← ਪਿਛੇ ਪਰਤੋ
ਹਰਿੰਦਰ ਨਿੱਕਾ
ਬਰਨਾਲਾ, 12 ਅਪਰੈਲ 2020 - ਪੰਜਾਬ ਰਾਜ ਬਿਜਲੀ ਨਿਗਮ ਨੇ ਕਿਸਾਨਾਂ ਲਈ ਵਟਸਐਪ ਨੰਬਰ ਜਾਰੀ ਕੀਤਾ ਹੈ ਤਾਂ ਜੋ ਬਿਜਲੀ ਦੀਆਂ ਤਾਰਾਂ ਢਿੱਲੀਆਂ ਹੋਣ ਜਾਂ ਟ੍ਰਾਂਸਫਾਰਮਰ / ਜੀਓ ਸਵਿਚ ਵਿਚ ਸਪਾਰਕਿੰਗ ਜਾਂ ਬਿਜਲੀ ਦੀ ਸਪਾਰਕਿੰਗ ਆਦਿ ਦੀ ਸੂਚਨਾ ਇਸ ਨੰਬਰ ’ਤੇ ਦਿੱਤੀ ਜਾ ਸਕੇ। ਨਿਗਮ ਦੇ ਬੁਲਾਰੇ ਨੇ ਦੱਸਿਆ ਕਿ ਨਿਗਮ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਅਜਿਹੀ ਸਮੱਸਿਆ ਵੇਲੇ ਉਹ 9646106835/ 9646106836 ’ਤੇ ਵਟਸਐੱਪ ਰਾਹੀਂ ਜਾਣਕਾਰੀ ਸਾਂਝੀ ਕਰਨ ਤੇ ਉਨਾਂ ਥਾਵਾਂ ਦੀ ਲੋਕੇਸ਼ਨ ਵੀ ਵਟਸਐਪ ਰਾਹੀਂ ਸਾਂਝੀ ਕੀਤੀ ਜਾਵੇ।
Total Responses : 295