ਮੋਹਾਲੀ: ਚੋਣ ਕਮਿਸ਼ਨ ਵੱਲੋਂ ਜ਼ਿਲ੍ਹੇ ’ਚ 7 ਪੋਲਿੰਗ ਸਟੇਸ਼ਨਾਂ ਦੇ ਸਹਾਇਕ ਪੋਲਿੰਗ ਸਟੇਸ਼ਨ ਬਣਾਉਣ ਨੂੰ ਪ੍ਰਵਾਨਗੀ
- ਐੱਸ ਏ ਐੱਸ ਨਗਰ ਹਲਕੇ ’ਚ ਦੋ ਅਤੇ ਡੇਰਾਬੱਸੀ ਹਲਕੇ ’ਚ ਪੰਜ ਸਹਾਇਕ ਚੋਣ ਸਟੇਸ਼ਨ ਬਣਾਏ
ਹਰਜਿੰਦਰ ਸਿੰਘ ਭੱਟੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 27 ਅਪਰੈਲ, 2024: ਭਾਰਤ ਦੇ ਚੋਣ ਕਮਿਸ਼ਨ ਵੱਲੋਂ ਜ਼ਿਲ੍ਹੇ ’ਚੇ 7 ਸਹਾਇਕ ਪੋਲਿੰਗ ਸਟੇਸ਼ਨ ਦੇ ਸਹਾਇਕ ਪੋਲਿੰਗ ਸਟੇਸ਼ਨ ਬਣਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ, ਜਿਨ੍ਹਾਂ ’ਚ ਵੋਟਾਂ ਦੀ ਗਿਣਤੀ 1500 ਤੋਂ ਜ਼ਿਆਦਾ ਸੀ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਅਨੁਸਾਰ ਇਨ੍ਹਾਂ ’ਚੋਂ 2 ਸਹਾਇਕ ਪੋਲਿੰਗ ਸਟੇਸ਼ਨ 53-ਐੱਸ ਏ ਐੱਸ ਨਗਰ ਹਲਕੇ ’ਚ ਹਨ ਜਦਕਿ 5 ਡੇਰਾਬੱਸੀ ਹਲਕੇ ’ਚ ਹਨ।
53-ਐੱਸ ਏ ਐੱਸ ਨਗਰ ਹਲਕੇ ’ਚ 42-ਏ ਸਰਕਾਰੀ ਸਕੂਲ ਲਖਨੌਰ ਅਤੇ 62-ਏ ਸਰਕਾਰੀ ਹਾਈ ਸਕੂਲ ਸੁੱਖਗੜ੍ਹ ਸਹਾਇਕ ਪੋਲਿੰਗ ਸਟੇਸ਼ਨ ਬਣਾਏ ਗਏ ਹਨ। 112-ਡੇਰਾਬੱਸੀ ਹਲਕੇ ’ਚ 33-ਏ ਸਰਕਾਰੀ ਹਾਈ ਸਕੂਲ ਗਾਜੀਪੁਰ, 40-ਏ ਸਰਕਾਰੀ ਐਲੀਮੈਂਟਰੀ ਸਕੂਲ ਕਿ੍ਰਸ਼ਨਪੁਰਾ, 123-ਏ ਦੀਕਸ਼ਾਂਤ ਗਲੋਬਲ ਸਕੂਲ, ਵੀ ਆਈ ਪੀ ਰੋਡ ਜ਼ੀਰਕਪੁਰ, 134-ਏ ਸਰਕਾਰੀ ਐਲੀਮੈਂਟਰੀ ਸਕੂਲ ਨਾਭਾਂ ਅਤੇ 229-ਏ ਸਰਕਾਰੀ ਐਲੀਮੈਂਟਰੀ ਸਕੂਲ ਬਰੋਲੀ ਸਹਾਇਕ ਪੋਲਿੰਗ ਸਟੇਸ਼ਨ ਬਣਾਏ ਗਏ ਹਨ।