ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਲਈ ਕਮਿਸ਼ਨ ਸਖਤ, ਵੱਖ-ਵੱਖ ਏਜੰਸੀਆਂ ਵੱਲੋਂ ਰੱਖੀ ਜਾ ਰਹੀ ਤਿੱਖੀ ਨਜ਼ਰ
- ਹੁਣ ਤਕ ਹਰਿਆਣਾ ਵਿਚ 25.45 ਕਰੋੜ ਰੁਪਏ ਤੋਂ ਵੱਧ ਦੀ ਅਵੈਧ ਸ਼ਰਾਬ, ਨਸ਼ੀਲੇ ਪਦਾਰਥ ਤੇ ਨਗਦ ਰਕਮ ਕੀਤੀ ਗਈ ਜਬਤ
- ਚੋਣ ਜਾਬਤਾ ਦੇ ਉਲੰਘਣ ਦੇ ਪ੍ਰਤੀ ਨਾਗਰਿਕ ਵੀ ਜਾਗਰੁਕ
- ਚੋਣ ਨੋਟੀਫਿਕੇਸ਼ਨ ਤੋਂ ਪਹਿਲਾਂ ਹੀ ਸੀ-ਵਿਜਿਲ 'ਤੇ ਦੇ ਚੁੱਕੇ ਹਨ 2541 ਸ਼ਿਕਾਇਤਾਂ
ਚੰਡੀਗੜ੍ਹ, 26 ਅਪ੍ਰੈਲ 2024 - ਹਰਿਆਣਾ ਵਿਚ ਲੋਕਸਭਾ ਆਮ ਚੋਣ-2024 ਨੁੰ ਪੂਰੀ ਤਰ੍ਹਾ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਸਪੰਨ ਕਰਵਾਉਣ ਲਈ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਸਾਰੇ ਦਿਸ਼ਾ-ਨਿਰਦੇਸ਼ਾਂ ਦੇ ਨਾਲ-ਨਾਲ ਚੋਣ ਜਾਬਤਾ ਦੀ ਪਾਲਣਾ ਯਕੀਨੀ ਕੀਤੀ ਜਾ ਰਹੀ ਹੈ। ਵੋਟਰਾਂ ਨੂੰ ਕਿਸੀ ਵੀ ਤਰ੍ਹਾ ਦੇ ਲੋਭ-ਲਾਲਚ ਤੋਂ ਬਚਾਉਣ ਲਈ ਕਮਿਸ਼ਨ ਪੂਰੀ ਤਰ੍ਹਾ ਸਖਤ ਹੈ ਅਤੇ ਰਾਜ ਵਿਚ ਵੱਖ-ਵੱਖ ਏਜੰਸੀਆਂ ਵੱਲੋਂ ਅਵੈਧ ਸ਼ਰਾਬ, ਨਸ਼ੀਲੇ ਪਦਾਰਥ ਤੇ ਨਗਦ ਰਕਮ ਦੀ ਮੂਵਮੈਂਟ 'ਤੇ ਪੈਨੀ ਨਜਰ ਰੱਖੀ ਜਾ ਰਹੀ ਹੈ। ਹੁਣ ਤਕ ਹਰਿਆਣਾ ਵਿਚ 25.45 ਕਰੋੜ ਰੁਪਏ ਤੋਂ ਵੱਧ ਦੀ ਅਵੈਧ ਸ਼ਰਾਬ, ਨਸ਼ੀਲੇ ਪਦਾਰਥ ਤੇ ਨਗਦ ਰਕਮ ਜਬਤ ਕੀਤੀ ਗਈ ਹੈ।
ਰਾਜ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਚੋਣ ਜਾਬਤਾ ਲਾਗੂ ਹੋਣ ਦੇ ਬਾਅਦ ਸੂਬੇ ਵਿਚ ਪੁਲਿਸ , ਇੰਕਮ ਟੈਕਸ, ਆਬਕਾਰੀ ਅਤੇ ਕਰਾਧਾਨ ਵਿਭਾਗ ਅਤੇ ਮਾਲ ਆਸੂਚਨਾ ਮੁੱਖ ਦਫਤਰ (ਡੀਆਰਆਈ) ਵੱਲੋਂ ਉਪਰੋਕਤ ਕਾਰਵਾਈ ਕੀਤੀ ਗਈ ਹੈ।
ਉਨ੍ਹਾਂ ਨੇ ਦਸਿਆ ਕਿ ਕੁੱਲ 4.33 ਕਰੋੜ ਰੁਪਏ ਦੀ ਨਗਦ ਰਕਮ ਜਬਤ ਕੀਤੀ ਗਈ, ਜਿਸ ਵਿਚ ਪੁਲਿਸ ਵੱਲੋਂ 71.21 ਲੱਖ ਰੁਪੲ, ਇੰਕਮ ਟੈਕਸ ਵਿਭਾਗ ਵੱਲੋਂ 81.19 ਲੱਖ ਰੁਪਏ, ਆਬਕਾਰੀ ਵਿਭਾਗ ਵੱਲੋਂ 3.04 ਲੱਖ ਰੁਪਏ ਅਤੇ ਡੀਆਰਆਈ ਵੱਲੋਂ 278 ਲੱਖ ਰੁਪਏ ਦੀ ਲਗਦ ਰਕਮ ਜਬਤ ਕੀਤਾ ਜਾਣਾ ਸ਼ਾਮਿਲ ਹੈ।
ਉਨ੍ਹਾਂ ਨੇ ਦਸਿਆ ਕਿ ਵੱਖ-ਵੱਖ ਏਜੰਸੀਆਂ ਵੱਲੋਂ ਕੁੱਲ 8.40 ਕਰੋੜ ਰੁਪਏ ਦੀ ਕੀਮਤ ਦੀ 2,67,821 ਲੀਟਰ ਤੋਂ ਵੱਧ ਅਵੈਧ ਸ਼ਰਾਬ ਫੜੀ ਗਈ ਹੈ। ਇਸ ਵਿਚ, ਪੁਲਿਸ ਵੱਲੋਂ 552.23 ਲੱਖ ਰੁਪਏ ਦੀ ਕੀਮਤ ਦੀ 1,75,140 ਲੀਟਰ ਅਤੇ ਆਬਕਾਰੀ ਵਿਭਾਗ ਵੱਲੋਂ 288.19 ਲੱਖ ਰੁਪਏ ਦੀ ਕੀਮਤ ਦੀ 92,669 ਲੀਟਰ ਅਵੈਧ ਸ਼ਰਾਬ ਫੜੀ ਜਾਣਾ ਸ਼ਾਮਿਲ ਹੈ।
9.38 ਕਰੋੜ ਰੁਪਏ ਦੀ ਕੀਮਤ ਦੇ ਨਸ਼ੀਲੇ ਪਦਾਰਥ ਕੀਤੇ ਜਬਤ
ਅਨੁਰਾਗ ਅਗਰਵਾਲ ਨੇ ਦਸਿਆ ਕਿ ਏਜੰਸੀਆਂ ਵੱਲੋਂ ਕੁੱਲ 5,844.44 ਕਿਲੋ ਨਸ਼ੀਲੇ ਪਦਾਰਥ ਜਬਤ ਕੀਤੇ ਗਏ ਹਨ, ਜਿਨ੍ਹਾਂ ਦੀ ਕੀਮਤ 9.38 ਕਰੋੜ ਰੁਪਏ ਹੈ। ਪੁਲਿਸ ਵੱਲੋਂ 9.34 ਕਰੋੜ ਰੁਪਏ ਦੀ ਕੀਮਤ ਦੇ 5839.18 ਕਿਲੋ ਨਸ਼ੀਲੇ ਪਦਾਰਥ ਜਬਤ ਕੀਤੇ ਗਏ ਹਨ। ਇਸ ਤੋਂ ਇਲਾਵਾ, ਐਲਸੀਬੀ ਨੇ ਵੀ 2 ਕਿਲੋ ਨਸ਼ੀਲੇ ਪਦਾਰਥ ਫੜੇ ਹਨ, ਜਿਨ੍ਹਾਂ ਦੀ ਕੀਮਤ 4 ਲੱਖ ਰੁਪਏ ਹੈ। ਇੰਨ੍ਹਾਂ ਹੀ ਨਹੀਂ 1.73 ਕਰੋੜ ਰੁਪਏ ਦੇ ਕੀਮਤੀ ਸਮਾਨ ਅਤੇ 1.59 ਕਰੋੜ ਰੁਪਏ ਦੀ ਹੋਰ ਵਸਤੂਆਂ ਨੁੰ ਵੀ ਜਬਤ ਕੀਤਾ ਗਿਆ ਹੈ।
ਚੋਣ ਜਾਬਤਾ ਦੇ ਉਲੰਘਣ ਦੇ ਪ੍ਰਤੀ ਨਾਗਰਿਕ ਵੀ ਜਾਗਰੁਕ
ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਹਰਿਆਣਾ ਵਿਚ ਚੋਣਾਂ ਦੀ ਨੋਟੀਫਿਕੇਸ਼ਨ 29 ਅਪ੍ਰੈਲ ਨੁੰ ਜਾਰੀ ਹੋਣੀ ਹੈ, ਪਰ ਰਾਜ ਦੇ ਵੋਟਰ ਹੁਣ ਤੋਂ ਹੀ ਬਹੁਤ ਜਾਗਰੁਕ ਹਨ। ਚੋਣ ਨੋਟੀਫਿਕੇਸ਼ਨ ਤੋਂ ਪਹਿਲਾਂ ਹੀ ਜਾਗਰੁਕ ਸੀ-ਵਿਜਿਲ ਮੋਬਾਇਲ ਐਪ 'ਤੇ ਚੋਣ ਜਾਬਤਾ ਤੇ ਉਲੰਘਣ ਦੀ 2541 ਸ਼ਿਕਾਇਤਾਂ ਕਮਿਸ਼ਨ ਨੁੰ ਭੇਜ ਚੁੱਕੇ ਹਨ। ਇੰਨ੍ਹਾਂ ਸ਼ਿਕਾਇਤਾਂ ਵਿੱਚੋਂ ਰਿਟਰਨਿੰਗ ਅਧਿਕਾਰੀਆਂ ਤੇ ਸਹਾਇਕ ਰਿਟਰਨਿੰਗ ਅਧਿਕਾਰੀਆਂ ਵੱਲੋਂ ਪੜਤਾਲ ਕਰਨ 'ਤੇ 2195 ਸ਼ਿਕਾਇਤਾਂ ਸਹੀ ਪਾਈਆਂ ਗਈਆਂ, ਜਿਨ੍ਹਾਂ 'ਤੇ ਨਿਯਮ ਅਨੁਸਾਰ ਕਾਰਵਾਈ ਕੀਤੀ ਗਈ ਹੈ।