← ਪਿਛੇ ਪਰਤੋ
ਚੋਧਰੀ ਮਨਸੂਰ ਘਨੋਕੇ
ਕਾਦੀਆਂ 09 ਜੁਲਾਈ 2020: ਸਬ-ਤਹਿਸੀਲ ਕਾਦੀਆਂ ਦੀ ਪਾਵਰਕਾਮ ਵੱਲੋਂ ਬੱਤੀ ਗੁੱਲ ਕਰ ਦਿੱਤੀ ਗਈ ਹੈ। ਇਸ ਬਾਰੇ ਕਾਦੀਆਂ ਸਬ-ਤਹਿਸੀਲ ਦੇ ਨਾਈਬ ਤਹਿਸੀਲਦਾਰ ਅਮਰਜੀਤ ਸਿੰਘ ਨੇ ਦੱਸਿਆ ਕਿ 5-6 ਸਾਲਾਂ ਤੋਂ ਸਬ-ਤਹਿਸੀਲ ਦਾ ਬਿਜਲੀ ਦਾ ਬਿਲ ਪੈਂਡਿਗ ਚਲਿਆ ਆ ਰਿਹਾ ਸੀ। ਅਤੇ ਪਾਵਰਕਾਮ ਕਾਦੀਆਂ ਵੱਲੋਂ ਬਿਜਲੀ ਦਾ ਬਿੱਲ ਅਦਾ ਕੀਤੇ ਜਾਣ ਲਈ ਕਿਹਾ ਜਾ ਰਿਹਾ ਸੀ। ਇੱਹ ਮਾਮਲਾ ਉਨ੍ਹਾਂ ਉਚ-ਅਧਿਕਾਰੀਆਂ ਦੇ ਨੋਟਿਸ ਚ ਵੀ ਲਿਆਂਦਾ ਸੀ। ਪਰ ਸਾਨੂੰ ਬਿਜਲੀ ਦਾ ਬਿੱਲ ਉਤਾਰਨ ਲਈ ਕੋਈ ਫ਼ੰਡ ਮੁਹੈਆ ਨਹੀਂ ਕਰਵਾਇਆ ਗਿਆ ਸੀ। ਬਿਜਲੀ ਮਹਿਕਮੇ ਵੱਲੋਂ 230690 ਰੂਪੈ ਦਾ ਬਿੱਲ ਭੇਜਿਆ ਗਿਆ ਸੀ। ਜਿਸਨੂੰ ਅਦਾਇਗੀ ਨਾ ਹੋਣ ਕਾਰਨ ਅੱਜ ਬਿਜਲੀ ਮਹਿਕਮੇ ਵੱਲੋਂ ਸਬ-ਤਹਿਸੀਲ ਕਾਦੀਆਂ ਦਾ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ। ਅਸੀਂ ਇੱਸ ਗੱਲ ਦੀ ਜਾਣਕਾਰੀ ਉਚ ਅਧਿਕਾਰੀਆਂ ਦੇ ਨੋਟਿਸ ਵਿੱਚ ਲਿਆ ਦਿੱਤੀ ਹੈ। ਅਤੇ ਵਿਭਾਗ ਨੂੰ ਕਿਹਾ ਹੈ ਕਿ ਇੱਸ ਬਿਲ ਦੀ ਅਦਾਇਗੀ ਫ਼ੰਡ ਮੁਹੈਆ ਕਰਵਾਇਆ ਜਾਵੇ ਤਾਕਿ ਪਾਵਰਕਾਮ ਦੇ ਬਿਲ ਦੀ ਅਦਾਇਗੀ ਹੋ ਸਕੇ। ਤਾਕਿ ਪਬਲਿਕ ਦੇ ਜਿਹੜੇ ਕੰਮ ਹਨ ਉਹ ਕੀਤੇ ਜਾ ਸਕਣ।
Total Responses : 266