ਰਵਨੀਤ ਬਿੱਟੂ ਦੇ ਜੇਤੂ ਚੋਣ ਰੱਥ ‘ਚ ਵੱਖ-ਵੱਖ ਪਾਰਟੀਆਂ ਦੇ ਆਗੂ ਹੋਏ ਸਵਾਰ
- ਦੇਸ਼-ਸੂਬੇ ਦਾ ਹਰ ਵਰਗ ਭਾਜਪਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਭਾਜਪਾ ਦੇ ਨਾਲ : ਰਵਨੀਤ ਬਿੱਟੂ
ਲੁਧਿਆਣਾ, 7 ਮਈ 2024 - ਲੁਧਿਆਣਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਚੋਣ ਪ੍ਰਚਾਰ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਹਲਕਾ ਗਿੱਲ ਤੋਂ ਵੱਖ ਵੱਖ ਪਾਰਟੀਆਂ ਦੇ ਆਗੂ ਭਾਜਪਾ ‘ਚ ਸ਼ਾਮਿਲ ਹੋਏ, ਜਿਹਨਾਂ ‘ਚ ਬਸਪਾ ਦੇ ਸਾਬਕਾ ਜਨਰਲ ਸਕੱਤਰ ਗੁਰਮੇਲ ਸਿੰਘ ਜੀਕੇ, ਅਕਾਲੀ ਦਲ ਤੋਂ ਸਾਬਕਾ ਮੀਤ ਪ੍ਰਧਾਨ ਨਿਰਭੈ ਸਿੰਘ ਅਤੇ ਕੇਪੀ ਰਾਣਾ ਸਾਥੀਆਂ ਸਮੇਤ ਭਾਰਤੀ ‘ਚ ਜਨਤਾ ਪਾਰਟੀ ‘ਚ ਸ਼ਾਮਿਲ ਹੋਏ, ਜਿਹਨਾਂ ਦਾ ਰਵਨੀਤ ਬਿੱਟੂ ਅਤੇ ਦਿਹਾਤੀ ਪ੍ਰਧਾਨ ਰਮਿੰਦਰ ਸਿੰਘ ਸੰਗੋਵਾਲ ਨੇ ਪਾਰਟੀ ‘ਚ ਸਵਾਗਤ ਕੀਤਾ, ਇਸ ਮੌਕੇ ਉਹਨਾਂ ਨਾਲ ਸੁਨੀਲ ਕੁਮਾਰ ਪਰਾਚਾ, ਨਿੱਕਾ ਆਸੀ, ਡਾ. ਸੰਜੀਵ, ਜਸਵਿੰਦਰ ਸਿੰਘ, ਆਦਿਤਿਆ ਰਾਜ, ਭਰਤ ਰਾਮ, ਅਮਿਤ ਕੁਮਾਰ, ਪਾਲੀ, ਸੋਨੂੰ ਮੋਰਵਾਲ ਆਦਿ ਆਗੂ ਪਾਰਟੀ ‘ਚ ਸ਼ਾਮਿਲ ਹੋਏ।
ਇਸ ਮੌਕੇ ਬੋਲਦਿਆਂ ਰਵਨੀਤ ਬਿੱਟੂ ਨੇ ਅੱਜ ਵੱਖ-ਵੱਖ ਪਾਰਟੀਆਂ ਦੇ ਆਗੂ ਭਾਜਪਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਸਾਥੀਆਂ ਸਮੇਤ ਭਾਜਪਾ ‘ਚ ਸ਼ਾਮਿਲ ਹੋਏ ਹਨ, ਇਸੇ ਤਰ੍ਹਾਂ ਦੇਸ਼-ਸੂਬੇ ਦਾ ਹਰ ਵਰਗ ਭਾਜਪਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਭਾਜਪਾ ਦੇ ਨਾਲ ਹੈ ਕਿਉਂਕਿ ਲੋਕ ਸਮਝ ਚੁੱਕੇ ਹਨ ਭਾਜਪਾ ਇਕ ਅਜਿਹੀ ਪਾਰਟੀ ਹੈ ਜੋ ਵਿਕਾਸ ਦੇ ਮੁੱਦੇ ‘ਤੇ ਚੋਣ ਲੜ ਰਹੀ ਹੈ ਤੇ ਲੁਧਿਆਣਾ ਸ਼ਹਿਰ ਦਾ ਸਰਵਪੱਖੀ ਵਿਕਾਸ ਮੇਰੀ ਸਭ ਤੋਂ ਵੱਡੀ ਪਹਿਲਕਦਮੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਮ ਚੰਦਰ ਜੀ, ਬਲਵਿੰਦਰ ਸਿੰਘ ਨੀਟਾ, ਸੁਰਿੰਦਰ ਮਹਿਰਾ, ਰਾਜਿੰਦਰ ਸਿੰਘ, ਬਲਦੇਵ ਸਿੰਘ, ਸੁਰੇਸ਼ ਸਿੰਘ, ਅਸ਼ਵਨੀ ਪਾਠਕ, ਕਮਾਂਡਰ ਬਲਵੀਰ ਸਿੰਘ, ਸੁਧਾ ਖੰਨਾ ਆਦਿ ਹਾਜ਼ਰ ਸਨ।