ਨਵਜੋਤ ਸਿੰਘ ਸਿੱਧੂ ਨਿਕਲੇ ਆਪਣੇ ਹਲਕੇ ਵਿੱਚ , 'ਆਪ' ਨੂੰ ਵਧਾਈ ਅਤੇ ਲੋਕਾਂ ਦੇ ਫ਼ੈਸਲੇ ਦਾ ਸਵਾਗਤ
ਕੁਲਵਿੰਦਰ ਸਿੰਘ
- "ਪੰਜਾਬ ਨਾਲ ਮੇਰਾ ਰੂਹਾਨੀ ਇਸ਼ਕ, ਇਸ਼ਕ ਵਿੱਚ ਨਹੀਂ ਦੇਖੀ ਜਾਂਦੀ ਹਾਰ ਜਿੱਤ"
- ਅਕਾਲੀ ਦਲ ਨੂੰ ਕਬਰ ਦੇ ਮੁਰਦੇ ਅਤੇ ਕਾਂਗਰਸ ਦੇ ਪਹਿਲੇ ਮੁੱਖ ਮੰਤਰੀ ਨੂੰ ਕੇਹਾ ਲੋਟੂ ਮੁੱਖ ਮੰਤਰੀ
ਅੰਮ੍ਰਿਤਸਰ, 11 ਮਾਰਚ 2022 - ਬੀਤੇ ਕੱਲ੍ਹ ਚੋਣ ਹਾਰਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਆਪਣੇ ਹਲਕੇ ਵਿਚ ਨਿਕਲੇ। ਜਿੱਥੇ ਉਨ੍ਹਾਂ ਨੇ ਹਲਕੇ ਦੇ ਲੋਕਾਂ ਨਾਲ ਮੁਲਾਕਾਤ ਕੀਤੀ l
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਵਧਾਈ ਦਿੱਤੀ ਅਤੇ ਲੋਕਾਂ ਦੇ ਫ਼ੈਸਲੇ ਨੂੰ ਸਿਰ ਮੱਥੇ ਮੰਨਿਆl
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੰਜਾਬ ਦੇ ਨਾਲ ਰੂਹਾਨੀ ਇਸ਼ਕ ਹੈ ਅਤੇ ਇਸ਼ਕ ਚ ਜਿੱਤ ਹਾਰ ਕੋਈ ਮਤਲਬ ਨਹੀਂ ਰੱਖਦੀ। ਉਨ੍ਹਾਂ ਦਾ ਮੁੱਖ ਮੰਤਵ ਪੰਜਾਬ ਨੂੰ ਉੱਪਰ ਲੈ ਕੇ ਜਾਣਾ ਹੈ ਅਤੇ ਉਹ ਭਵਿੱਖ ਵਿਚ ਵੀ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੇ ਬਦਲਾਅ ਨੂੰ ਚੁਣਿਆ ਹੈ ਅਤੇ ਉਹ ਲੋਕਾਂ ਦੇ ਇਸ ਫ਼ੈਸਲੇ ਦਾ ਸਵਾਗਤ ਕਰਦੇ ਹਨ।
ਅਕਾਲੀ ਦਲ ਦੇ ਪਰਫਾਰਮੈਂਸ ਤੇ ਸਵਾਲ ਕਰਨ 'ਤੇ ਸਿੱਧੂ ਨੇ ਅਕਾਲੀ ਦਲ ਨੂੰ ਕਬਰ ਦੇ ਮੁਰਦੇ ਅਤੇ ਕਾਂਗਰਸ ਦੇ ਪਿਛਲੇ ਮੁੱਖ ਮੰਤਰੀ ਨੂੰ ਲੋਟੂ ਮੁੱਖ ਮੰਤਰੀ ਕਹਿੰਦੇ ਹੋਏ ਕਿਹਾ ਕਿ ਇਨ੍ਹਾਂ ਦੋਵਾਂ ਨੇ ਮਿਲ ਕੇ ਪੰਜਾਬ ਨੂੰ ਲੁੱਟਿਆ ਹੈ l
ਅੱਗੇ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਹ ਅੱਜ ਵੀ ਆਪਣੇ ਪੰਜਾਬ ਮਾਡਲ ਤੇ ਖੜ੍ਹੇ ਹਨ ਅਤੇ ਜੇਕਰ ਕੋਈ ਵੀ ਪਾਰਟੀ ਉਸ ਪੰਜਾਬ ਮਾਡਲ ਤੇ ਕੰਮ ਕਰਦੀ ਹੈ ਤਾਂ ਉਹ ਉਸ ਦਾ ਸਵਾਗਤ ਕਰਦੇ ਹਨ ਉਨ੍ਹਾਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਪੰਜਾਬ ਨੂੰ ਉੱਚਾ ਚੁੱਕਣ ਅਤੇ ਪੰਜਾਬ ਮਾਡਲ ਤੇ ਕੰਮ ਕਰਦੀ ਹੈ ਤਾਂ ਉਹ ਆਮ ਆਦਮੀ ਪਾਰਟੀ ਦਾ ਖ਼ੈਰ ਮਕਦਮ ਕਰਦੇ ਹਨ ਪਰ ਜੇਕਰ ਉਹ ਇਸ ਦੇ ਉਲਟ ਹੁੰਦੀ ਹੈ ਤਾਂ ਫਿਰ ਟਕਰਾਅ ਹੈ।
ਉਨ੍ਹਾਂ ਦੇ ਮੁੱਖ ਮੰਤਰੀ ਬਣਨ ਤੇ ਬਦਲਾਅ ਦੀ ਗੱਲ ਪੁੱਛਣ ਤੇ ਆਪਣੇ ਅੰਦਾਜ਼ ਵਿੱਚ ਉਨ੍ਹਾਂ ਕਿਹਾ ਕਿ " ਜੇਕਰ ਮੇਰੀ ਚਾਚੀ ਦੇ ਮੁੱਛਾਂ ਹੁੰਦੀਆਂ ਤਾਂ ਉਹ ਚਾਚਾ ਕਹਾਉਂਦੀ"