← ਪਿਛੇ ਪਰਤੋ
ਸੇਵਾ ਮੁਕਤੀ ਤੋਂ ਬਾਅਦ ਵਿਭਾਗ ਵੱਲੋਂ ਮੁੜ ਸੇਵਾ ਦਾ ਮੌਕਾ ਲੁਧਿਆਣਾ , 15 ਜੁਲਾਈ 2020: ਦੀ ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੈਟਰੀ ਕਮਿਸ਼ਨ ਵੱਲੋਂ ਹਾਲ ਹੀ ਵਿੱਚ ਕੀਤੀ ਨਿਯੁਕਤੀ ਵਿੱਚ ਸ਼੍ਰੀ ਸੰਜੀਵ ਕੁਮਾਰ ਨੂੰ ਖਪਤਕਾਰ ਸ਼ਿਕਾਇਤ ਨਿਵਾਰਣ ਫੋਰਮ ਲੁਧਿਆਣਾ ਵਿਖੇ ਬਤੌਰ ਮੈਂਬਰ-ਕਮ-ਚੇਅਰਪਰਸ਼ਨ ਨਿਯੁਕਤ ਕੀਤਾ ਹੈ। ਹਾਲ ਦੀ ਘੜੀ ਇਹ ਨਿਯੁਕਤੀ ਸਿਰਫ 2 ਸਾਲਾਂ ਲਈ ਕੀਤੀ ਗਈ ਹੈ। ਇਸ ਸਬੰਧੀਂ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਵਿਭਾਗ ਵੱਲੋਂ ਲੰਘੇਂ ਵੇਲਿਆਂ ਚ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਮੁੜ ਸੇਵਾ ਦਾ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਵੱਲੋਂ ਦਿੱਤੀ ਜ਼ਿੰਮੇਂਵਾਰੀ ਨੂੰ ਉਹ ਪੂਰੀ ਤਨਦੇਹੀ ਤੇ ਸਿੱਦਤ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਖਪਤਕਾਰਾਂ ਦੀਆਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਨਾਲ ਸਬੰਧਿਤ ਸਾਰੀਆਂ ਸ਼ਿਕਾਇਤਾਂ ਦੇ ਹੱਲ ਲਈ ਉਹ ਲਗਾਤਾਰ ਯਤਨਸ਼ੀਲ ਰਹਿਣਗੇ ਅਤੇ ਕਿਸੇ ਵੀ ਪੱਧਰ ਉਤੇ ਖਪਤਕਾਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇੱਥੇ ਇਹ ਖਾਸ ਦੱਸਣਯੋਗ ਹੈ ਕਿ ਸ਼੍ਰੀ ਸੰਜੀਵ ਕੁਮਾਰ ਵਿਭਾਗ ਵਿੱਚ 1985 ਵਿੱਚ ਬਤੌਰ ਏ.ਈ ਜੁਆਇੰਨ ਹੋਏ ਸਨ ਜਿਸਤੋਂ ਬਾਅਦ 1985 ਤੋਂ 2018 ਤੱਕ ਉਹ ਚੀਫ ਇੰਜੀਨੀਅਰ ਨੌਰਥ ਜਲੰਧਰ ਰਹੇ। ਵਿਭਾਗ ਵੱਲੋਂ ਉਨ੍ਹਾਂ ਨੂੰ ਸੇਵਾਮੁਕਤ ਹੋਣ ਤੋਂ ਬਾਅਦ ਮੁੜ ਕੰਮ ਕਰਨ ਦਾ ਜਿੰਮਾ ਦਿੱਤਾ ਹੈ।
Total Responses : 266