ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਵੱਲੋਂ ਮੁੱਖ ਮੰਤਰੀ ਨੂੰ ਹੜ੍ਹ ਪੀੜਤਾਂ ਲਈ 21 ਲੱਖ ਦਾ ਚੈਕ ਭੇਟ ਕੀਤਾ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 26 ਜੁਲਾਈ 2023 - ਅੱਜ ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਦਾ ਡੈਲੀਗੇਸ਼ਨ ਡਾ.ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਡਾ.ਭਗਵੰਤ ਸਿੰਘ ਦੀ ਰਹਿਨੁਮਾਈ ਹੇਠ ਪੰਜਾਬ ਦੇ ਮੁੱਖ ਮੰਤਰੀ ਸ਼. ਭਗਵੰਤ ਸਿੰਘ ਮਾਨ ਨੂੰ ਮਿਲਿਆ | ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਵੱਲੋਂ ਹੜ੍ਹ ਪੀੜਤਾਂ ਲਈ ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਨੂੰ 21 ਲੱਖ ਰੁਪਏ ਦਾ ਭੇਂਟ ਕੀਤਾ |
ਇਸ ਮੌਕੇ ਤੇ ਪੰਜਾਬ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਨੇ ਮੁੱਖ ਮੰਤਰੀ ਪੰਜਾਬ ਨੂੰ ਭਰੋਸਾ ਦਿਵਾਇਆ ਕਿ ਇਸ ਸੰਕਟ ਦੀ ਘੜੀ ਦੇ 'ਚ ਸਾਰੇ ਪੰਜਾਬ ਦੇ ਡਾਕਟਰ ਉਨ੍ਹਾਂ ਦੇ ਨਾਲ ਤਨ, ਮਨ-ਧਨ ਨਾਲ ਉਨ੍ਹਾਂ ਦੇ ਨਾਲ ਖੜੇ ਹਨ | ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਦੇ ਸਾਰੇ ਡਾਕਟਰਾਂ ਨੇ ਇਹ ਵੀ ਭਰੋਸਾ ਦਿੱਤਾ ਕਿ ਉਨ੍ਹਾਂ ਵੱਲੋਂ ਪੰਜਾਬ 'ਚ ਹਰ ਪੀੜਤਾਂ ਭੈਣ-ਭਰਾਵਾਂ ਵਾਸਤੇ ਮੁਫਤ ਕੈਂਪ, ਦਵਾਈਆਂ ਅਤੇ ਐਂਬੂਲੈਂਸ ਦੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ |
ਭਵਿੱਖ 'ਚ ਵੀ ਇਹ ਸੇਵਾ ਕਾਰਜ ਜਾਰੀ ਰਹਿਣਗੇ |ਇਸ ਮੌਕੇ ਤੇ ਆਈ.ਐਮ.ਏ.ਪੰਜਾਬ ਦੇ ਸੀਨੀਅਰ ਵਾਈਸ ਪ੍ਰਧਾਨ ਡਾ.ਸੰਜੀਵ ਗੋਇਲ ਫ਼ਰੀਦਕੋਟ,ਸਕੱਤਰ ਡਾ.ਸੰਜੀਵ ਮਿੱਤਲ ਮੌਂਗਾ, ਡਾ. ਮਨੋਜ ਸੋਬਤੀ ਲੁਧਿਆਣਾ, ਡਾ.ਐਸ.ਪੀ.ਐਸ.ਸੂਚ ਜਲੰਧਰ, ਡਾ.ਪਰਮਜੀਤ ਮਾਨ ਨਵਾਂ ਸ਼ਹਿਰ, ਡਾ.ਰਾਕੇਸ਼ ਵਿਗ, ਡਾ. ਬੱਲ, ਡਾ.ਜਤਿੰਦਰ ਕਾਂਸਲ ਪਟਿਆਲਾ ਹਾਜ਼ਰ ਸਨ |