ਭਾਜਪਾ ਵੱਲੋਂ ਸ਼੍ਰੀ ਨਰੇਸ਼ ਸ਼ਰਮਾ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਕਨਵੀਨਰ ਅਤੇ ਮਨਜੀਤ ਸਿੰਘ ਰਾਏ ਚੋਣ ਇੰਚਾਰਜ ਨਿਯੁਕਤ
ਰਾਕੇਸ਼ ਨਈਅਰ ਚੋਹਲਾ
ਖਡੂਰ ਸਾਹਿਬ/ਤਰਨਤਾਰਨ,4 ਮਈ 2024 - ਪਿਛਲੇ ਲੰਮੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਦੇ ਬਹੁਤ ਹੀ ਉੱਚ ਅਹੁਦਿਆਂ 'ਤੇ ਕਾਮਯਾਬ ਤਰੀਕੇ ਨਾਲ ਸ਼ਾਨਦਾਰ ਸੇਵਾ ਨਿਭਾਉਣ ਵਾਲੇ ਸ਼੍ਰੀ ਨਰੇਸ਼ ਸ਼ਰਮਾ ਨੂੰ ਭਾਰਤੀ ਜਨਤਾ ਪਾਰਟੀ ਹਾਈ ਕਮਾਂਡ ਵੱਲੋੰ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਕਨਵੀਨਰ ਅਤੇ ਪਾਰਟੀ ਦੇ ਸੀਨੀਅਰ ਲੀਡਰ ਸਰਦਾਰ ਮਨਜੀਤ ਸਿੰਘ ਰਾਏ ਨੂੰ ਲੋਕ ਸਭਾ ਦੇ ਚੋਣ ਇੰਚਾਰਜ ਵਜੋਂ ਨਿਯੁਕਤ ਕੀਤਾ ਗਿਆ ਹੈ,ਜਿਸ ਨਾਲ ਸਮੁੱਚੇ ਪਾਰਟੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।ਨਵ-ਨਿਯੁਕਤ ਚੋਣ ਕਨਵੀਨਰ ਸ੍ਰੀ ਨਰੇਸ਼ ਸ਼ਰਮਾ ਅਤੇ ਚੋਣ ਇੰਚਾਰਜ ਮਨਜੀਤ ਸਿੰਘ ਰਾਏ ਵੱਲੋਂ ਪੰਜਾਬ ਪ੍ਰਭਾਰੀ ਸ੍ਰੀ ਵਿਜੇ ਰੂਪਾਨੀ,ਪੰਜਾਬ ਪ੍ਰਧਾਨ ਸ੍ਰੀ ਸੁਨੀਲ ਜਾਖੜ,ਪੰਜਾਬ ਦੇ ਸੰਗਠਨ ਮੰਤਰੀ ਸ੍ਰੀ ਨਿਵਾਸੁਲੂ ਅਤੇ ਸਮੁੱਚੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਗਿਆ ਹੈ।
ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਚੋਣ ਦਫਤਰ ਤਰਨਤਾਰਨ ਵਿਖੇ ਸਮੁੱਚੇ ਪਾਰਟੀ ਵਰਕਰਾਂ,ਜਿਲਾ ਪ੍ਰਧਾਨਾਂ ਅਤੇ ਜ਼ਿਲ੍ਹਾ ਟੀਮਾਂ,ਸਰਕਲ ਪ੍ਰਧਾਨਾਂ ਅਤੇ ਮੋਰਚਿਆਂ ਦੇ ਅਹੁਦੇਦਾਰਾਂ ਨਾਲ ਸ੍ਰੀ ਨਰੇਸ਼ ਸ਼ਰਮਾ ਵੱਲੋਂ ਮੀਟਿੰਗ ਕਰਕੇ ਸੰਗਠਨਾਤਮਿਕ ਤਰੀਕੇ ਨਾਲ ਚੱਲ ਰਹੇ ਪਾਰਟੀ ਦੇ ਕੰਮ ਨੂੰ ਹੋਰ ਤੇਜ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ ਅਤੇ ਆਪਣੇ ਨਿੱਜੀ ਰਾਜਨੀਤੀ ਦੇ ਤਜਰਬੇ ਵੀ ਸਾਂਝੇ ਕੀਤੇ।
ਇਸ ਮੌਕੇ ਤੇ ਉਨ੍ਹਾਂ ਵੱਲੋਂ ਜੋਰ ਦੇ ਕੇ ਆਖਿਆ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਦਾ ਹਰ ਇੱਕ ਬੂਥ ਜਿੱਤਣਾ ਸਾਡੀ ਸਾਰਿਆਂ ਦੀ ਜਿੰਮੇਵਾਰੀ ਹੈ।ਅਸੀੰ ਸਾਰੇ ਹੀ ਨਰਿੰਦਰ ਮੋਦੀ ਹਾਂ,ਇਸ ਕਰਕੇ ਚੜ੍ਹਦੀਕਲਾ ਦੀ ਗੱਲ ਕਰਨੀ ਹੈ ਅਤੇ ਹਰ ਇੱਕ ਪਾਰਟੀ ਆਗੂ ਨੇ ਸੰਗਠਨ ਵੱਲੋਂ ਮਿਲੇ ਕੰਮ ਨੂੰ ਤਨ ਮਨ ਨਾਲ ਨੇਪਰੇ ਚਾੜਣਾ ਹੈ।ਇਸ ਮੌਕੇ 'ਤੇ ਇਕੱਤਰ ਸਮੁੱਚੇ ਵਰਕਰਾਂ ਨੇ ਆਪਣੀ ਮਿਲੀ ਹੋਈ ਜਿੰਮੇਵਾਰੀ ਨੂੰ ਨਿਭਾਉਣ ਅਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਭਾਜਪਾ ਉਮੀਦਵਾਦ ਮਨਜੀਤ ਸਿੰਘ ਮੰਨਾ ਨੂੰ ਜਿਤਾਉਣ ਲਈ ਹਰ ਤਰਾਂ ਦੇ ਸੰਭਵ ਯਤਨ ਜਾਰੀ ਰੱਖਣ ਦਾ ਭਰੋਸਾ ਦਿੱਤਾ।