← ਪਿਛੇ ਪਰਤੋ
ਜੀ ਐੱਸ ਪੰਨੂ
ਪਟਿਆਲਾ, 2 ਨਵੰਬਰ 2019 - ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਸੇਵਾ ਕੇਂਦਰਾਂ ਵਿੱਚ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਰਜਿਸਟਰੇਸ਼ਨ ਦੀ ਸੇਵਾ ਸ਼ੁਰੂ ਕੀਤੀ ਗਈ ਹੈ। ਸੇਵਾ ਕੇਂਦਰਾਂ ਵਿੱਚ ਰਜਿਸਟਰੇਸ਼ਨ ਮੁਫ਼ਤ ਕੀਤੀ ਜਾਂਦੀ ਹੈ ਅਤੇ ਫਾਰਮ ਵੀ ਸੇਵਾ ਕੇਂਦਰਾਂ 'ਤੇ ਹੀ ਦਿੱਤੇ ਜਾਂਦੇ ਹਨ। ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿੱਤ ਨੇ ਦੱਸਿਆ ਕਿ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂ ਜ਼ਿਲ੍ਹੇ ਵਿੱਚ ਬਣੇ 41 ਸੇਵਾ ਕੇਂਦਰਾਂ ਵਿਖੇ ਵੀ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ। ਕੁਮਾਰ ਅਮਿੱਤ ਨੇ ਦੱਸਿਆ ਕਿ ਰਜਿਸਟਰੇਸ਼ਨ ਫਾਰਮ ਭਰਵਾਉਣ ਲਈ 20 ਰੁਪਏ ਪ੍ਰਤੀ ਫਾਰਮ ਫ਼ੀਸ ਵਸੂਲੀ ਜਾਂਦੀ ਹੈ ਪਰੰਤੂ ਜੇਕਰ ਕੋਈ ਸ਼ਰਧਾਲੂ ਖ਼ੁਦ ਫਾਰਮ ਭਰਦਾ ਹੈ ਜਾਂ ਬਾਹਰੋਂ ਭਰਵਾ ਕੇ ਲਿਆਉਂਦਾ ਹੈ ਤਾਂ ਉਸ ਕੋਲੋਂ ਕੋਈ ਫ਼ੀਸ ਨਹੀਂ ਲਈ ਜਾਂਦੀ ਹੈ। ਇਹ ਸਾਡੇ ਹੈ ਸੇਵਾ ਕੇਦਰਾਂ ਦਾ ਹਾਲ ਜੋ ਦੱਸਣ ਯੋਗ ਕਿ ਪੰਜਾਬ ਸਰਕਾਰ ਪਾਕਿਸਤਾਨ ਨੂੰ ਤਾ 20 ਡੋਲਰ ਫੀਸ ਮਾਫ ਕਰਨ ਲਈ ਕਹਿ ਰਹੀ ਪਰ ਆਮ ਆਪਣੇ ਸੇਵਾ ਕੇਦਰਾਂ ਤੋਂ 20 ਰੁਪਏ ਪ੍ਰਤੀ ਫਾਰਮ ਫੀਸ ਫਾਰਮ ਭਰਨ ਦੇ ਲੈ ਰਹੀ ਹੈ ਜੋ ਮਾਫ ਹੋਣੀ ਚਾਹੀਦੀ ਹੈ।
ਕੁਮਾਰ ਅਮਿੱਤ
Total Responses : 265