ਲੋਕ ਫਤਵੇ ਦਾ ਸਤਿਕਾਰ ਕਰਦੇ ਹਾਂ : ਸ਼ਿਵ ਰਾਮ ਕਲੇਰ
ਦੀਪਕ ਜੈਨ
ਜਗਰਾਂਓ, 10 ਮਾਰਚ 2022 - ਪੰਜਾਬ ਦੀਆਂ ਅਸੈਂਬਲੀ ਚੋਣਾਂ 'ਚ ਪੰਜਾਬ ਦੇ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਦਿੱਤੇ ਫਤਵੇ ਦਾ ਸਨਮਾਨ ਕਰਦੇ ਹਾਂ।ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ, ਅਸੀਂ ਪੰਜਾਬ ਦੀ ਸੇਵਾ 'ਚ ਹਮੇਸ਼ਾਂ ਹਾਜ਼ਰ ਰਹਾਂਗੇ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਹਲਕੇ ਜਗਰਾਉਂ ਤੋਂ ਉਮੀਦਵਾਰ ਐਸ.ਆਰ. ਕਲੇਰ ਨੇ ਚੋਣ ਨਤੀਜਿਆਂ ਤੋਂ ਬਾਅਦ ਆਪਣਾ ਪੱਖ ਜ਼ਾਹਰ ਕਰਦਿਆਂ ਕੀਤਾ।ਕਲੇਰ ਨੇ ਕਿਹਾ ਕਿ ਉਹ ਆਸ ਕਰਦੇ ਹਨ ਕਿ ਆਮ ਆਦਮੀ ਪਾਰਟੀ ਲੋਕਾਂ ਨਾਲ ਕੀਤੇ ਵਾਅਦਿਆਂ 'ਤੇ ਪੂਰਾ ਉਤਰਨ ਲਈ ਵਚਨਬੱਧ ਰਹਿਣਗੇ ਤਾਂ ਕਿ ਪੰਜਾਬ 'ਚ ਤਰੱਕੀ, ਬੇਰੁਜ਼ਗਾਰੀ ਤੇ ਭਾਈਚਾਰਕ ਸਾਂਝ ਬਣੀ ਰਹੇ।ਉਨ੍ਹਾਂ ਕਿਹਾ ਕਿ ਪਾਰਟੀ ਦੇ ਹਾਰ ਦੇ ਕਾਰਨਾਂ ਨੂੰ ਸਮੀਖਿਆ ਕਰਾਂਗੇ ਕਿ ਅਸੀਂ ਲੋਕਾਂ ਦਾ ਵਿਸ਼ਵਾਸ ਨਹੀਂ ਜਿੱਤ ਸਕੇ।ਅਗਾਂਹ ਆਪਣੇ ਫ਼ਰਜ਼ਾਂ ਦੀ ਪੂਰਤੀ ਕਰਦਿਆਂ ਅਕਾਲੀ ਦਲ ਪੰਜਾਬ ਸੂਬੇ ਅਤੇ ਲੋਕਾਂ ਦੇ ਹੱਕਾਂ ਦੀ ਲੜਾਈ ਜਾਰੀ ਰੱਖੇਗਾ।ਇਸ ਮੌਕੇ ਭਾਈ ਗੁਰਚਰਨ ਸਿੰਘ ਗਰੇਵਾਲ, ਕਮਲਜੀਤ ਸਿੰਘ ਮੱਲਾ, ਵਰਿੰਦਰਪਾਲ ਸਿੰਘ ਪਾਲੀ, ਮਨਿੰਦਰਪਾਲ ਸਿੰਘ ਬਾਲੀ, ਦਵਿੰਦਰਜੀਤ ਸਿੰਘ ਸਿੱਧੂ, ਚੰਦ ਸਿੰਘ ਡੱਲਾ, ਦੀਦਾਰ ਸਿੰਘ ਮਲਕ, ਕਰਮਜੀਤ ਸਿੰਘ ਕੈਂਥ ਆਦਿ ਹਾਜਰ ਸਨ।