ਅਮਰਿੰਦਰ ਸਿੰਘ ਮੋਦੀ ਦਾ ਸਵਾਗਤ ਕਰਨਗੇ, ਨਾਲ ਹੀ ਜਾਣਗੇ ਗੁਰਦੁਆਰਾ ਬੇਰ ਸਾਹਿਬ ਤੇ ਡੇਰਾ ਬਾਬਾ ਨਾਨਕ (ਵੇਖੋ ਉਦਘਾਟਨੀ ਪ੍ਰੋਗਰਾਮਾਂ ਦਾ ਵੇਰਵਾ)
ਚੰਡੀਗੜ•, 9 ਨਵੰਬਰ, 2019 : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਰੱਖੀ ਆਪਣੀ ਰੈਲੀ ਰੱਦ ਕਰ ਦਿੱਤੀ ਹੈ ਤੇ ਹੁਣ ਉਹ ਸੁਲਤਾਨਪੁਰ ਲੋਧੀ ਵਿਖੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਹੈਲੀਪੈਡ 'ਤੇ ਸਵਾਗਤ ਕਰਨਗੇ। ਇਸ ਉਪਰੰਤ ਉਹ ਪ੍ਰਧਾਨ ਮੰਤਰੀ ਦੇ ਨਾਲ ਸ੍ਰੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਮ ਹੋਣਗੇ ਅਤੇ ਫਿਰ ਇਥੋਂ ਹੀ ਡੇਰਾ ਬਾਬਾ ਨਾਨਕ ਵਿਖੇ ਰੱਖੇ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਦੇ ਨਾਲ ਸ਼ਿਰਕਤ ਕਰਨਗੇ।
ਕਰਤਾਰਪੁਰ ਲਾਂਘੇ ਅਤੇ ਆਈ ਸੀ ਪੀ ਦੇ ਉਦਘਾਟਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪੰਜਾਬ ਸਰਕਾਰ ਵੱਲੋਂ ਸਥਾਪਿਤ ਟੈਂਟ ਸਿਟੀ ਪੁੱਜਣਗੇ ਅਤੇ ਇਥੇ ਹੀ ਲੰਗਰ ਛਕਣਗੇ। ਇਸ ਉਪਰੰਤ ਉਹ ਲਾਂਘੇ ਅਤੇ ਆਈ ਸੀ ਪੀ ਦਾ ਉਦਘਾਟਨ ਕਰਨਗੇ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਵਿਸਥਾਰਿਤ ਪ੍ਰੋਗਰਾਮ ਇਸ ਤਰ•ਾਂ ਹੈ
ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ : ਸਵੇਰੇ 9.10 ਵਜੇ
ਡੇਰਾ ਬਾਬਾ ਨਾਨਕ ਦੀ ਰੈਲੀ ਵਿਚ ਸ਼ਮੂਲੀਅਤ, ਬੀ ਐਸ ਐਫ ਗਰਾਉਂਡ, ਸ਼ਿਕਾਰ ਮਾਛੀਆਂ ਸਵੇਰੇ 10.30 ਵਜੇ
ਪੰਜਾਬ ਸਰਕਾਰ ਵੱਲੋਂ ਤਿਆਰ ਟੈਂਟ ਸਿਟੀ ਵਿਚ ਲੰਗਰ ਛਕਣਗੇ 12 ਵਜੇ
ਆਈ ਸੀ ਪੀ ਅਤੇ ਕਰਤਾਰਪੁਰ ਲਾਂਘੇ ਦਾ ਉਦਘਾਟਨ 12.15 ਵਜੇ
ਇਥੇ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਅਗਵਾਈ 'ਚ ਪਹਿਲੇ ਜਥੇ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਕਰਨਗੇ।