ਪੰਜਾਬ ਸਰਕਾਰ ਨੇ ਸਬ ਰਜਿਸਟਰਾਰ ਦਫਤਰਾਂ 'ਚ ਦਸਤਾਵੇਜ਼ਾ ਦੀ ਰਜਿਸਟ੍ਰੇਸ਼ਨ ਦੇ ਕੰਮ 'ਚ ਤੇਜ਼ੀ ਲਿਆਉਣ ਲਈ ਜਾਰੀ ਕੀਤੀਆਂ ਹਦਾਇਤਾਂ
ਚੰਡੀਗੜ੍ਹ, 8 ਜੁਲਾਈ, 2020 : ਪੰਜਾਬ ਸਰਕਾਰ ਨੇ ਸਬ ਰਜਿਸਟਰਾਰ ਦਫਤਰਾਂ ਵਿਚ ਦਸਤਾਵੇਜ਼ਾਂ ਦੀ ਰਜਿਸਟ੍ਰੇਸ਼ਨ ਦੇ ਕੰਮ ਵਿਚ ਤੇਜ਼ੀ ਲਿਆਉਣ ਲਈ ਹਦਾਇਤਾਂ ਜਾਰੀ ਕੀਤੀਆਂ ਹਨ। ਇਹਨਾਂ ਹਦਾਇਤਾਂ ਵਿਚ ਰਜਿਸਟ੍ਰੇਸ਼ਨ ਲਈ ਸਮਾਂ ਵੀ ਵਧਾ ਦਿੱਤਾ ਗਿਆ ਹੈ ਤੇ ਇਹ ਹੁਣ ਸਵੇਰੇ 9.00 ਤੋਂ ਸ਼ਾਮ 7.00 ਵਜੇ ਤੱਕ ਦਾ ਹੋਵੇਗਾ। ਇਸ ਪ੍ਰਕਿਰਿਆ ਪਿੱਛੇ ਮਕਸਦ ਅਪਵਾਇੰਟਮੈਂਟਾਂ ਦੇ ਬੈਕਲਾਗ ਨੂੰ ਖਤਮ ਕਰਨਾ ਹੈ।
ਜਾਰੀ ਹਦਾਇਤਾਂ ਮੁਤਾਬਕ ਰਾਜ ਦੇ 12 ਸਬ ਰਜਿਸਟਰਾਰ ਦਫਤਰ ਜਿਹਨਾਂ ਵਿਚ ਜਲੰਧਰ 1, ਜਲੰਧਰ 2, ਅੰਮ੍ਰਿਤਸਰ 1, ਅੰਮ੍ਰਿਤਸਰ 2, ਲੁਧਿਆਣਾ ਪੂਰਬੀ, ਪੱਛਮੀ ਅਤੇ ਦੱਖਣੀ, ਬਠਿੰਡਾ, ਪਟਿਆਲਾ, ਮੁਹਾਲੀ, ਖਰੜ, ਬਰਨਾਲਾ ਵਿਚ ਰੋਜ਼ਾਨਾ ਰਜਿਸਟਰ ਕੀਤੇ ਜਾਣ ਵਾਲੇ ਦਸਤਾਵੇਜ਼ਾਂ ਲਈ ਮੌਜੂਦਾ ਸਾਧਾਰਣ ਗਿਣਤੀ ਦੀ ਸੀਮਾ ਨੂੰ ਮੌਜੂਦਾ ਸਮੇਂ ਦੀ ਲੋੜ ਅਨੁਸਾਰ 75 ਨਾਰਮਲ ਅਪਵਾਇੰਟਮੈਂਟ ਸਲਾÂ ਪ੍ਰਤੀ ਸਬ ਰਜਿਸਟਰਾਰ ਦਫਤਰਾਂ ਵਿਖੇ ਦਸਤਾਵੇਜ਼ਾਂ ਦੀ ਰਜਿਸਟ੍ਰੇਸ਼ਨ ਸਮਾਂ ਵੀ ਸਵੇਰੇ 9.00 ਵਜੇ ਤੋਂ ਸ਼ਾਮ 07.00 ਵਜੇ ਤੱਕ ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਬਾਇਓਮੀਟ੍ਰਿਕ ਹਾਲ ਦੀ ਘੜੀ ਬੰਦ ਰਹਿਣਗੇ ਜਦਕਿ ਖੂਨੀ ਰਿਸ਼ਤਿਆਂ ਦੀਆਂ ਰਜਿਸਟਰੀਆਂ ਲਈ ਰੋਜ਼ਾਨਾ ਸਿਰਫ 5 ਸਲਾਟ ਤੈਅ ਕਰ ਦਿੱਤੇ ਗਏ ਹਨ।
ਹੋਰ ਵੇਰਵਿਆਂ ਲਈ ਨਾਲ ਨੱਥੀ ਦਸਤਾਵੇਜ਼ ਵੇਖੋ :