ਪਟਿਆਲਾ 13 ਜੁਲਾਈ 2020. ਪਟਿਆਲਾ ਜ਼ਿਲ੍ਹੇ ਵਿਚ 60 ਕੋਵਿਡ ਪਾਜ਼ਿਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਕੋਵਿਡ ਸੈਂਪਲਾ ਦੀਆਂ ਪ੍ਰਾਪਤ ਹੋਈਆਂ 713 ਰਿਪੋਰਟਾਂ ਵਿਚੋ 653 ਕੋਵਿਡ ਨੈਗੇਟਿਵ ਅਤੇ 60 ਕੋਵਿਡ ਪਾਜ਼ਿਟਿਵ ਪਾਏ ਗਏ ਹਨ।ਜਿਸ ਨਾਲ ਜ਼ਿਲ੍ਹੇ ਵਿਚ ਪਾਜ਼ਿਟਿਵ ਕੇਸਾਂ ਦੀ ਗਿਣਤੀ 635 ਹੋ ਗਈ ਹੈ ਅਤੇ ਕੋਵਿਡ ਤੋਂ ਠੀਕ ਹੋਏ ਮਰੀਜਾਂ ਦੀ ਗਿਣਤੀ 245 ਹੈ। ਪਾਜ਼ਿਟਿਵ ਆਏ 60 ਕੇਸਾਂ ਵਿਚੋ 35 ਪਟਿਆਲਾ ਸ਼ਹਿਰ , ਪੰਜ ਨਾਭਾ, ਪੰਜ ਰਾਜਪੂਰਾ,ਤਿੰਨ ਸਮਾਣਾ, ਤਿੰਨ ਪਾਤੜਾਂ ਅਤੇ ਨੌ ਵੱਖ ਵੱਖ ਪਿੰਡਾਂ ਨਾਲ ਸਬੰਧਤ ਹੈ । ਦੱਸ ਦਈਏ ਕਿ ਕੁੱਝ ਕੇੇ਼ਸ਼ ਰਾਤ ਦਸੇ ਨਹੀਂ ਗਏ ਸਨ ਬਲਕਿ ਸਵੇਰੇ ਵੀ ਇਕ ਵੀਡੀਓ ਰਾਹੀਂ ਹੀ ਦਸਿਆ ਗਿਆ ਸੀ ਕੋਈ ਪ੍ਰੇਸ ਨੋਟ ਜਾਰੀ ਨਹੀਂ ਕੀਤਾ ਗਿਆ ਅਜਿਹੇ ਸੰਵੇਦਨਸ਼ੀਲ ਕੰਮ ਲਈ ਪੁਸ਼ਟੀ ਹੋਣੀ ਜ਼ਰੂਰੀ ਸੀ।
36 ਪਾਜ਼ਿਟਿਵ ਕੇਸ਼ ਦੇ ਸੰਪਰਕ ਵਿਚ ਆਉਣ, ਸੱਤ ਬਾਹਰੀ ਰਾਜਾ ਤੋਂ ਆਉਣ ਅਤੇ ਸਤਾਰਾਂ ਨਵੇਂ ਕੇਸ਼ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜ਼ ਹਨ।ਪਟਿਆਲਾ ਦੇ ਢੋਗਰਾ ਮੁੱਹਲਾ ਤੋਂ 6,ਮਨਜੀਤ ਨਗਰ,ਬਚਿਤੱਰ ਨਗਰ,ਮਥੁਰਾ ਕਲੋਨੀ ਤੋਂ ਤਿੰਨ-ਤਿੰਨ। ਤੋਪਖਾਨਾ ਮੋੜ, ਵਾਰਡ ਨੰਬਰ 6,ਰਤਨ ਨਗਰ, ਖਾਲਸਾ ਮੁਹੱਲਾ, ਗੁਰੁੂ ਨਾਨਕ ਸਟਰੀਟ ਤੋਂ ਦੋ-ਦੋ ਅਤੇ ਦਸ਼ਮੇਸ਼ ਨਗਰ, ਤ੍ਰਿਪੜੀ ਗਲੀ ਨੰਬਰ 5, ਲਹੋਰੀ ਗੇਟ, ਬਿਸ਼ਨ ਨਗਰ, ਗੱਲੀ ਨੰਬਰ 10 ਤ੍ਰਿਪੜੀ, ਮੋਦੀ ਕਾਲਜ ਕਲੋਨੀ, ਘੁੰਮਣ ਨਗਰ, ਗੁਰਬਖਸ਼ ਕਲੋਨੀ, ਆਦਰਸ਼ ਕਲੋਨੀ, ਬੈਂਕ ਕਲੋਨੀ ਆਦਿ ਤੋਂ ਇੱਕ-ਇੱਕ ਕੇਸ਼ ਰਿਪੋਰਟ ਹੋਏ ਹਨ।
ਰਾਜਪੂਰਾ ਦੇ ਫੋਕਲ ਪੁਆਇੰਟ ਏਰੀਏ ਚੋ ਤਿੰਨ, ਦਸ਼ਮੇਸ਼ ਕਲੋਨੀ ਅਤੇ ਪੁਰਾਣਾ ਕਿੱਲਾ ਏਰੀਏ ਤੋਂ ਇੱਕ-ਇੱਕ, ਨਾਭਾ ਦੇ ਬਾਬਾ ਦੀਪ ਸਿੰਘ ਕਲੋਨੀ ਚੋ ਦੋ, ਕਮਲਾ ਕਲੋਨੀ ਚੋ ਤਿੰਨ, ਸਮਾਣਾ ਦੇ ਜੱਟਾਂ ਪੱਤੀ ਵਿਚੋ ਦੋ ਅਤੇ ਇੰਦਰਾਪੂਰੀ ਤੋਂ ਇੱਕ, ਪਾਤੜਾਂ ਦੇ ਵਾਰਡ ਨੰਬਰ 2 ਤੋਂ ਦੋ, ਕਾਹਨਗੜ ਰੋਡ ਤੋਂ ਇੱਕ ਅਤੇ ਵੱਖ ਵੱਖ ਪਿੰਡਾਂ ਤੋਂ 9 ਪਾਜ਼ਿਟਿਵ ਕੇਸ਼ ਰਿਪੋਰਟ ਹੋਏ ਹਨ। ਪਾਜ਼ਿਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾ ਦਿੱਤਾ ਗਿਆ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।
ਡਾ. ਮਲਹੋਤਰਾ ਨੇ ਅੱਜ ਫਿਰ ਕਿਹਾ ਕਿ ਕੋਵਿਡ 19 ਸਬੰਧੀ ਸੋਸ਼ਲ ਮੀਡੀਆ ਤੇਂ ਗਲਤ ਅਫਵਾਹਾਂ ਜਾਂ ਡਰ ਦਾ ਮਾਹੋਲ ਪੈਦਾ ਕਰਨ ਵਾਲਿਆਂ ਵਿਰੁੱਧ ਤੇ ਵੀਡਿਓ ਵਾਇਰਲ ਕਰਨ ਵਾਲੇ ਵਿਅਕਤੀ ਅਜਿਹੀਆਂ ਕੋਝੀਆਂ ਹਰਕਤਾਂ ਤੋਂ ਬਾਜ ਆ ਜਾਣ ਨਹੀ ਤਾਂ ਅਜਿਹਾ ਕਰਨ ਵਾਲਿਆਂ ਖਿਲਾਫ ਐਕਟ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ ਲੱਛਣਾਂ ਵਾਲੇ ਵਿਅਕਤੀ ਖੁਦ ਅੱਗੇ ਆ ਕੇ ਸਿਹਤ ਵਿਭਾਗ ਦਾ ਸਹਿਯੋਗ ਤਾ ਜੋ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ।
ਡਾ. ਮਲਹੋਤਰਾ ਨੇਂ ਦੱਸਿਆਂ ਕਿ ਮਿਸ਼ਨ ਫਤਿਹ ਤਹਿਤ ਅੱਜ ਜ਼ਿਲ੍ਹਾ ਪਟਿਆਲਾ ਦੇ ਕੋਵਿਡ ਕੇਅਰ ਸੈਂਟਰ ਤੋਂ 13 ਅਤੇ ਰਾਜਿੰਦਰਾ ਹਸਪਤਾਲ ਤੋਂ ਇੱਕ ਮਰੀਜ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ।
ਡਾ. ਮਲਹੋਤਰਾ ਨੇਂ ਦੱਸਿਆਂ ਕਿ ਅੱਜ ਜ਼ਿਲ੍ਹੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 894 ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।
ਜ਼ਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਵਿਚ ਕੋਵਿਡ ਜਾਂਚ ਸਬੰਧੀ 30393 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜ਼ਿਲ੍ਹਾ ਪਟਿਆਲਾ ਦੇ 635 ਕੋਵਿਡ ਪਾਜ਼ਿਟਿਵ, 28368 ਨੈਗਟਿਵ ਅਤੇ 1325 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।ਪਾਜ਼ਿਟਿਵ ਕੇਸਾਂ ਵਿੱਚੋਂ 12 ਪਾਜ਼ਿਟਿਵ ਕੇਸਾਂ ਦੀ ਮੋਤ ਹੋ ਚੁੱਕੀ ਹੈ 245 ਕੇਸ਼ ਠੀਕ ਹੋ ਚੁੱਕੇ ਹਨ ਅਤੇ ਜ਼ਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 378 ਹੈ।