ਆਪ ਉਮੀਦਵਾਰ ਨੀਨਾ ਮਿੱਤਲ ਨੇ 54834 ਵੋਟਾਂ ਲੈ ਕੇ 22493 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ
ਜਗਤਾਰ ਸਿੰਘ
ਰਾਜਪੁਰਾ, 10 ਮਾਰਚ 2022 - ਹਲਕਾ ਰਾਜਪੁਰਾ-111 ਦੇ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ. ਡਾ. ਸੰਜੀਵ ਕੁਮਾਰ ਨੇ ਦੱਸਿਆ ਕਿ ਹਲਕੇ ਵਿੱਚ ਕੁਲ ਪਈਆਂ 135823 ਵੋਟਾਂ ਵਿੱਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੀਨਾ ਮਿੱਤਲ ਨੇ ਕੁਲ 54834 ਵੋਟਾਂ ਪ੍ਰਾਪਤ ਕਰਕੇ ਤੇ 22493 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਹੈ। ਭਾਰਤੀ ਜਨਤਾ ਪਾਰਟੀ ਦੇ ਜਗਦੀਸ਼ ਕੁਮਾਰ ਜੱਗਾ ਨੂੰ 32341 ਵੋਟਾਂ ਪ੍ਰਾਪਤ ਹੋਈਆਂ, ਇੰਡੀਅਨ ਨੈਸ਼ਨਲ ਕਾਂਗਰਸ ਦੇ ਹਰਦਿਆਲ ਸਿੰਘ ਕੰਬੋਜ ਨੂੰ 28589, ਸ਼੍ਰੋਮਣੀ ਅਕਾਲੀ ਦਲ (ਬ) ਦੇ ਚਰਨਜੀਤ ਸਿੰਘ ਬਰਾੜ ਨੂੰ 15006 ਵੋਟਾਂ ਮਿਲੀਆਂ।
ਉਨ੍ਹਾਂ ਹੋਰ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ (ਅ) ਦੇ ਜਗਜੀਤ ਸਿੰਘ ਨੂੰ 3344 ਵੋਟਾਂ ਅਤੇ ਲੋਕ ਇਨਸਾਫ਼ ਪਾਰਟੀ ਦੇ ਅਵਤਾਰ ਸਿੰਘ ਹਰਪਾਲਪੁਰ ਨੂੰ 247 ਵੋਟਾਂ ਪ੍ਰਾਪਤ ਹੋਈਆਂ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਆਜਾਦ ਉਮੀਦਵਾਰ ਹਰਿੰਦਰ ਸਿੰਘ ਨੂੰ 154, ਗੁਰਸੇਵਕ ਸਿੰਘ ਨੂੰ 289, ਡਾ. ਭਾਈ ਪਰਮਜੀਤ ਸਿੰਘ ਨੂੰ 661 ਅਤੇ ਪਰਵੀਨ ਕੁਮਾਰ ਨੂੰ 358 ਵੋਟਾਂ ਪਈਆਂ ਜਦਕਿ ਨੋਟਾ ਨੂੰ 936 ਵੋਟਾਂ ਪਈਆਂ ਹਨ।