← ਪਿਛੇ ਪਰਤੋ
ਨਵੀਂ ਦਿੱਲੀ, 09 ਨਵੰਬਰ 2019 - ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਟਵਿੱਟਰ 'ਤੇ ਟਵੀਟ ਕਰਕੇ ਕਿਹਾ ਕਿ ਅੱਜ ਦਾ ਦਿਨ ਭਾਰਤ ਲਈ ਇਤਿਹਾਸਿਕ ਰਿਹਾ। ਅੱਜ 9 ਨਵੰਬਰ ਦਾ ਦਿਨ ਉਹ ਦਿਨ ਹੈ ਜਦੋਂ ਬਰਲਿਨ ਦੀ ਕੰਧ ਡਿੱਗੀ ਸੀ ਅਤੇ ਅੱਜ ਭਾਰਤ 'ਚ ਵੀ ਦੋ ਇਤਿਹਾਸਿਕ ਕੰਮ ਹੋਏ। ਅੱਜ ਕਰਤਾਰਪੁਰ ਕਾਰੀਡੋਰ ਖੁੱਲ੍ਹਿਆ ਜਿਸ 'ਚ ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਦਾ ਖਾਸ ਯੋਗਦਾਨ ਰਿਹਾ ਅਤੇ ਦੂਜਾ ਸੁਪਰੀਮ ਕੋਰਟ ਵੱਲੋਂ ਅਯੁੱਧਿਆ ਮਾਮਲੇ 'ਤੇ ਆਪਣਾ ਫੈਸਲਾ ਸੁਣਾਇਆ ਗਿਆ। ਅੱਜ ਦੀ ਤਰੀਕ 9 ਨਵੰਬਰ ਮਿਲ ਕੇ ਰਹਿਣ ਅਤੇ ਅੱਗੇ ਵਧਣ ਦਾ ਸੰਦੇਸ ਦਿੰਦੀ ਹੈ। ਟਵੀਟ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
https://twitter.com/ANI/status/1193149295328759810
Total Responses : 265