ਆਮ ਆਦਮੀ ਪਾਰਟੀ ਸੰਵਿਧਾਨ ਤੇ ਸੰਵਿਧਾਨਕ ਸੰਸਥਾਵਾਂ ਨੂੰ ਬਚਾਉਣ ਦੀ ਲੜਾਈ ਲੜ ਰਹੀ ਹੈ: ਮੀਤ ਹੇਅਰ
- ਬਰਨਾਲਾ ਜ਼ਿਲ੍ਹੇ ਦੇ ਐਸ.ਸੀ. ਵਿੰਗ ਨੇ ਮੀਟਿੰਗ ਵਿੱਚ ਮੀਤ ਹੇਅਰ ਨੂੰ ਜਿਤਾਉਣ ਦਾ ਦ੍ਰਿੜ ਨਿਸ਼ਚਾ ਕੀਤਾ
- ਬਾਬਾ ਸਾਹਿਬ ਡਾ ਅੰਬੇਦਕਰ ਜੀ ਦੇ ਫਲਸਫੇ ਤੇ ਵਿਚਾਰਧਾਰਾ ਉਤੇ ਪਹਿਰਾ ਦਿੰਦੀ ਹੋਈ ਆਪ ਸਰਕਾਰ ਕਮਜ਼ੋਰ ਤੇ ਪਛੜੇ ਵਰਗਾਂ ਦੀ ਭਲਾਈ ਲਈ ਵਚਨਬੱਧ
ਦਲਜੀਤ ਕੌਰ
ਬਰਨਾਲਾ, 5 ਮਈ, 2024: ਆਮ ਆਦਮੀ ਪਾਰਟੀ ਦੇਸ਼ ਭਰ ਵਿੱਚ ਚੱਲ ਰਹੀਆਂ ਲੋਕ ਸਭਾ ਚੋਣਾਂ ਸੰਵਿਧਾਨ ਤੇ ਸੰਵਿਧਾਨਕ ਸੰਸਥਾਵਾਂ ਨੂੰ ਬਚਾਉਣ ਲਈ ਲੜ ਰਹੀ ਹੈ। ਇਹ ਚੋਣਾਂ ਦੇਸ਼ ਨੂੰ ਬਚਾਉਣ ਵਾਸਤੇ ਹੈ। ਇਹ ਗੱਲ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਬਰਨਾਲਾ ਜ਼ਿਲੇ ਦੇ ਐਸ.ਸੀ. ਵਿੰਗ ਨਾਲ ਮੀਟਿੰਗ ਕਰਦਿਆਂ ਕਹੀ।
ਮੀਤ ਹੇਅਰ ਨੇ ਕਿਹਾ ਕਿ ਅੱਜ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਜੀ ਵੱਲੋਂ ਰਚਿਤ ਸੰਵਿਧਾਨ ਨੂੰ ਬਚਾਉਣ ਦੀ ਲੋੜ ਹੈ।ਕੇਂਦਰ ਦਰਕਾਰ ਨੇ ਪਿਛਲੇ 10 ਸਾਲਾਂ ਵਿੱਚ ਸੰਵਿਧਾਨਕ ਸੰਸਥਾਵਾਂ ਦਾ ਘਾਣ ਕਰ ਦਿੱਤਾ ਅਤੇ ਹੁਣ ਭਾਰਤ ਦਾ ਸੰਵਿਧਾਨ ਖਤਰੇ ਵਿੱਚ ਹੈ ਜਿਸ ਨੂੰ ਬਚਾਉਣ ਲਈ ਆਮ ਆਦਮੀ ਪਾਰਟੀ ਲੜ ਰਹੀ ਹੈ।
ਮੀਤ ਹੇਅਰ ਨੇ ਕਿਹਾ ਕਿ ਪੰਜਾਬ ਵਿੱਚ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਸਰਕਾਰ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਜੀ ਦੇ ਫਲਸਫੇ ਤੇ ਵਿਚਾਰਧਾਰਾ ਉਤੇ ਪਹਿਰਾ ਦਿੰਦੀ ਹੋਈ ਕਮਜ਼ੋਰ, ਪਛੜੇ ਵਰਗਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ। ਪਹਿਲੀ ਵਾਰ ਸਰਕਾਰੀ ਦਫਤਰਾਂ ਵਿੱਚ ਮੁੱਖ ਮੰਤਰੀ ਦੀ ਫੋਟੋ ਦੀ ਜਗ੍ਹਾ ਸ਼ਹੀਦੇ ਆਜ਼ਮ ਸ. ਭਗਤ ਸਿੰਘ ਜੀ ਤੇ ਡਾ ਅੰਬੇਦਕਰ ਜੀ ਦੀ ਤਸਵੀਰ ਲਗਾਈ ਗਈ।
ਮੀਟਿੰਗ ਵਿੱਚ ਐਸ.ਸੀ. ਵਿੰਗ ਦੇ ਅਹੁਦੇਦਾਰਾਂ ਨੇ ਮੀਤ ਹੇਅਰ ਨੂੰ ਚੋਣਾਂ ਵਿੱਚ ਸਾਥ ਦੇਣ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਦਿਨ-ਰਾਤ ਮਿਹਨਤ ਕਰਨ ਦਾ ਵਿਸ਼ਵਾਸ ਦਿਵਾਇਆ। ਮੀਟਿੰਗ ਵਿੱਚ ਕਾਲਾ ਸਿੰਘ, ਦਵਿੰਦਰ ਸਿੰਘ, ਹਰਵੀਰ ਸਿੰਘ ਭੋਤਨਾ, ਅਮਨਦੀਪ ਸਿੰਘ ਦੀਪਾ, ਸਤਨਾਮ ਸਿੰਘ ਫ਼ਤਿਹ, ਸੁਖਚੈਨ ਸਿੰਘ, ਜਸਪਾਲ ਸਿੰਘ ਪੰਧੇਰ, ਗੁਰਸੇਵਕ ਸਿੰਘ ਛੰਨਾ, ਜਸਵੰਤ ਸਿੰਘ, ਗੋਰਾ ਸਿੰਘ ਭਦੌੜ, ਜੋਰਾ ਸਿੰਘ ਖੁੱਡੀ ਕਲਾਂ, ਲਛਮਣ ਸਿੰਘ ਖੁੱਡੀ ਕਲਾਂ, ਪਰਮਜੀਤ ਸਿੰਘ ਧਨੌਲਾ ਖੁਰਦ, ਮਿੱਠੂ ਸਿੰਘ ਧਨੌਲਾ ਖੁਰਦ, ਵਕੀਲ ਮਡਾਲ ਬਡਬਰ, ਮੇਵਾ ਮਡਾਲ ਬਡਬਰ, ਸੰਦੀਪ ਸਿੰਘ, ਅਵਤਾਰ ਸਿੰਘ, ਰਘਬੀਰ ਸਿੰਘ, ਸੋਨੀ ਸਿੰਘ, ਜਸਵਿੰਦਰ ਧਨੌਲਾ ਖੁਰਦ, ਸੁਖਪਾਲ ਸਿੰਘ ਹੰਢਿਆਇਆ, ਗੋਗੀ ਧਨੌਲਾ ਖੁਰਦ, ਹਰਜਿੰਦਰ ਕਾਕਾ ਸਲੇਮਪੁਰ, ਫਤਹਿ ਸਿੰਘ, ਮਨਪ੍ਰੀਤ ਸਿੰਘ, ਜਗਜੀਤ ਸਿੰਘ, ਰਾਜਵਿੰਦਰ ਸਿੰਘ, ਸੁਰਿੰਦਰ ਸਿੰਘ, ਅਵਤਾਰ ਬਡਬਰ, ਨਿਰਭੈ ਧਨੌਲਾ, ਬੱਬਲੂ ਕਾਹਨੇ ਕੇ, ਜਸ਼ਨ ਕਾਹਨੇ ਕੇ, ਬਿੱਟੂ ਕਾਲੇਕੇ ਸੁਖਦੇਵ ਸਿੰਘ ਕਾਲੇਕੇ, ਸੇਬੀ ਸਿੰਘ ਹਾਜ਼ਰ ਸਨ।