੰਨਵਾਦ ਕੀਤਾ ਹੈ। ਇਸ ਸਬੰਧੀ ਕਮੇਟੀ ਦੇ ਮੀਤ ਪ੍ਰਧਾਨ ਪ੍ਰੋ.ਬਲਜਿੰਦਰ ਸਿੰਘ ਵਲੋਂ ਜਾਰੀ ਪ੍ਰੈਸ ਨੋਟ ਵਿੱਚ ਦਸਿਆ ਗਿਆ ਹੈ ਕਿ ਪਿਛਲੇ ਦਿਨੀਂ ਕਮੇਟੀ ਦਾ ਇੱਕ ਵਫ਼ਦ ਪ੍ਰਿਥੀਪਾਲ ਸਿੰਘ ਸੰਧੂ ਅਤੇ ਹਰਦੀਪ ਸਿੰਘ ਦੀ ਅਗਵਾਈ ਵਿਚ ਮੁੱਖਮੰਤਰੀ ਨੂੰ ਮਿਲਿਆ ਸੀ ਜਿਸਨੇ ਇਸ ਮੌਕੇ ਖਾਸ ਇਤਜ਼ਾਮ ਕਰਨ ਦੀ ਬੇਨਤੀ ਕੀਤੀ ਸੀ। ਜਿਸਨੂੰ ਪ੍ਰਵਾਨ ਕਰਦੇ ਹੋਏ ਸਰਕਾਰ ਨੇ ਜ਼ਿਲ੍ਹਾ ਡਿਪਟੀ ਕਮਿਸਨਰਾਂ ਨੂੰ ਯਾਤਰੀਆਂ ਦੇ ਸੁਲਤਾਨਪੁਰ ਲੋਧੀ ਜਾਣ ਲਈ ਮੁਫ਼ਤ ਬੱਸਾਂ ਦਾ ਇੰਤਜ਼ਾਮ ਕਰਨ ਲਈ ਆਦੇਸ਼ ਦਿੱਤਾ ਹੈ। ਇਸ ਤੋਂ ਇਲਾਵਾ ਰਾਜਸਥਾਨ ਯੂਨੀਵਰਸਿਟੀ ਵਿੱਚ ਗੁਰੂ ਨਾਨਕ ਦੇਵ ਜੀ ਦੇ ਨਾਮ ਦੇ ਚੇਅਰ ਸਥਾਪਿਤ ਕਰਨ ਅਤੇ ਸਿੱਖ ਬਹੁਲ ਜ਼ਿਲ੍ਹਿਆਂ ਵਿੱਚ ਗੁਰੂ ਨਾਨਕ ਦੇਵ ਜੀ ਦੇ ਯਾਦਗਾਰੀ ਬਨ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ। ਰਾਜਸਥਾਨ ਸਰਕਾਰ ਵਲੋਂ ਦਿਸੰਬਰ ਮਹੀਨੇ ਵਿੱਚ ਰਾਜਸਥਾਨ ਕਮੇਟੀ ਦੇ ਸਹਿਯੋਗ ਨਾਲ ਰਾਜ ਪੱਧਰੀ ਸਮਾਗਮ ਆਯੋਜਿਤ ਕੀਤਾ ਜਾਵੇਗਾ।
Total Responses : 265