ਤੇਰਾ ਤੇਰਾ ਹੱਟੀ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਵੰਡੀ ਰਾਹਤ ਸਮੱਗਰੀ
ਰਾਜੂ ਗੁਪਤਾ
ਜਲੰਧਰ, 20 ਜੁਲਾਈ 2023 - ਪਿਛਲੇ ਕੁਝ ਦਿਨਾ ਤੋਂ ਪੰਜਾਬ ਵਿੱਚ ਹੋ ਰਹੀ ਬਾਰਸ਼ ਕਾਰਨ ਪੰਜਾਬ ਦੇ ਕਈ ਇਲਾਕਿਆਂ ਵਿੱਚ ਹੜ ਆ ਗਿਆ ਸੀ। ਇਸ ਹੜ ਕਾਰਨ ਜਲੰਧਰ ਦੇ ਆਸ-ਪਾਸ ਦੇ 50 ਦੇ ਕਰੀਬ ਪਿੰਡ ਇਸ ਦੀ ਲਪੇਟ ਵਿੱਚ ਆ ਗਏ। ਇਸ ਕੁਦਰਤੀ ਆਫਤ ਦੌਰਾਨ ਜਿੱਥੇ ਇੱਕ ਪਾਸੇ ਸਰਕਾਰ ਇਹਨਾ ਹੜ ਪੀੜਤਾਂ ਦੀ ਮਦਦ ਕਰ ਰਹੀ ਹੈ, ਉੱਥੇ ਹੀ ਕੁਝ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵੀ ਸੇਵਾ ਵਿੱਚ ਜੁਟੀਆਂ ਹੋਈਆਂ ਹਨ।
ਜਲੰਧਰ ਦੀ ਤੇਰਾ ਤੇਰਾ ਹੱਟੀ ਵੀ ਪਿਛਲੇ ਕੁਝ ਦਿਨਾਂ ਤੋਂ ਇਨ ਹੜ ਪ੍ਰਭਾਵਿਤ ਲੋਕਾਂ ਲਈ ਰਾਹਤ ਸਮੱਗਰੀ ਮੁਹੱਈਆ ਕਰਵਾ ਰਹੀ ਹੈ। ਅੱਜ ਵੀ ਤੀਜੀ ਵਾਰ ਹੱਟੀ ਵਲੋਂ ਮੰਡਾਲਾ ਪਿੰਡ ਵਿੱਚ ਰਾਹਤ ਸਮੱਗਰੀ ਪਹੁੰਚਾਈ ਗਈ। ਹੱਟੀ ਵੱਲੋਂ ਹੜ ਪੀੜਤਾਂ ਨੂੰ ਸੁੱਕਾ ਰਾਸ਼ਨ, ਪਾਣੀ ਦੀਆਂ ਬੋਤਲਾਂ ਅਤੇ ਮੱਛਰਦਾਨੀਆਂ ਵੰਡੀਆਂ ਗਈਆਂ। ਇਸ ਮੌਕੇ ਤੇਰਾ ਤੇਰਾ ਹੱਟੀ ਦੇ ਸੇਵਾਦਾਰ ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਦਾਨੀ ਸੱਜਣਾ ਵਲੋਂ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਲਈ ਜੋ ਸੇਵਾ ਭੇਜੀ ਗਈ ਸੀ| ਉਹ ਅਸੀਂ ਮੰਡਾਲਾ ਨੇੜਲੇ ਪਿੰਡਾਂ ਵਿੱਚ ਵੰਡ ਦਿੱਤੀ ਹੈ।