← ਪਿਛੇ ਪਰਤੋ
ਚੱਲੇ ਹੋਏ ਕਾਰਤੂਸਾਂ ਦਾ ਮਿਲਗੋਭਾ ਹੈ ਨਵਾਂ ਸ਼੍ਰੋਮਣੀ ਅਕਾਲੀ ਦਲ : ਡਾ.ਰਾਣੂੰ ਮੋਹਾਲੀ, 09 ਜੁਲਾਈ 2020: ਸਹਿਜਧਾਰੀ ਸਿੱਖ ਪਾਰਟੀ ਦੇ ਸੁਪਰੀਮੋ ਡਾ. ਪਰਮਜੀਤ ਸਿੰਘ ਰਾਣੂੰ ਨੇ ਅੱਜ ਇੱਕ ਮੋਹਾਲੀ ਪ੍ਰੈੱਸ ਕਲੱਬ ਵਿਖੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਖੁਲਾਸਾ ਕੀਤਾ ਕਿ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਨਵੇ ਬਣੇ 'ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ' ਨੂੰ ਭਾਰਤ ਚੋਣ ਕਮਿਸ਼ਨ ਵੱਲੋ ਇਸ ਨਾਂ 'ਤੇ ਪ੍ਰਵਾਨਗੀ ਨਹੀਂ ਮਿਲ ਪਾਵੇਗੀ ਕਿਉਂਕਿ ਸਹਿਜਧਾਰੀ ਸਿੱਖ ਪਾਰਟੀ ਇਸ ਤਕਨੀਕੀ ਅੜਿੱਕੇ ਚੋ ਲੰਘ ਚੁਕੀ ਹੈ। ਡਾ. ਰਾਣੂੰ ਨੇ ਦੱਸਿਆ ਕਿ 4 ਨਵੰਬਰ 2001 ਨੂੰ ਸਹਿਜਧਾਰੀਆਂ ਨੇ ਭਾਰਤ ਚੋਣ ਕਮਿਸ਼ਨ ਕੋਲ ਇਸੇ ਨਾਮ 'ਤੇ ਦਰਖਾਸਤ ਦਿੱਤੀ ਸੀ। ਚੋਣ ਕਮਿਸ਼ਨ ਨੇ ਆਪਣੇ ਪੱਤਰ 18 ਦਸੰਬਰ 2001 ਰਾਹੀਂ ਸਾਫ਼ ਮਨ•ਾ ਕਰ ਦਿੱਤਾ ਸੀ ਕਿ 'ਸ਼੍ਰੋਮਣੀ ਅਕਾਲੀ ਦਲ' ਪਹਿਲਾਂ ਹੀ ਇਕ ਸੂਬੇ ਦੀ ਮਾਨਤਾ ਪ੍ਰਾਪਤ ਰਜਿਸਟਰਡ ਪਾਰਟੀ ਹੈ ਅਤੇ ਇਹ ਨਾਮ ਮਿਲਦਾ ਜੁਲਦਾ ਹੋਣ ਕਾਰਨ ਵੋਟਰਾਂ ਵਿੱਚ ਭਰਮ ਪੈਦਾ ਕਰੇਗਾ ਜਿਸ ਕਰਕੇ ਕੋਈ ਹੋਰ ਨਾਮ ਰਖਿਆ ਜਾਵੇ। ਫਿਰ ਇਹ 'ਸਹਿਜਧਾਰੀ ਸਿੱਖ ਫੈਡਰੇਸ਼ਨ' ਰਜਿਸਟਰਡ ਹੋਈ ਜੋ ਬਾਅਦ ਵਿੱਚ 'ਸਹਿਜਧਾਰੀ ਸਿੱਖ ਪਾਰਟੀ' ਬਣੀ। ਉਨ•ਾਂ ਕਿਹਾ ਕਿ ਜੇਕਰ ਢੀਂਡਸਾ ਆਪਣੀ ਪਾਰਟੀ ਨੂੰ 'ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ' ਰਜਿਸਟਰਡ ਕਰਵਾਉਣ ਵਿੱਚ ਕਾਮਯਾਬ ਹੁੰਦੇ ਵੀ ਹਨ ਤਾਂ ਸਹਿਜਧਾਰੀ ਸਿੱਖ ਪਾਰਟੀ ਵੀ ਆਪਣੇ ਪਹਿਲੇ ਨਾਮ 'ਸਹਿਜਧਾਰੀ ਸ਼੍ਰੋਮਣੀ ਅਕਾਲੀ ਦਲ' ਨੂੰ ਲੈ ਕੇ ਚੋਣ ਕਮਿਸ਼ਨ ਕੋਲ ਦਾਅਵਾ ਕਰੇਗੀ। ਡਾ. ਰਾਣੂੰ ਨੇ ਕਿਹਾ ਕਿ ਨਵਾਂ ਸ਼੍ਰੋਮਣੀ ਅਕਾਲੀ ਦਲ ਚੱਲੇ ਹੋਏ ਕਾਰਤੂਸਾਂ ਦਾ ਮਿਲਗੋਭਾ ਹੈ ਜਿਨ•ਾਂ ਨੂੰ ਲੋਕ ਨਕਾਰ ਚੁੱਕੇ ਹਨ ਅਤੇ ਇਸ ਪਾਰਟੀ ਦੇ ਖੁਦ ਪ੍ਰਧਾਨ ਸ.ਢੀਂਡਸਾ ਕਦੇ ਵੀ ਚੋਣ ਨਹੀ ਜਿੱਤੇ। ਹਰ ਵਾਰ ਬਾਦਲ ਪਰਿਵਾਰ ਦੇ ਆਸਰੇ ਹੀ ਪਾਰਲੀਮੈਂਟ ਵਿੱਚ ਜਾਂਦੇ ਰਹੇ ਅਤੇ ਕੇਂਦਰੀ ਵਜ਼ੀਰ ਵੀ ਬਣੇ। ਉਨ•ਾਂ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਨਾਮ ਰਜਿਸਟਰਡ ਨਾ ਕੀਤਾ ਜਾਵੇ। ਇਸ ਮੌਕੇ ਉਨ•ਾਂ ਦੇ ਨਾਲ ਪਾਰਟੀ ਦੇ ਜ਼ਿਲ•ਾ ਪ੍ਰਧਾਨ ਅਸ਼ੋਕ ਕੁਮਾਰ ਨੀਟਾ, ਵਾਈਸ ਪ੍ਰਧਾਨ ਰਘੁਵਿੰਦਰ ਸਿੰਘ, ਯੂਥ ਵਿੰਗ ਪ੍ਰਧਾਨ ਸੁਰਜੀਤ ਸਿੰਘ ਵੀ ਹਾਜ਼ਰ ਸਨ।
Total Responses : 266