Partap Bajwa ਦੀ ਚੋਣ ਭਵਿੱਖਬਾਣੀ: ਪਟਿਆਲੇ 'ਚ ਸਾਡਾ ਮੁੱਖ ਮੁਕਾਬਲਾ ਅਕਾਲੀ ਦਲ ਦੇ ਐਨਕੇ ਸ਼ਰਮਾ ਨਾਲ ਤੇ ਖਡੂਰ ਸਾਹਿਬ 'ਚ ਅਮ੍ਰਿਤਪਾਲ ਨਾਲ - ਪ੍ਰਤਾਪ ਬਾਜਵਾ
- ਬੋਲੇ ਕੁੱਲ 13 ਸੀਟਾਂ ਵਿੱਚੋਂ ਤਿੰਨ ਸੀਟਾਂ ਤੇ ਅਕਾਲੀ ਦਲ ਨਾਲ, ਦੋ ਸੀਟਾਂ ਤੇ ਬੀਜੇਪੀ ਨਾਲ ਮੁੱਖ ਮੁਕਾਬਲਾ ਦੱਸਿਆ , 5 ਸੀਟਾਂ ਤੇ ਆਪ ਨਾਲ
ਚੰਡੀਗੜ੍ਹ, 5 ਮਈ 2024 - ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੌਰਾਨ ਉਹਨਾਂ ਦਾ ਮੁੱਖ ਉਹਨਾਂ ਦਾ ਮੁੱਖ ਮੁਕਾਬਲਾ ਤਿੰਨ ਸੀਟਾਂ ਤੇ ਅਕਾਲੀ ਦਲ ਅਤੇ ਦੋ ਸੀਟਾਂ ਤੇ ਬੀਜੇਪੀ ਨਾਲ ਹੈ ਜਦੋਂ ਕਿ 5 ਸੀਟਾਂ ਤੇ ਆਮ ਆਦਮੀ ਪਾਰਟੀ ਨਾਲ ਸਿੱਧਾ ਮੁਕਾਬਲਾ ਹੈ ।ਖਡੂਰ ਸਾਹਿਬ ਦੀ ਸੀਟ ਤੇ ਕਾਂਗਰਸ ਦਾ ਮੁੱਖ ਮੁਕਾਬਲਾ ਅੰਮ੍ਰਿਤਪਾਲ ਸਿੰਘ ਨਾਲ ਹੋ ਸਕਦਾ ਹੈ ਅਤੇ ਸੰਗਰੂਰ ਵਿੱਚ ਉਹਨਾਂ ਤਿਕੋਣੇ ਮੁਕਾਬਲੇ ਦੀ ਗੱਲ ਕੀਤੀ ਅਤੇ ਕਿਹਾ ਕਿ ਕਾਂਗਰਸ ਦੇ ਸੁਖਪਾਲ ਖਹਿਰਾ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਮੀਤ ਹੇਅਰ ਅਤੇ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਜੀਤ ਸਿੰਘ ਮਾਨ ਨਾਲ ਹੈ।
ਉਹਨਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਦਾ ਮੁਕਾਬਲਾ ਦਾ ਮੁੱਖ ਮੁਕਾਬਲਾ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਅਤੇ ਪਟਿਆਲੇ ਲੋਕ ਸਭਾ ਹਲਕੇ ਵਿੱਚ ਕਾਂਗਰਸ ਦੇ ਉਮੀਦਵਾਰ ਡਾਕਟਰ ਗਾਂਧੀ ਦਾ ਮੁੱਖ ਮੁਕਾਬਲਾ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਨਾਲ ਹੈ ਇਸੇ ਤਰ੍ਹਾਂ ਬਠਿੰਡੇ ਦੀ ਲੋਕ ਸਭਾ ਸੀਟ ਤੇ ਵੀ ਉਹਨਾਂ ਮੁੱਖ ਮੁਕਾਬਲਾ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਨਾਲ ਦੱਸਿਆ ਨਿਊਜ਼ 18 ਦੇ ਇੱਕ ਖਾਸ ਪ੍ਰੋਗਰਾਮ ਵਿੱਚ ਸਵਾਲਾਂ ਦੇ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਜਲੰਧਰ ਅਤੇ ਗੁਰਦਾਸਪੁਰ ਲੋਕ ਸਭਾ ਹਲਕਿਆਂ ਵਿੱਚ ਕਾਂਗਰਸ ਪਾਰਟੀ ਦਾ ਮੁੱਖ ਮੁਕਾਬਲਾ ਬੀਜੇਪੀ ਦੇ ਉਮੀਦਵਾਰਾਂ ਨਾਲ ਹੈ।