ਰਵਨੀਤ ਬਿੱਟੂ ਨੇ ਸਵੇਰ ਦੀ ਸੈਰ ਨਾਲ ਜਾਣਿਆਂ ਸ਼ਹਿਰੀਆਂ ਦਾ ਹਾਲ
ਸਿਹਤਮੰਦ ਵਿਅਕਤੀ ਚੰਗੇ ਸਮਾਜ ਦੀ ਸਿਰਜਣਾ ਕਰ ਸਕਦਾ ਹੈ: ਰਵਨੀਤ ਬਿੱਟੂ
ਲੁਧਿਆਣਾ, 6 ਮਈ 2024 : ਲੁਧਿਆਣਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਮਿੰਨੀ ਰੋਜ਼ ਗਾਰਡਨ ‘ਚ ਸਵੇਰ ਸੈਰ ਨਾਲ ਸ਼ਹਿਰ ਵਾਸੀਆਂ ਦਾ ਹਾਲ ਜਾਣਿਆਂ, ਰਵਨੀਤ ਬਿੱਟੂ ਨੇ ਲੋਕਾਂ ਨਾਲ ਗੱਲਬਾਤ ਕਰਦਿਆਂ ਜਿੱਥੇ ਸਿਹਤ ਬਾਰੇ ਚਰਚਾ ਕੀਤੀ, ਉਥੇ ਉਹਨਾਂ ਵੱਖ-ਵੱਖ ਵਰਗਾਂ ਨਾਲ ਮਿਲ ਕੇ ਉਹਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਅਤੇ ਉਹਨਾਂ ਦੇ ਹੱਲ ਬਾਰੇ ਵੀ ਵਿਸ਼ਥਾਰਪੂਰਵਕ ਚਰਚਾ ਕੀਤੀ। ਰਵਨੀਤ ਬਿੱਟੂ ਨੇ ਕਿਹਾ ਕਿ ਇਕ ਸਿਹਤਮੰਦ ਵਿਅਕਤੀ ਚੰਗੇ ਸਮਾਜ ਦੀ ਸਿਰਜਣਾ ਕਰ ਸਕਦਾ ਹੈ, ਅੱਜ ਇੱਥੇ ਮਾਤਾਵਾਂ, ਭੈਣਾ, ਬਜ਼ੁਰਗਾਂ, ਨੌਜਵਾਨਾਂ ਤੇ ਬਜ਼ੁਰਗਾਂ ਨੂੰ ਸੈਰ ਕਰਦੇ ਦੇਖ ਬਹੁਤ ਚੰਗਾ ਲੱਗਿਆ। ਉਹਨਾਂ ਕਿਹਾ ਕਿ ਪੰਜਾਬ ਦੀ ਤਾਂ ਪਹਿਚਾਣ ਹੀ ਚੰਗੀ ਸਿਹਤ ਅਤੇ ਬਾਹਦੁਰੀ ਕਰਕੇ ਹੁੰਦੀ ਹੈ, ਸਿਆਣੇ ਕਹਿੰਦੇ ਹਨ ਬਾਕੀ ਕੰਮ ਬਾਅਦ ‘ਚ ਪਹਿਲਾਂ ਸਿਹਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਰੋਜ਼ ਗਾਰਡਨ ਦੀ ਤਰ੍ਹਾਂ ਸ਼ਹਿਰ ਦੀਆਂ ਵੱਖ-ਵੱਖ ਪਾਰਕਾਂ ‘ਚ ਆਊਟਡੋਰ ਜਿਮ ਬਣਾਏ ਗਏ ਹਨ ਤਾਂ ਜੋ ਸਵੇਰ ਦੀ ਸੈਰ ਨਾਲ ਲੋਕ ਕਸਰਤ ਵੀ ਕਰ ਸਕਣ, ਉਹਨਾਂ ਕਿਹਾ ਕਿ ਸਾਡਾ ਸਭ ਦਾ ਟੀਚਾ ਹੋਣਾ ਚਾਹੀਦਾ ਹੈ ਕਿ ਅਸੀਂ ਸਭ ਨੂੰ ਸਿਹਤਮੰਦ ਹੋਣ ਲਈ ਪ੍ਰੇਰਿਤ ਕਰੀਏ ਤੇ ਵੱਧ ਤੋਂ ਵੱਧ ਆਪਣੀ ਸਿਹਤ ਵੱਲ, ਆਪਣੇ ਖਾਣ-ਪੀਣ ਵਾਲ ਧੀਆਨ ਦਈਏ।