ਸਾਬਕਾ ਕੈਬਿਨੇਟ ਮੰਤਰੀ ਮਰਹੂਮ ਕੈਪਟਨ ਕੰਵਲਜੀਤ ਸਿੰਘ ਧੜੇ ਵਲੋਂ ਜੱਸੀ ਦੀ ਅਗਵਾਈ ਹੇਠ ਐਨ ਕੇ ਸ਼ਰਮਾ ਦੇ ਹੱਕ ਵਿੱਚ ਨਿੱਤਰਨ ਦਾ ਐਲਾਨ
- ਅਕਾਲੀ ਦੱਲ ਦੇ ਉਮੀਦਵਾਰ ਐਨ ਕੇ ਸ਼ਰਮਾ ਦਾ ਕੰਬੋਜ ਭਾਈਚਾਰੇ ਵਲੋਂ ਕੀਤਾ ਗਿਆ ਸੱਨਮਾਨ
ਜਗਤਾਰ ਸਿੰਘ
ਸਨੌਰ/ਪਟਿਆਲਾ, 28 ਅਪ੍ਰੈਲ: ਸਾਬਕਾ ਕੈਬਿਨੇਟ ਮੰਤਰੀ ਮਰਹੂਮ ਕੈਪਟਨ ਕੰਵਲਜੀਤ ਸਿੰਘ ਧੜੇ ਵਲੋਂ ਸ੍ਰੋਮਣੀ ਅਕਾਲੀ ਦੱਲ ਯੂਥ ਵਿੰਗ ਅਤੇ ਕੰਬੋਜ ਬਰਾਦਰੀ ਦੇ ਸੀਨੀਅਰ ਆਗੂ ਅਤੇ ਮਾਰਕੀਟ ਕਮੇਟੀ ਬਨੂੜ ਦੇ ਸਾਬਕਾ ਚੇਅਰਮੈਨ ਦੀ ਜਸਵਿੰਦਰ ਸਿੰਘ ਜੱਸੀ ਦੀ ਅਗਵਾਈ ਹੇਠ ਪਟਿਆਲਾ ਲੋਕ ਸਭਾ ਹਲਕੇ ਤੋਂ ਸ੍ਰੋਮਣੀ ਅਕਾਲੀ ਦੇ ਉਮੀਦਵਾਰ ਐਨ ਕੇ ਸ਼ਰਮਾ ਦੇ ਹੱਕ ਵਿੱਚ ਆਪਣੇ ਸੈਂਕੜੇ ਸਾਥਿਆ ਸਮੇਤ ਚੋਣ ਮੈਦਾਨ ਵਿੱਚ ਨਿੱਤਰਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਜੱਸੀ ਦੀ ਅਗਵਾਈ ਹੇਠ ਸਾਬਕਾ ਕੈਬਨਿਟ ਮੰਤਰੀ ਕੈਪਟਨ ਕੰਵਲਜੀਤ ਸਿੰਘ ਦੇ ਧੜੇ ਨਾਲ ਸਬੰਧਤ ਦਰਜਨਾਂ ਆਗੂਆਂ ਇੱਕ ਵਿਸ਼ੇਸ਼ ਮਿਟਿੰਗ ਕਰਕੇ ਐਨ ਕੇ ਸ਼ਰਮਾ ਨੂੰ ਵਿਸ਼ਵਾਸ਼ ਦਵਾਇਆ ਕਿ ਉਹ ਉਹਨਾਂ ਦੀ ਅਗਵਾਈ ਹੇਠ ਲੜੀ ਜਾ ਰਹੀ ਲੋਕ ਸਭਾ ਦੀ ਚੋਣ ਦੋਰਾਨ ਸ੍ਰੋਮਣੀ ਅਕਾਲੀ ਦੱਲ ਦੀ ਜਿੱਤ ਲਈ ਦਿਨ ਰਾਤ ਇੱਕ ਕਰ ਦੇਣਗੇ।
ਅੱਜ ਦੀ ਇਸ ਮਿਟਿੰਗ ਵਿੱਚ ਐਨ ਕੇ ਸ਼ਰਮਾ ਨੇ ਮੀਟਿੰਗ ਵਿੱਚ ਸ਼ਾਮਿਲ ਸਾਰੇ ਆਗੂਆਂ ਨੂੰ ਵਿਸ਼ਵਾਸ਼ ਦਵਾਇਆ ਕਿ ਉਨਾਂ ਦੇ ਦਰਵਾਜੇ ਸਾਰੇ ਆਗੂਆਂ ਅਤੇ ਵਰਕਰਾਂ ਤੋਂ ਇਲਾਵਾ ਲੋਕ ਸਭਾ ਹਲਕਾ ਪਟਿਆਲਾ ਦੇ ਸਮੂਹ ਵੋਟਰਾਂ ਲਈ ਦਿਨ ਰਾਤ ਖੁੱਲੇ ਰਹਿਣਗੇ। ਇਸ ਮੌਕੇ ਐਨ ਕੇ ਸ਼ਰਮਾ ਨੂੰ ਜਸਵਿੰਦਰ ਸਿੰਘ ਜੱਸੀ ਦੀ ਅਗਵਾਈ ਹੇਠ ਸਮੂਹ ਆਗੂਆਂ ਵਲੋਂ ਵਿਸ਼ੇਸ਼ ਸਨਮਾਨਿਤ ਕੀਤਾ ਗਿਆ। ਅੱਜ ਦੀ ਇਸ ਮੀਟਿੰਗ ਵਿੱਚ ਸ੍ਰੋਮਣੀ ਅਕਾਲੀ ਦੱਲ ਦੇ ਆਗੂ ਜਥੇਦਾਰ ਕ੍ਰਿਸ਼ਨ ਸਿੰਘ ਸਨੌਰ, ਮਹਿੰਦਰ ਸਿੰਘ ਸਨੌਰ, ਲਖਵੀਰ ਸਿੰਘ ਲੋਟ, ਸਾਬਕਾ ਚੇਅਰਮੈਨ ਗੁਰਚਰਨ ਸਿੰਗ ਗਾਂਧੀ, ਹਰਮੀਤ ਸਿੰਘ ਪ੍ਰਧਾਨ ਬੀ.ਸੀ ਵਿੰਗ, ਰਜਿੰਦਰ ਸਿੰਘ ਥਿੰਦ ਪੱਤਰਕਾਰ, ਹਰਨੇਕ ਸਿੰਘ ਸਰਾਓ ਸਾਬਕਾ ਪ੍ਰਧਾਨ, ਬਲਵਿੰਦਰ ਸਿੰਘ ਸੈਂਬੀ, ਸ਼ਾਨਵੀਰ ਸਿੰਘ ਬ੍ਰਹਮਪੂਰ, ਭਰਪੂਰ ਸਿੰਘ ਮਹਿਤਾਪਗੜ, ਅਮਰੀਕ ਸਿੰਘ ਚੰਬੇੜਾ, ਹਰਮਿੰਦਰ ਸਿੰਘ ਜੋਗੀਪੁਰ, ਗੁਰਪ੍ਰੀਤ ਸਿੰਘ ਸਨੌਰ,ਜਸਵੰਤ ਸਿੰਘ ਟਿਵਾਣਾ, ਜਗਦੀਸ਼ ਕੰਬੋਜ, ਮਨਜੀਤ ਸਿੰਘ ਸਰਪੰਚ, ਸੁਖਵਿੰਦਰ ਸਿੰਘ ਤੁਰਨਾ, ਪ੍ਰਭਜੀਤ ਸਿੰਘ ਬੱਬੂ, ਸੰਜੀਵ ਕੁਮਾਰ ਬਹਿਰੂ ਕਲਾਂ, ਭੁਪਿੰਦਰ ਸਿੰਘ ਸਨੌਰ, ਜਥੇਦਾਰ ਅਰਜਨ ਸਿੰਘ, ਮਨਿੰਦਰ ਸਿੰਘ ਕੋੜਾ, ਜਸਵੀਰ ਸਿੰਘ ਠੇਕੇਦਾਰ, ਲੱਖਵਿੰਦਰ ਸਿੰਘ ਸਨੌਰ, ਹਰਵਿੰਦਰ ਸਿੰਘ ਬੱਬੂ ਐਮ.ਸੀ, ਕਰਨਲ ਬੱਬਰਸ਼ੇਰ ਤੋਂ ਇਲਾਵਾ ਹੋਰ ਬਹੁਤ ਸਾਰੇ ਕੰਬੋਜ ਭਾਈਚਾਰੇ ਅਤੇ ਕੈਪਟਨ ਕੰਵਲਜੀਤ ਧੜੇ ਦੇ ਆਗੂ ਅਤੇ ਵਰਕਰ ਇਸ ਮੌਕੇ ਹਾਜਿਰ ਸਨ।
ਇਸ ਮੌਕੇ ਐਨ ਕੇ ਸ਼ਰਮਾ ਨੇ ਕਿਹਾ ਕਿ ਉਹ ਲੋਕਾਂ ਨੂੰ ਵਿਸ਼ਵਾਸ ਦੁਆਉਂਦੇ ਹਨ ਕਿ ਜੇਕਰ ਉਹਨਾਂ ਨੂੰ ਐਮ ਪੀ ਵਜੋਂ ਸੇਵਾ ਦੇਣ ਦਾ ਮੌਕਾ ਦੇਣਗੇ ਤਾਂ ਉਹ ਮੁਹਾਲੀ ਵਿਚ ਬਤੌਰ ਚੇਅਰਮੈਨ ਜ਼ਿਲ੍ਹਾ ਵਿਕਾਸ ਯੋਜਨਾ ਬੋਰਡ ਅਤੇ ਡੇਰਾਬੱਸੀ ਵਿਚ ਬਤੌਰ ਐਮ ਐਲ ਏ ਕੀਤੇ ਕੰਮਾਂ ਨਾਲੋਂ ਵੱਧ ਕੇ ਕੰਮ ਪਟਿਆਲਾ ਲੋਕ ਸਭਾ ਹਲਕੇ ਵਿਚ ਕਰਵਾਉਣਗੇ।ਉਨਾ ਕਿਹਾ ਕਿ ਪਟਿਆਲਾ ਲੋਕ ਸਭਾ ਹਲਕੇ ਦੇ ਲੋਕ ਆਮ ਆਦਮੀ ਪਾਰਟੀ, ਕਾਂਗਰਸ ਤੇ ਭਾਜਪਾ ਤੋਂ ਬੁਰੀ ਤਰ੍ਹਾਂ ਅੱਕ ਚੁੱਕੇ ਹਨ ਕਿਉਂਕਿ ਇਹ ਸਿਰਫ ਗੱਲਾਂ ਦਾ ਕੜਾਹ ਬਣਾ ਕੇ ਲੋਕਾਂ ਨੂੰ ਮੂਰਖ ਬਣਾ ਰਹੇ ਹਨ। ਉਹਨਾਂ ਕਿਹਾ ਕਿ ਲੋਕਾਂ ਨੇ ਵੇਖ ਲਿਆ ਹੈ ਕਿ ਇਹ ਸਿਰਫ ਤੇ ਸਿਰਫ ਅਕਾਲੀ ਦਲ ਦੀ ਸਰਕਾਰ ਸੀ ਜਿਸਨੇ ਨਾ ਸਿਰਫ ਪੰਜਾਬ ਦਾ ਸਰਵਪੱਖੀ ਵਿਕਾਸ ਕੀਤਾ ਬਲਕਿ ਸਮਾਜ ਭਲਾਈ ਸਕੀਮਾਂ ਨਾਲ ਸਮਾਜ ਦੇ ਕਮਜ਼ੋਰ ਵਰਗਾਂ ਦੀ ਮਦਦ ਵੀ ਕੀਤੀ ਭਾਵੇਂ ਉਹ ਆਟਾ-ਦਾਲ ਸਕੀਮ ਸੀ, ਸ਼ਗਨ ਸਕੀਮ, ਲੜਕੀਆਂ ਲਈ ਮੁਫਤ ਸਾਈਕਲ ਸਕੀਮ ਜਾਂ ਫਿਰ ਕੋਈ ਹੋਰ ਸਕੀਮ। ਉਹਨਾਂ ਕਿਹਾ ਕਿ ਪਿਛਲੇ ਤਕਰੀਬਨ 8 ਸਾਲਾਂ ਵਿਚ ਕਾਂਗਰਸ ਤੇ ਆਮ ਆਦਮੀ ਪਾਰਟੀ ਲੋਕਾਂ ਨੂੰ ਇਹ ਸਹੂਲਤਾਂ ਦੇਣ ਵਿਚ ਨਾਕਾਮ ਸਾਬਤ ਹੋਏ ਹਨ ਤੇ ਪੰਜਾਬ ਵਿਚ ਵਿਕਾਸ ਦੇ ਨਾਂ ’ਤੇ ਇਕ ਵੀ ਪ੍ਰਾਜੈਕਟ ਵੀ ਨਹੀਂ ਲਿਆ ਜਾ ਸਕੇ।