← ਪਿਛੇ ਪਰਤੋ
ਪੰਜਾਬ ਸਰਕਾਰ ਨੇ ਆਈਲਟਸ ਇਮਤਿਹਾਨਾਂ ਬਾਰੇ ਕੀਤਾ ਵੱਡਾ ਫ਼ੈਸਲਾ ਚੰਡੀਗੜ੍ਹ , 08, ਜੁਲਾਈ , 2020 : ਯੂਨੀਵਰਸਿਟੀ ਤੇ ਕਾਲਜਾਂ ਅਤੇ ਬੋਰਡ ਦੇ ਇਮਤਿਹਾਨ ਰੱਦ ਕਰਨ ਤੋਂ ਬਾਅਦ ਹੁਣ ਪੰਜਾਬ ਦੀ ਕੈਪਟਨ ਸਰਕਾਰ ਆਈਲਟਸ ਦੇ ਟੈਸਟਾਂ ਲਈ ਉਲਟਾ ਨਿਰਨਾ ਲਿਆ ਹੈ . ਸਰਕਾਰ ਨੇ ਆਈਲਟਸ ਦੇ ਐਗਜ਼ਾਮਸ ਦੀ ਪੂਰੀ ਆਗਿਆ ਦੇ ਦਿੱਤੀ ਹੈ . ਪੰਜਾਬ ਦੇ ਸਪੈਸ਼ਲ ਮੁੱਖ ਸਕੱਤਰ ਗ੍ਰਹਿ ਸਤੀਸ਼ ਚੰਦਰਾ ਵੱਲੋਂ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਡੀ ਜੀ ਪੀ ਨੂੰ ਭੇਜੇ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਬ੍ਰਿਟਿਸ਼ ਕੌਂਸਲ ਅਤੇ ਆਈ ਡੀ ਪੀ ਐਜੂਕੇਸ਼ਨ ਇੰਡੀਆ ਵੱਲੋਂ 18 ਜੂਨ ਤੋਂ ਲਏ ਜਾਣ ਵਾਲੇ ਆਈਲਟਸ ਟੈਸਟਾਂ ਦੀ ਸਿਰਫ਼ ਇਜਾਜ਼ਤ ਹੀ ਨਾ ਦਿੱਤੀ ਜਾਵੇ ਸਗੋਂ ਇਸ ਲਈ ਪੂਰੇ ਬੰਦੋਬਸਤ ਅਤੇ ਸੁਰੱਖਿਆ ਪ੍ਰਬੰਧ ਵੀ ਕੀਤੇ ਜਾਣ . ਇਸ ਹੁਕਮ 'ਚ ਇਹ ਵੀ ਕਿਹਾ ਗਿਆ ਹੈ ਕਿ ਇਹ ਹਫ਼ਤਾਵਾਰੀ ਐਗਜ਼ਾਮ 50-50 ਦੇ ਬੈਚ ਬਣਾ ਕੇ ਸੋਸ਼ਲ ਦੂਰੀ ਦੀਆਂ ਹਿਦਾਇਤਾਂ ਮੁਤਾਬਕ ਕਰਨ ਦੀ ਇਜਾਜ਼ਤ ਦਿੱਤੀ ਜਾਵੇ .
Total Responses : 266