Lok sabha elections ਫਰੀਦਕੋਟ 'ਚ 4 ਉਮੀਦਵਾਰਾਂ 'ਚ ਹੋਵੇਗਾ ਦਿਲਚਸਪ ਮੁਕਾਬਲਾ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 26 ਅਪ੍ਰੈਲ 2024- ਲੋਕ ਸਭਾ ਹਲਕਾ ਫਰੀਦਕੋਟ ਦੀ ਜੇਕਰ ਗੱਲ ਕਰੀਏ ਤਾਂ ਜਿਉਂ ਜਿਉਂ 1 ਜੂਨ ਨੇੜੇ ਆ ਰਹੀ ਹੈ, ਤਿਉਂ ਤਿਉਂ ਚਾਰਾਂ ਉਮੀਦਵਾਰਾਂ ਵਿੱਚ ਮੁਕਾਬਲਾ ਦਿਲਚਸਪ ਹੁੰਦਾ ਦਾ ਰਿਹਾ, ਜਿਸ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਰਾਜਵਿੰਦਰ ਸਿੰਘ ਧਰਮਕੋਟ, ਭਾਜਪਾ ਵੱਲੋਂ ਹੰਸਰਾਜ ਹੰਸ, ਕਾਂਗਰਸ ਪਾਰਟੀ ਵੱਲੋਂ ਅਮਰਜੀਤ ਕੌਰ ਸਾਹੋਕੇ ਵਿਚਕਾਰ ਚਹੁੰਕੋਣਾਂ ਮੁਕਾਬਲਾ ਹੋਣ ਜਾ ਰਿਹਾ ਹੈ। ਸੋਸ਼ਲ ਮੀਡੀਆ ਵਿੱਚ ਭਾਵੇਂ ਫੇਸਬੁੱਕ ਤੇ ਇੰਸਟਾਗ੍ਰਾਮ ਦੇ ਕਮੈਂਟਾਂ ਦੇ ਮੁਤਾਬਕ ਕਰਮਜੀਤ ਅਨਮੋਲ ਦੀ ਪੂਰੀ ਪੂਰੀ ਬੱਲੇ ਹੈ ਪਰ ਸ਼ਹਿਰੀ ਲੋਕਾਂ ਦੀ ਮੰਨੀਏ ਤਾਂ ਮੁਕਾਬਲਾ ਫਸਦਾ ਨਜ਼ਰ ਆ ਰਿਹਾ ਹੈ। ਜੇਕਰ ਫਰੀਦਕੋਟ ਲੋਕ ਸਭਾ ਦੇ ਅਧੀਨ ਆਉਂਦੇ ਪਿੰਡਾਂ ਦੀ ਗੱਲ ਕਰੀਏ ਤਾਂ ਮੁਕਾਬਲਾ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵਿਚਕਾਰ ਹੈ ਤੇ ਭਾਜਪਾ ਦੇ ਉਮੀਦਵਾਰ ਨੂੰ ਮੁਕਾਬਲੇ ਵਿੱਚ ਨਹੀਂ ਮੰਨਦੇ। ਭਾਜਪਾ ਦੇ ਹੰਸਰਾਜ ਹੰਸ ਜੋਂ ਹੁਣ ਫਰੀਦਕੋਟ ਲੋਕ ਸਭਾ ਦੇ ਉਮੀਦਵਾਰ ਹਨ ਉਹ 2019 ਵਿੱਚ ਨੋਰਥ ਵੈਸਟ ਦਿੱਲੀ ਤੋਂ ਆਪਣੇ ਵਿਰੋਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਗਣ ਸਿੰਘ ਨੂੰ 5,53,897 ਦੇ ਫਰਕ ਨਾਲ ਹਰਾ ਵੱਡੀ ਜਿੱਤ ਪ੍ਰਾਪਤ ਕੀਤੀ ਸੀ। ਹੁਣ ਹੰਸਰਾਜ ਹੰਸ ਦਾ ਫਰੀਦਕੋਟ ਲੋਕ ਸਭਾ ਦੇ ਕੁਝ ਹਲਕਿਆਂ ਵਿੱਚ ਕਿਸਾਨਾਂ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ।