ਲੋਕ ਸਭਾ ਚੋਣਾਂ 2024 ਲਈ 3000 ਤੋਂ ਵੱਧ ਚੋਣ ਅਮਲੇ ਨੂੰ ਦਿੱਤੀ ਟਰੇਨਿੰਗ
ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਚੋਣ ਅਮਲੇ / ਸਟਾਫ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆਂ ਕਰਵਾਏਗਾ:- ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 6 ਮਈ 2024 ਜ਼ਿਲ੍ਹਾ ਚੋਣ ਅਫਸਰ-ਕਮ- ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਆਈ.ਏ.ਐਸ. ਨੇ ਦੱਸਿਆ ਕਿ ਲੋਕ ਸਭਾ ਚੋਣਾਂ 2024 ਵਿੱਚ ਤੈਨਾਤ ਸਟਾਫ ਨੂੰ ਜ਼ਿਲੇ ਦੇ ਤਿੰਨੋ ਵਿਧਾਨ ਸਭਾ ਹਲਕਿਆਂ ਵਿੱਚ ਮਤਦਾਨ ਕਰਵਾਉਣ ਨੂੰ ਲੈ ਕੇ ਤਿੰਨ ਹਜ਼ਾਰ ਤੋਂ ਵੱਧ ਸਟਾਫ ਨੂੰ ਟਰੇਨਿੰਗ / ਰਿਹਰਸਲ ਕਰਵਾਈ ਗਈ ਹੈ। ਜਿਨ੍ਹਾਂ ਨੂੰ ਲੈ ਕੇ ਜ਼ਿਲੇ ਵਿੱਚ ਵਧੀਕ ਰਿਟਰਨਿੰਗ ਅਫਸਰਾਂ ਨੇ ਰਿਹਰਸਲ ਦੌਰਾਨ ਚੁਣਾਵੀ ਸਟਾਫ ਨੂੰ ਈ.ਵੀ.ਐਮਜ਼ ਚਲਾਉਣ ਦੀ ਟਰੇਨਿੰਗ ਦਿੱਤੀ ਗਈ। ਸਾਰੇ ਹੀ ਚੁਣਾਵੀ ਸਟਾਫ ਨੂੰ ਮਤਦਾਨ ਦੀ ਪ੍ਰੀਕਿਰਿਆ ਨੂੰ ਲੈ ਕੇ ਈ.ਵੀ.ਐਜ. ਮਸ਼ੀਨਾਂ ਦੀ ਪ੍ਰਣਾਲੀ ਤੋਂ ਜਾਣੂ ਕਰਵਾਇਆ ਗਿਆ।
ਜ਼ਿਲ੍ਹਾ ਚੋਣ ਅਫਸਰ-ਕਮ- ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਬੰਧਾਂ ਨੂੰ ਲੈ ਕੇ ਜ਼ਿਲੇ ਦੇ ਸਾਰੇ 615 ਪੋਲਿੰਗ ਬੂਥਾਂ ਤੇ ਪੁਖਤੇ ਪ੍ਰਬੰਧ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ, ਨਵਾਂਸ਼ਹਿਰ ਦੀ ਰਿਹਰਸਲ ਸਿਵਾਲਿਕ ਸਕੂਲ, ਨਵਾਂਸ਼ਹਿਰ, ਵਿਧਾਨ ਸਭਾ ਹਲਕਾ, ਬਲਾਚੌਰ ਦੀ ਰਿਹਰਸਲ ਬਾਬਾ ਬਲਰਾਜ ਕਾਲਜ ਵਿਖੇ ਅਤੇ ਵਿਧਾਨ ਸਭਾ ਹਲਕਾ ਬੰਗਾ ਦੀ ਰਿਹਰਸਲ ਜੀ.ਐਨ. ਕਾਲਜ ਬੰਗਾ ਵਿਖੇ ਹੋਈ।