ਲੋਕ ਸਭਾ ਹਲਕਾ ਲੁਧਿਆਣਾ ਦੇ ਉਮੀਦਵਾਰ ਰਾਜਾ ਵੜਿੰਗ ਵੱਲੋਂ ਜਗਰਾਉਂ ਦੀ ਪਲੇਠੀ ਫੇਰੀ
ਜਗਰਾਓਂ, 2 ਮਈ 2024 - ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਲੋਕ ਸਭਾ ਹਲਕੇ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਜਗਰਾਉਂ ਹਲਕੇ ਵਿੱਚ ਆਪਣੀ ਪਹਿਲੀ ਫੇਰੀ ਲਗਾਈ ਗਈ। ਜਿੱਥੇ ਹਲਕੇ ਵਿੱਚ ਵੱਖ-ਵੱਖ ਥਾਵਾਂ ਤੇ ਰੋਕ ਕੇ ਰਾਜਾ ਵੜਿੰਗ ਕਾਂਗਰਸ ਪਾਰਟੀ ਦੇ ਵਰਕਰਾਂ ਨਾਲ ਮੀਟਿੰਗ ਕੀਤੀ ਉੱਥੇ ਹੀ ਅੰਤ ਵਿੱਚ ਪਹਿਲਵਾਨ ਢਾਬਾ ਵਿਖੇ ਪ੍ਰੈਸ ਮਿਲਣੀ ਵੀ ਕੀਤੀ ਗਈ। ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਮੇਰੀ ਕਿਸੇ ਨਾਲ ਕੋਈ ਲੜਾਈ ਨਹੀਂ ਹੈ ਮੈਂ ਤਾਂ ਸਿਰਫ ਇੱਥੋਂ ਕਾਂਗਰਸ ਪਾਰਟੀ ਦੇ ਭਗੋੜੇ ਹੋਏ ਸਾਬਕਾ ਐਮਪੀ ਰਵਨੀਤ ਸਿੰਘ ਬਿੱਟੂ ਨੂੰ ਇਹ ਸੁਨੇਹਾ ਦੇਣ ਆਇਆ ਹੈ ਕਿ ਕਿ ਕਿਸ ਤਰ੍ਹਾਂ ਕਿਸੇ ਇੱਕ ਪਾਰਟੀ ਨੂੰ ਜਦੋਂ ਉਸਦੀ ਪੂਰੀ ਲੋੜ ਹੁੰਦੀ ਹੈ ਛੱਡ ਕੇ ਜਾਈਏ ਤਾਂ ਉਹਦਾ ਕੀ ਨਜ਼ਾਰਾ ਜਾਂ ਉਹਦਾ ਕੀ ਰਿਜਲਟ ਨਿਕਲ ਸਕਦਾ ਹੈ।
ਪੱਤਰਕਾਰਾਂ ਨੇ ਵੜਿੰਗ ਨੂੰ ਸਵਾਲ ਕਰਦੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਪਾਰਟੀ ਛੱਡਣ ਦਾ ਮੁੱਖ ਕਾਰਨ ਇਹ ਦੱਸਦੇ ਹਨ ਕਿ ਰਾਜਾ ਵੜਿੰਗ ਵੱਲੋਂ ਦਿੱਲੀ ਵਿਖੇ ਉਹਨਾਂ ਨੂੰ ਇੰਦਰਾ ਗਾਂਧੀ ਦੀ ਫੋਟੋ ਵਾਲੀ ਟੀ-ਸ਼ਰਟ ਪਾਉਣ ਨੂੰ ਮਜਬੂਰ ਕਰਦੇ ਸਨ ਇਸ ਲਈ ਉਹਨਾਂ ਨੂੰ ਉਹ ਗੱਲ ਮਨਜ਼ੂਰ ਨਹੀਂ ਸੀ ਤੇ ਦੂਸਰੀ ਵੱਡੀ ਗੱਲ ਇਹ ਸੀ ਕਿ ਉਹਨਾਂ ਦਾ ਕਹਿਣਾ ਸੀ ਕਿ ਹਾਈ ਕਮਾਂਡ ਵੱਲੋਂ ਉਹਨਾਂ ਨੂੰ ਬੇਅੰਤ ਸਿੰਘ ਦੇ ਕਾਤਲਾਂ ਨੂੰ ਛੱਡਣ ਲਈ ਮਜਬੂਰ ਕੀਤਾ ਜਾ ਰਿਹਾ ਸੀ। ਕਿਉਂਕਿ ਉਹ ਕਹਿ ਰਹੇ ਹਨ ਕਿ ਜਿਸ ਤਰ੍ਹਾਂ ਅਸੀਂ ਇੰਦਰਾ ਗਾਂਧੀ ਦੇ ਕਾਤਲਾਂ ਨੂੰ ਮਾਫ ਕੀਤਾ ਹੈ ਉਸੇ ਤਰ੍ਹਾਂ ਰਵਨੀਤ ਬਿੱਟੂ ਵੀ ਬੇਅੰਤ ਸਿੰਘ ਦੇ ਕਾਤਲਾਂ ਨੂੰ ਮਾਫ ਕਰੇ ਜੋ ਮੇਰੇ ਜਮੀਰ ਨੂੰ ਮਨਜ਼ੂਰ ਨਹੀਂ ਸੀ। ਜਿਸ ਕਾਰਨ ਮੈਂ ਪਾਰਟੀ ਛੱਡੀ। ਮੈਂ ਲੁਧਿਆਣੇ ਦੀ ਡਿਵੈਲਪਮੈਂਟ ਲਈ ਆਇਆ ਹਾਂ ਕਿਉਂਕਿ ਇੱਥੇ ਆਮ ਆਦਮੀ ਪਾਰਟੀ ਦੇ ਅੱਠ ਐਮਐਲਏ ਹਨ ਜਿਨ੍ਹਾਂ ਨੇ ਦੋ ਸਾਲ ਵਿੱਚ ਲੁਧਿਆਣੇ ਦੀ ਗੱਲ ਨਹੀਂ ਕੀਤੀ ਅਤੇ ਲੁਧਿਆਣੇ ਜ਼ਿਲ੍ਹੇ ਵਿੱਚ ਕੋਈ ਵੀ ਡਿਵੈਲਪਮੈਂਟ ਨਹੀਂ ਹੋਈ ਜਿੱਥੋਂ ਤੱਕ ਰਵਨੀਤ ਬਿੱਟੂ ਦਾ ਸਵਾਲ ਹੈ ਤਾਂ ਉਹ 10 ਸਾਲ ਐਮਪੀ ਰਿਹਾ ਹੈ ਤੇ ਉਸਨੇ 10 ਸਾਲ ਲੁਧਿਆਣੇ ਦੀ ਡਿਵੈਲਪਮੈਂਟ ਵੱਲ ਕੋਈ ਧਿਆਨ ਨਹੀਂ ਦਿੱਤਾ ਜਦੋਂ ਕਿ ਉਹਨੂੰ ਚਾਹੀਦਾ ਸੀ ਕਿ ਜੇ ਪਾਰਟੀ ਛੱਡਣੀ ਸੀ ਤਾਂ ਬੀਜੇਪੀ ਤੋਂ ਅਮਿਤ ਸ਼ਾਹ ਤੋਂ ਇਹੋ ਜਿਹਾ ਕੋਈ ਪ੍ਰੋਜੈਕਟ ਪਹਿਲਾਂ ਹੀ ਲਿਆ ਕੇ ਏਮਸ ਵਰਗਾ, ਪੀਜੀਆਈ ਵਰਗਾ ਪ੍ਰੋਜੈਕਟ ਲਿਆ ਕੇ ਦਿੰਦਾ ਤੇ ਫਿਰ ਰਵਨੀਤ ਬਿੱਟੂ ਬੀਜੇਪੀ ਚ ਜਾਂਦਾ ਤਾਂ ਇਹ ਬਹੁਤ ਵੱਡੀ ਗੱਲ ਹੋਣੀ ਸੀ।
ਅੱਜ ਹੀ ਜਗਰਾਉਂ ਦੇ ਚਾਰ ਕਾਂਗਰਸੀ ਕੌਂਸਲਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ ਉਸ ਵਿਸ਼ੇ ਤੇ ਬੋਲਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਇੱਥੇ ਕੌਂਸਲਰਾਂ ਦੀ ਗੱਲ ਨਹੀਂ ਇੱਥੇ ਤਾਂ ਐਮਐਲਏ ਵੀ ਜਿਹੜੇ ਕਿ ਵਿਕਾਊ ਐਮਐਲਏ ਸੀ ਉਹ ਵੀ ਛੱਡ ਕੇ ਸਾਨੂੰ ਚਲੇ ਗਏ ਹਨ। ਇਹ ਸਮਾਂ ਦੱਸੇਗਾ ਜਿੱਤ ਕਿਸ ਦੀ ਹੋਣੀ ਹੈ। ਇਸ ਮੌਕੇ ਜਰਨਲ ਸਕੱਤਰ ਸੰਦੀਪ ਸੰਧੂ, ਸੰਜੇ ਤਲਵਾਰ, ਗੁਰਚਰਨ ਰੰਧਾਵਾ, ਜਗਤਾਰ ਸਿੰਘ, ਸੋਨੀ ਗਾਲਿਬ, ਰਮਨ ਸੁਬਰਾਨੀਅਮ, ਪਰਸੋਤਮ ਖਲੀਫਾ, ਮਨਜੀਤ ਹੰਬੜਾ ਵੀ ਮੌਜੂਦ ਸਨ।