ਮਾਨਸਾ ਜ਼ਿਲ੍ਹੇ ਦੀਆਂ ਤਿੰਨੇ ਸੀਟਾਂ ਵੱਡੇ ਫਰਕ ਨਾਲ ਪਾਈਆਂ ਆਪ ਦੀ ਝੋਲੀ - ਅੱਕਾਂਵਾਲੀ/ਭੁੱਚਰ
ਮਾਨਸਾ, 11 ਮਾਰਚ 2022 - ਬੀਤੇ ਕੱਲ੍ਹ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਏ ਨਤੀਜਿਆਂ ਵਿੱਚ ਆਪ ਦੀ ਸੁਨਾਮੀ ਚੱਲਣ ਦੀਆਂ ਪਿੰਡਾਂ ਦੀ ਸੱਥਾਂ ਵਿੱਚ ਚਰਚਾਵਾਂ ਹਨ ਉੱਥੇ ਮਾਨਸਾ ਹਲਕੇ ਨੇ ਵੀ ਆਪਣੇ ਹਿੱਸੇ ਦੀਆਂ ਤਿੰਨੇ ਸੀਟਾਂ ਵੱਡੇ ਫਰਕ ਨਾਲ ਜਿੱਤ ਕੇ ਪਾਰਟੀ ਦੀ ਝੋਲੀ ਪਾਈਆਂ ਹਨ ਇਹ ਵਿਚਾਰ ਜ਼ਿਲ੍ਹਾ ਮਾਨਸਾ ਆਮ ਆਦਮੀ ਪਾਰਟੀ ਦੇ ਪ੍ਰਧਾਨ ਚਰਨਜੀਤ ਸਿੰਘ ਅੱਕਾਂਵਾਲੀ ਨੇ ਦਿੱਤੇ ਉਨ੍ਹਾ ਕਿਹਾ ਕਿ ਪੰਜਾਬੀਆਂ ਨੇ ਰਵਾਇਤੀ ਪਾਰਟੀਆਂ ਦੀ ਗੰਧਲ਼ੀ ਰਾਜਨੀਤੀ ਦਾ ਅੰਤ ਕਰ ਇਮਾਨਦਾਰ ਰਾਜਨੀਤੀ ਦੀ ਨੀਂਹ ਰੱਖੀ ਹੈ ਇਸ ਦੇ ਨਾਲ ਨਾਲ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਜਰਨਲ ਸਕੱਤਰ ਗੁਰਪ੍ਰੀਤ ਸਿੰਘ ਭੁੱਚਰ ਨੇ ਕਿਹਾ ਕਿ ਪੰਜਾਬੀਆਂ ਨੇ ਬੀਤੇ ਕੱਲ੍ਹ ਰਿਕਾਰਡਾਂ ਦੀ ਝੰਡੀ ਲਗਾ ਦਿੱਤੀ।
ਸਰਦੂਲਗੜ੍ਹ ਹਲਕੇ ਦੇ ਵਾਸੀਆਂ ਨੇ ਪੁਰਾਣੀ ਪਿਰਤ ਤੋੜਦਿਆਂ ਆਪ ਦਾ ਵਿਧਾਇਕ ਤੇ ਆਪ ਦੀ ਸਰਕਾਰ ਵੀ ਇਕਤਰਫਾ ਬਣਾ ਦਿੱਤੀ ਮਾਨਸਾ ਹਲਕੇ ਦੀ ਜਿੱਤ ਵੀ ਪੰਜਾਬ ਦੀ ਤੀਜੀ ਵੱਡੀ ਜਿੱਤ ਹੈ ਉੁਨ੍ਹਾ ਕਿਹਾ ਕਿ ਆਪ ਸਰਕਾਰ ਦਾ ਮੁੱਢਲੇ ਕਾਰਜ ਪੰਜਾਬ ਵਿੱਚੋਂ ਬੇਰੁਜ਼ਗਾਰੀ ਭ੍ਰਿਸਟਚਾਰੀ ਦਾ ਖ਼ਾਤਮਾ ਕਰਕੇ ਚੰਗੇ ਉੱਚ ਪੱਧਰੀ ਸਕੂਲ ਤੇ ਹਸਪਤਾਲਾਂ ਦੀ ਸਥਾਪਨਾ ਕਰਨਾ ਹੈ ।
ਬੁਢਲਾਡਾ ਤੋਂ ਐਮ.ਐਲ.ਏ. ਬੁੱਧ ਰਾਮ ਜੀ ਵੱਲੋਂ ਦੁਬਾਰਾ ਵੱਡੀ ਲੀਡ ਨਾਲ ਜਿੱਤ ਦਰਜ ਕਰਕੇ ਇਤਿਹਾਸ ਰਚਿਆ। ਇਸ ਸਮੇਂ ਉਨ੍ਹਾਂ ਨਾਲ ਹਰਜੀਤ ਸਿੰਘ ਦੰਦੀਵਾਲ, ਰਮੇਸ਼ ਖਿਆਲਾ, ਗੁਰਮੇਲ ਰਾਜੂ, ਰਣਦੀਪ ਸ਼ਰਮਾ, ਵੀਨਾ ਅਗਰਵਾਲ, ਰਣਜੀਤ ਸਿੰਘ ਬੁਢਲਾਡਾ, ਹਰਦੇਵ ਉੱਲਕ, ਗੁਰਪ੍ਰੀਤ ਜਟਾਣਾ, ਸਰਬਜੀਤ ਸਿੰਘ ਜਵਾਹਰਕੇ, ਕਮਲ ਗੋਇਲ ਅਤੇ ਮੱਖਣ ਮੰਢਾਲੀ ਹਾਜ਼ਰ ਸਨ।