ਜੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਹੁੰਦਾ ਤਾਂ ਮਾਝੇ ਵਿੱਚ 2 ਸੀਟਾਂ ਤੇ ਹੋ ਸਕਦਾ ਸੀ ਫਾਇਦਾ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 13 ਮਾਰਚ 2022 - ਫਿਲਹਾਲ ਅਸੀਂ ਮਾਝੇ ਦੀ ਗੱਲ ਕਰ ਰਹੇ ਹਾਂ ਮਾਝੇ ਵਿੱਚ ਜੇਕਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਹੁੰਦਾ ਤਾਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਨੂੰ ਮਾਝੇ ਦੀਆਂ ਦੋ ਸੀਟਾਂ ਤੇ ਫਾਇਦਾ ਹੋ ਸਕਦਾ ਸੀ ਤਹਾਨੂੰ ਦੱਸਦੇ ਹਾਂ ਕਿਵੇਂ ਮਾਝੇ ਦੇ ਵਿਧਾਨ ਸਭਾ ਹਲਕਾ ਸੁਜਾਨਪੁਰ ਦੀ ਗੱਲ ਕਰੀਏ ਇੱਥੇ ਕਾਂਗਰਸ ਪਾਰਟੀ ਦੇ ਉਮੀਦਵਾਰ ਨਰੇਸ਼ ਪੁਰੀ ਨੂੰ 46916 ਵੋਟਾਂ ਮਿਲੀਆਂ ਤੇ ਬੀਜੇਪੀ ਦੇ ਉਮੀਦਵਾਰ ਦਿਨੇਸ਼ ਕੁਮਾਰ ਬੱਬੂ ਨੂੰ 42280 ਵੋਟਾਂ ਮਿਲੀਆਂ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਾਜ ਕੁਮਾਰ ਗੁਪਤਾ ਨੂੰ 7999 ਵੋਟਾਂ ਮਿਲੀਆਂ ਇੱਥੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਭਾਜਪਾ ਦੇ ਉਮੀਦਵਾਰ ਨੂੰ 4636 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਜੇਕਰ ਸ਼੍ਰੋਮਣੀ ਅਕਾਲੀ ਦਲ ਭਾਜਪਾ ਦਾ ਗਠਜੋੜ ਹੁੰਦਾ ਜਿਹੜੀ ਵੋਟ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਾਜਕੁਮਾਰ ਕੁਮਾਰ ਗੁਪਤਾ ਨੂੰ 7999 ਵੋਟਾਂ ਪਾਈਆਂ ਉਹ ਭਾਜਪਾ ਦੇ ਖਾਤੇ ਪੈ ਜਾਂਦੀ ਤੇ ਭਾਜਪਾ ਦੇ ਉਮੀਦਵਾਰ ਦਿਨੇਸ਼ ਕੁਮਾਰ ਬੱਬੂ ਜਿੱਤ ਸਕਦੇ ਸਨ। ਇਸੇ ਤਰ੍ਹਾਂ ਜੇਕਰ ਗੱਲ ਕਰੀਏ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੀ ਇੱਥੇ ਕਾਂਗਰਸ ਪਾਰਟੀ ਦੇ ਉਮੀਦਵਾਰ ਬਰਿੰਦਰਜੀਤ ਸਿੰਘ ਪਾਹੜਾਂ ਨੂੰ 43743 ਵੋਟਾਂ ਪਾਈਆਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਰਬਚਨ ਸਿੰਘ ਬੱਬੇਹਾਲੀ ਨੂੰ 36408 ਵੋਟਾਂ ਮਿਲੀਆਂ ਤੇ ਭਾਜਪਾ ਦੇ ਉਮੀਦਵਾਰ ਪਰਮਿੰਦਰ ਸਿੰਘ ਗਿੱਲ ਨੂੰ 9819 ਵੋਟਾਂ ਮਿਲੀਆਂ।
ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ 7335 ਵੋਟਾਂ ਨਾਲ ਹਰਾ ਦਿੱਤਾ। ਜੇਕਰ ਸ਼੍ਰੋਮਣੀ ਅਕਾਲੀ ਦਲ ਭਾਜਪਾ ਦਾ ਗਠਜੋੜ ਹੁੰਦਾ ਜਿਹੜੀ ਭਾਜਪਾ ਦੇ ਉਮੀਦਵਾਰ ਨੂੰ 9819 ਵੋਟ ਪਾਈ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਰਬਚਨ ਸਿੰਘ ਬੱਬੇਹਾਲੀ ਨੂੰ ਵੋਟ ਪੈ ਜਾਂਦੀ ਤਾਂ ਇੱਥੋਂ ਵੀ ਜੇਕਰ ਦੋਵਾਂ ਪਾਰਟੀਆਂ ਦਾ ਗਠਜੋੜ ਹੁੰਦਾ ਤਾਂ ਇਹ ਵੀ ਸੀਟ ਬੜੇ ਅਰਾਮ ਨਾਲ ਨਿਕਲਦੀ ਸੀ। ਅਦਾਰਾ ਬਾਬੂਸ਼ਾਹੀ ਡਾਟ ਕਾਮ ਨਾਲ ਇਸ ਤਰ੍ਹਾਂ ਦੀ ਜਾਣਕਾਰੀ ਲਈ ਜੁੜੇ ਰਹੋ।