ਆਮ ਆਦਮੀ ਪਾਰਟੀ ਨੇ ਐਲਾਨੀ ਕੈਂਪੇਨ ਕਮੇਟੀ, MLA ਭੋਲਾ ਗਰੇਵਾਲ ਤੇ ਅਮਨਦੀਪ ਮੋਹੀ ਨੂੰ ਮਿਲੀ ਵੱਡੀ ਜ਼ਿੰਮੇਵਾਰੀ
ਦੀਪਕ ਜੈਨ
ਲੁਧਿਆਣਾ, 4 ਮਈ 2024 - ਆਮ ਆਦਮੀ ਪਾਰਟੀ ਦੇ ਵੱਲੋਂ ਚੌਣ ਪ੍ਰਚਾਰ ਦੇ ਵਿੱਚ ਹੋਰ ਤੇਜ਼ੀ ਲਿਆਉਣ ਦੇ ਲਈ ਕੈਂਪੇਨ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹ ਕੈਂਪੇਨ ਕਮੇਟੀ ਲੁਧਿਆਣਾ ਲੋਕ ਸਭਾ ਸੀਟ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਦੇ ਲਈ ਕੰਮ ਕਰੇਗੀ। ਜਿਸ ਵਿੱਚ ਪਾਰਟੀ ਦੇ ਆਗੂਆਂ ਨੂੰ ਜਿੰਮੇਦਾਰੀ ਦਿੱਤੀ ਗਈ ਹੈ ਵਿਧਾਇਕ ਦਲਜੀਤ ਭੋਲਾ ਗਰੇਵਾਲ ਨੂੰ ਇੰਚਾਰਜ ਅਤੇ ਸੂਬਾ ਸਕੱਤਰ ਤੇ ਮਾਰਕਫੈਡ ਦੇ ਚੇਅਰਮੈਨ ਅਮਨਦੀਪ ਸਿੰਘ ਮੋਹੀ ਨੂੰ ਸਹਿ ਇੰਚਾਰਜ ਲਾਇਆ ਗਿਆ ਹੈ। ਇਸ ਬਾਰੇ ਦੋਵੇਂ ਅਹੁਦੇਦਾਰਾਂ ਦਾ ਸਾਂਝੇ ਤੌਰ ਤੇ ਕਹਿਣਾ ਹੈ ਕਿ ਜੋ ਜਿੰਮੇਵਾਰੀ ਪਾਰਟੀ ਨੇ ਸਾਨੂੰ ਦਿਤੀ ਹੈ ਅਸੀਂ ਉਸ ਜਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾ ਕੇ ਲੁਧਿਆਣਾ ਲੋਕ ਸਭਾ ਦੀ ਸੀਟ ਪਾਰਟੀ ਦੀ ਝੋਲੀ ਪਾਵਾਂਗੇ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮਿਸ਼ਨ 13-0 ਨੂੰ ਪੂਰਾ ਕਰਾਂਗੇ।
ਉੱਥੇ ਹੀ ਵਿਧਾਇਕ ਸਰਬਜੀਤ ਕੌਰ ਮਾਣੂਕੇ, ਵਿਧਾਇਕ ਮਦਨ ਲਾਲ ਬੱਗਾ, ਵਿਧਾਇਕ ਗੁਰਪ੍ਰੀਤ ਗੋਗੀ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਵਿਧਾਇਕ ਜੀਵਨ ਸਿੰਘ ਸੰਗੋਵਾਲ, ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਅਤੇ ਹਲਕਾ ਦਾਖਾ ਇੰਚਾਰਜ ਡਾਕਟਰ ਕੇ ਐਨ ਐਸ ਕੰਗ, ਡਾ ਦੀਪਕ ਬਾਂਸਲ, ਸ਼ਰਨਪਾਲ ਮੱਕੜ ਅਤੇ ਹਰਭੁਪਿੰਦਰ ਧਰੋੜ ਨੂੰ ਕੈਂਪੇਨ ਕਮੇਟੀ ਵਿੱਚ ਰੱਖਿਆ ਗਿਆ ਹੈ। ਸਾਰੇ ਅਹੁਦੇਦਾਰਾਂ ਨੇ ਆਪਣਾ ਕੰਮ ਪੂਰੀ ਤਨਦੇਹੀ ਦੇ ਨਾਲ ਨਿਭਾਉਣ ਦੀ ਗੱਲ ਆਖੀ ਹੈ। ਉਥੇ ਹੀ ਕਿਹਾ ਹੈ ਕਿ ਆਪਣੇ ਪ੍ਰਯਤਨਾ ਸਦਕੇ ਉਹ ਉਮੀਦ ਕਰਦੇ ਹਨ ਕਿ ਆਮ ਆਦਮੀ ਪਾਰਟੀ ਦੇ ਲੁਧਿਆਣਾ ਲੋਕ ਸਭਾ ਦੇ ਉਮੀਦਵਾਰ ਪੱਪੀ ਪਰਾਸ਼ਰ ਨੂੰ ਇਲਾਕਾ ਵਾਸੀ ਵੀ ਭਰਪੂਰ ਸਮਰਥਨ ਦੇਣਗੇ ਤੇ ਪੱਪੀ ਪਰਾਸ਼ਰ ਵੱਡੀ ਲੀਡ ਨਾਲ ਜਿੱਤ ਹਾਸਿਲ ਕਰਨਗੇ।