← ਪਿਛੇ ਪਰਤੋ
ਅਸ਼ੋਕ ਵਰਮਾ ਮਾਨਸਾ, 06 ਜੁਲਾਈ 2020: ਲਾਕਡਾਊਨ ਦੀ ਆੜ ਤੇ ਅਣਐਲਾਨੀ ਐਮਰਜੰਸੀ ਅਤੇ ਕਰੋਨਾ ਵਾਇਰਸ ਮਹਾਂਮਾਰੀ ਤੋਂ ਜਿਆਦਾ ਖਤਰਨਾਕ ਲੋਕ ਵਿਰੋਧੀ ਫੈਸਲੇ ਲੈ ਕੇ ਮੋਦੀ ਸਰਕਾਰ ਨੇ ਸਰਮਾਏਦਾਰੀ ਦਾ ਪੱਖ ਪੂਰਿਆ ਗਿਆ ਹੈ ਜਿੰਨਾਂ ਨੂੰ ਵਾਪਸ ਲੈਣ ਲਈ ਸੀਪੀਆਈ ਤੇ ਖੱਬੀਆਂ ਧਿਰਾਂ ਵੱਲੋਂ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਹ ਪ੍ਰਗਟਾਵਾ ਸੀਪੀਆਈ ਦੇ ਸੂਬਾ ਕਾਰਜਕਾਰਨੀ ਮੈਂਬਰ ਅਤੇ ਜਿਲਾ ਸਕੱਤਰ ਕਾਮਰੇਡ ਕਿ੍ਰਸ਼ਨ ਚੌਹਾਨ ਨੇ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਕਰੋਨਾ ਵਾਇਰਸ ਸੰਕਟ ਦੇ ਟਾਕਰੇ ਲਈ ਬਿਨਾ ਪਲਾਨਿੰਗ ਦੇ ਕੀਤੇ ਲਾਕਡਾਊਨ ਕਾਰਨ ਕਰੋੜਾਂ ਮਜਦੂਰਾ ਦੇ ਰੁਜ਼ਗਾਰ ਖਤਮ ਹੋ ਗਏ ਅਤੇ ਪ੍ਰਵਾਸੀ ਮਜਦੂਰਾਂ ਨੂੰ ਆਪਣੇ ਘਰਾਂ ਤੱਕ ਜਾਣ ਲਈ ਸੜਕਾਂ ‘ਤੇ ਰੁਲਣਾ ਪਿਆ ਜਦੋਂਕਿ ਸੈਂਕੜੇ ਕਿਲੋਮੀਟਰ ਦਾ ਰਸਤਾ ਤਹਿ ਕਰਨ ਵਾਲੇ ਪ੍ਰਵਾਸੀਆਂ ਨੂੰ ਭੁੱਖ ਪਿਆਸ ਅਤੇ ਹਾਦਸਿਆ ਕਾਰਨ ਆਪਣੀਆਂ ਅਤੇ ਆਪਣੇ ਬੱਚਿਆਂ ਦੀਆਂ ਜਾਨਾ ਗਵਾਉਣੀਆ ਵੱਖਰੀਆਂ ਹਨ। ਆਗੂ ਨੇ ਵਧ ਰਹੀਆਂ ਤੇਲ ਕੀਮਤਾਂ ਦੇ ਖਿਲਾਫ ਅਤੇ ਲੋਕ ਵਿਰੋਧੀ ਫੈਸਲਿਆ ਦੇ ਖਿਲਾਫ 8 ਜੁਲਾਈ ਨੂੰ ਖੱਬੀਆਂ ਧਿਰਾਂ ਵੱਲੋਂ ਕੀਤੇ ਜਾ ਰੋਸ ਪ੍ਰਦਰਸ਼ਨ ਵਿੱਚ ਪੁੱਜਣ ਦੀ ਅਪੀਲ ਕੀਤੀ। ਏਟਕ ਆਗੂ ਮਿੱਠੂ ਸਿੰਘ ਮੰਦਰ, ਉਸਾਰੀ ਮਿਸਤਰੀ ਮਜਦੂਰ ਯੂਨੀਅਨ ਦੇ ਆਗੂ ਬਲਵੰਤ ਸਿੰਘ ਭੈਣੀ ਬਾਘਾ, ਸੁਖਦੇਵ ਸਿੰਘ ਮਾਨਸਾ ਨੇ ਰੋਸ ਜਾਹਿਰ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਕਿਰਤ ਕਾਨੂੰਨਾਂ ਵਿੱਚ ਮਜਦੂਰ ਵਿਰੋਧੀ ਸੋਧਾ ਕਾਰਨ ਕੰਮ ਦੇ ਘੰਟੇ 8 ਤੋਂ ਵਧਾ ਕੇ 12 ਘੰਟੇ ਕੀਤੇ ਗਏ ਹਨ। ਉਨਾਂ ਕਿਰਤ ਕਾਨੂੰਨਾਂ ਨੂੰ ਬਚਾਉਣ ਲਈ ਖੱਬੀਆਂ ਧਿਰਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੀ ਹਮਾਇਤ ਕੀਤੀ ਅਤੇ ਮੋਦੀ ਸਰਕਾਰ ਦੇ ਖਿਲਾਫ਼ ਹੋ ਰਹੇ ਪ੍ਰਦਰਸ਼ਨ ਵਿੱਚ ਪੁੱਜਣ ਲਈ ਕਿਹਾ।
Total Responses : 266