← ਪਿਛੇ ਪਰਤੋ
ਅਸ਼ੋਕ ਵਰਮਾ ਬਠਿੰਡਾ 13 ਜੁਲਾਈ 2020: ਕਰੋਨਾ ਵਾਇਰਸ ਕਰਕੇ ਲੱਗੇ ਲਾਕਡਾਊਨ ਕਾਰਨ ਬੰਦ ਹੋਏ ਵਪਾਰ ਕਾਰਨ ਵਪਾਰੀਆਂ ਦੇ ਹੱਕ ਵਿੱਚ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਵਪਾਰ ਜਨ ਸੰਪਰਕ ਅਭਿਆਨ ਸ਼ੁਰੂ ਕੀਤਾ ਗਿਆ ਹੈ ਜਿਸ ਦਾ ਸੂਬੇ ਭਰ ਦੇ ਵਪਾਰੀਆਂ ਵੱਲੋਂ ਭਰਵਾਂ ਹੰਗਾਰਾ ਦਿੱਤਾ ਜਾ ਰਿਹਾ ਹੈ। ਵਪਾਰ ਐਂਡ ਟ੍ਰੇਡ ਇੰਡਸਟਰੀ ਵਿੰਗ ਦੇ ਸੂਬਾ ਵਾਈਸ ਪ੍ਰਧਾਨ ਅਨਿਲ ਠਾਕੁਰ ਨੇ ਦੱਸਿਆ ਕਿ ਇਸ ਅਭਿਆਨ ਤਹਿਤ ਵਿੰਗ ਦੇ ਅਹੁਦੇਦਾਰਾਂ ਵੱਲੋਂ ਸੂਬੇ ਭਰ ਦੇ ਕਰੀਬ 60 ਹਜ਼ਾਰ ਵੱਡੇ ਅਤੇ ਛੋਟੇ ਵਪਾਰੀਆਂ ਨਾਲ ਚਿੱਠੀ ਰਾਹੀਂ ਰਾਬਤਾ ਕਾਇਮ ਕਰਕੇ ਉਨਾਂ ਦੀਆਂ ਮੁਸਕਿਲਾਂ ਸੁਣੀਆਂ ਜਾ ਰਹੀਆਂ ਹਨ ਅਤੇ ਆਪ ਦੀ ਸਰਕਾਰ ਆਉਣ ਤੇ ਇਨਾਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ਤੇ ਦੂਰ ਕੀਤਾ ਜਾਵੇਗਾ। ਉਨਾਂ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਤੇ ਵਰਦਿਆਂ ਕਿਹਾ ਕਿ 72 ਸਾਲਾਂ ਤੋਂ ਦੇਸ਼ ਦੀ ਅਰਥਵਿਵਸਥਾ ਵਿਚ ਵੱਡਾ ਯੋਗਦਾਨ ਪਾਉਣ ਵਾਲੇ ਵਪਾਰੀ ਵਰਗ ਲਈ ਦੋਵੇਂ ਹੀ ਸਰਕਾਰਾਂ ਨੇ ਕੁਝ ਠੋਸ ਕਦਮ ਨਹੀਂ ਚੁੱਕੇ ਅਤੇ 3 ਮਹੀਨਿਆਂ ਦੇ ਬੰਦ ਹੋਏ ਵਪਾਰ ਲਈ ਵੀ ਕਿਸੇ ਵੀ ਸਰਕਾਰ ਨੇ ਕੋਈ ਰਾਹਤ ਪੈਕੇਜ ਜਾਰੀ ਨਹੀਂ ਕੀਤਾ ਉਲਟਾ ਪੈਟਰੋਲ ਡੀਜ਼ਲ ਦੇ ਰੇਟ ਵਧਾ ਕੇ ਇੰਡਸਟਰੀ ਤੇ ਦੂਹਰੀ ਮਾਰ ਕੀਤੀ ਗਈ ਹੈ।ਸ੍ਰੀ ਠਾਕੁਰ ਨੇ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਦੇ 10 ਸਾਲ ਦੇ ਰਾਜ ਵਿੱਚ ਅਕਾਲੀਆਂ ਦਾ ਡਰ ਰਿਹਾ ਜਿਸ ਕਰਕੇ ਇੰਡਸਟਰੀਜ ਬਾਹਰਲੇ ਰਾਜਾਂ ਵਿੱਚ ਤਬਦੀਲ ਹੋ ਗਈ ਜਿਸ ਸਬੰਧੀ ਮੌਜੂਦਾ ਕਾਂਗਰਸ ਸਰਕਾਰ ਨੇ ਵੀ ਕੋਈ ਪਾਲਸੀ ਲਾਗੂ ਨਹੀਂ ਕੀਤੀ ਹੈ। ਉਨਾਂ ਮੰਗ ਕੀਤੀ ਕਿ ਪੰਜਾਬ ਅਤੇ ਕੇਂਦਰ ਸਰਕਾਰ ਵਪਾਰੀਆਂ ਇੰਡਸਟਰੀਜ ਦੇ ਸਾਰੇ ਟੈਕਸ ਮੁਆਫ ਕਰੇ ਬਿਜਲੀ ਬਿੱਲ ਪਿਛਲੇ ਤਿੰਨ ਮਹੀਨਿਆਂ ਦੇ ਮੁਆਫ਼ ਕੀਤੇ ਜਾਣ ਅਤੇ ਮੰਦੀ ਦੀ ਮਾਰ ਝੱਲ ਰਹੇ ਵਪਾਰੀਆਂ ਲਈ ਆਰਥਿਕ ਪੈਕੇਜ ਤੁਰੰਤ ਜਾਰੀ ਕੀਤੇ ਜਾਣ।
Total Responses : 295