ਸਤੀਸ਼ ਬਾਂਸਲ
ਸਿਰਸਾ, 13 ਜੁਲਾਈ 2020: ਸਿਰਸਾ ਵਿੱਚ ਇਨੈਲੋ ਨੂੰ ਉਸ ਸਮੇਂ ਮਜਬੂਤੀ ਮਿਲੀ ਜਦੋਂ ਚਾਰ ਦਰਜਨ ਤੋਂ ਜਿਆਦਾ ਲੋਕ ਵੱਖ-ਵੱਖ ਪਾਰਟੀਆਂ ਨੂੰ ਛੱਡ ਇਨੈਲੋ ਦੇ ਜਨਰਲ ਸਕੱਤਰ ਅਤੇ ਏਲਨਾਬਾਦ ਦੇ ਵਿਧਾਇਕ ਅਭੈ ਸਿੰਘ ਦੀ ਅਗਵਾਈ ਵਿੱਚ ਇਨੈਲੋ ਵਿੱਚ ਸ਼ਾਮਲ ਹੋਏ। ਇਨੈਲੋ ਜ਼ਿਲ੍ਹਾ ਦਫਤਰ ਵਿੱਚ ਵੱਖ-ਵੱਖ ਪਾਰਟੀਆਂ ਛੱਡ ਕੇ ਪਹੁੰਚੇ ਲੋਕ ਧਰਮਵੀਰ ਕੋਚਰ ਦੀਆਂ ਕੋਸ਼ਿਸ਼ਾਂ ਸਦਕਾ
ਇਨੈਲੋ ਵਿੱਚ ਸ਼ਾਮਲ ਹੋਏ। ਅਭੈ ਸਿੰਘ ਨੇ ਪਾਰਟੀ ਵਿਚ ਸ਼ਾਮਲ ਹੋਏ ਲੋਕਾਂ ਨੂੰ ਪਾਰਟੀ ਦਾ ਪਟਕਾ ਪਹਿਨਾਕੇ ਪਾਰਟੀ ਚ ਸ਼ਾਮਿਲ ਕੀਤਾ| ਉਹਨਾਂ ਪਾਰਟੀ ਵਿਚ ਸ਼ਾਮਲ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਪਾਰਟੀ ਵਿਚ ਪੂਰਾ ਸਨਮਾਨ ਦਿੱਤਾ ਜਾਵੇਗਾ।
ਉਹ ਵਰਕਰਾਂ ਦੇ ਹਰ ਦੁੱਖ -ਸੁਖ ਵਿਚ ਸ਼ਾਮਲ ਹੋਣਗੇ ਅਤੇ ਵਰਕਰਾਂ ਦੀ ਆਵਾਜ਼ ਨੂੰ ਦੱਬਣ ਨਹੀਂ ਦਿੱਤਾ ਜਾਵੇਗਾ। ਇਨੈਲੋ ਵਿੱਚ ਸ਼ਾਮਲ ਹੋਣ ਵਾਲਿਆਂ ਚ ਗੋਲਡੀ ਬਜਾਜ, ਸੁਰਜੀਤ ਸਿੰਘ ਬਰਾੜ, ਸਾਗਰ ਨਾਰੰਗ, ਪੁਨੀਤ ਸ਼ਰਮਾ, ਸੁਨੀਲ ਏਲਾਵਦੀ, ਸੁਨੀਲ ਜਾਖੜ, ਰਿੰਕੂ ਕੱਕੜ, ਸੋਨੂੰ ਵਰਮਾ, ਮੋਹਿਤ ਸੇਠੀ, ਦੀਪਕ ਸੇਠੀ, ਅਕਸ਼ਿਤ ਗੁੰਬਰ, ਵੀਰੇਨ ਗੁੰਬਰ, ਓਮਪ੍ਰਕਾਸ਼ ਮੱਕੜ, ਜਸ਼ਨ ਲਾਲ, ਸੰਜੀਵ ਕੁਮਾਰ, ਹਰਵਿੰਦਰ ਸਿੰਘ, ਅਭਿਸ਼ੇਕ, ਅਨਮੋਲ, ਸਾਹਿਲ, ਅਧੀਰ, ਸਚਿਨ, ਸ਼ਿਵਮ, ਰਮਨ ਸ਼ਰਮਾ, ਅਸ਼ੀਸ਼ ਖੁਰਾਨਾ, ਹੈਪੀ, ਸਾਹਿਲ ਸੋਨੀ, ਅਭਿਸ਼ੇਕ ਕੰਗਣਪੁਰ, ਕੁਸ਼ਾਰ ਸ਼ਰਮਾ ਸਮੇਤ ਕਈ ਨੌਜਵਾਨ ਵਿਚ ਸ਼ਾਮਲ ਹੋਏ ਹਨ | ਉਨ੍ਹਾਂ ਸਾਰਿਆਂ ਨੇ ਕਿਹਾ ਕਿ ਉਹ ਇਨੈਲੋ ਦੀਆਂ ਨੀਤੀਆਂ ਅਤੇ ਚੌਧਰੀ ਅਭੈ ਸਿੰਘ ਦੇ ਕੰਮਕਾਜ ਤੋਂ ਪ੍ਰਭਾਵਤ ਹੋ ਕੇ ਇਨੈਲੋ ਵਿੱਚ ਸ਼ਾਮਲ ਹੋਏ ਹਨ | ਇਸ ਮੌਕੇ ਇਨੈਲੋ ਦੇ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਕਰੀਵਾਲਾ, ਇਨੈਲੋ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਕ੍ਰਿਸ਼ਨਾ ਫੋਗਾਟ, ਇਨੈਲੋ ਦੇ ਸੀਨੀਅਰ ਆਗੂ ਪ੍ਰਦੀਪ ਮਹਿਤਾ ਐਡਵੋਕੇਟ, ਜ਼ਿਲ੍ਹਾ ਪ੍ਰੈਸ ਬੁਲਾਰੇ ਮਹਾਵੀਰ ਸ਼ਰਮਾ, ਗੰਗਾਰਾਮ ਬਜਾਜ, ਕੌਂਸਲਰ ਨੁਮਾਇੰਦੇ ਗੋਪੀ ਸੈਣੀ, ਸ਼ਿਆਮ ਇੰਦੋਰਾ , ਪ੍ਰੇਮ ਸ਼ਰਮਾ ਅਤੇ ਹੋਰ ਕਾਰਕੁਨ ਮੌਜੂਦ ਸਨ।