ਹਲਕਾ ਅਟਾਰੀ ਤੋਂ ਆਪ ਉਮੀਦਵਾਰ ਰਹੇ ਜਸਵਿੰਦਰ ਜਹਾਂਗੀਰ ਆਪਣੇ ਸਾਥੀਆਂ ਨਾਲ ਭਾਜਪਾ 'ਚ ਸ਼ਾਮਿਲ
- ਅੰਮ੍ਰਿਤਸਰ ਤੋਂ ਇਸ ਵਾਰ ਭਾਜਪਾ ਹੀ ਜਿੱਤੂ - ਤਰਨਜੀਤ ਸਿੰਘ ਸੰਧੂ
- ਤਰਨਜੀਤ ਸਿੰਘ ਸੰਧੂ ਅੰਮ੍ਰਿਤਸਰ ਲਈ ਸਭ ਤੋਂ ਕਾਬਲ ਅਤੇ ਚੰਗੀ ਸੋਚ ਦਾ ਮਾਲਕ - ਡਾ. ਨਰਿੰਦਰ ਰੈਣਾ
ਅੰਮ੍ਰਿਤਸਰ 7 ਮਈ 2024 - ਅੱਜ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੂੰ ਉਸ ਵੇਲੇ ਬਹੁਤ ਬਲ ਮਿਲਿਆ ਜਦੋਂ ਆਮ ਆਦਮੀ ਦੇ 2017 ਵਿੱਚ ਹਲਕਾ ਅਟਾਰੀ ਤੋਂ ਉਮੀਦਵਾਰ ਰਹੇ ਸ. ਜਸਵਿੰਦਰ ਸਿੰਘ ਜਹਾਂਗੀਰ ਆਪਣੇ ਬਹੁ ਗਿਣਤੀ ਸਾਥੀਆਂ ਨਾਲ ਜਰਨਲ ਸਕੱਤਰ ਭਾਜਪਾ ਪੰਜਾਬ ਸ. ਪਰਮਿੰਦਰ ਸਿੰਘ ਬਰਾੜ ਦੀ ਪ੍ਰੇਰਣਾ ਸਦਕਾ ਭਾਜਪਾ ਪਰਿਵਾਰ ਵਿੱਚ ਸ਼ਾਮਿਲ ਹੋਏ। ਇਸ ਮੌਕੇ ਭਾਜਪਾ ਦੇ ਰਾਸ਼ਟਰੀ ਜਨਰਲ ਸਕਤਰ ਡਾ. ਨਰਿੰਦਰ ਸਿੰਘ ਰੈਣਾ, ਸ਼ਵੇਤ ਮਲਿਕ, ਰਜਿੰਦਰ ਮੋਹਨ ਸਿੰਘ ਛੀਨਾ, ਹਰਵਿੰਦਰ ਸਿੰਘ ਸੰਧੂ, ਗੁਰਪ੍ਰਤਾਪ ਸਿੰਘ ਟਿੱਕਾ ਤੇ ਪ੍ਰੋ. ਸਰਚਾਂਦਸਿੰਘ ਆਦਿ ਵੀ ਮੌਜੂਦ ਰਹੇ।
ਭਾਜਪਾ ’ਚ ਸ਼ਾਮਿਲ ਹੋਣ ਵਾਲਿਆਂ ’ਚ ਸ਼ਮਸ਼ੇਰ ਸਿੰਘ ਕਾਉਂਕੇ, ਸੁਰਜੀਤ ਸਿੰਘ, ਅਮਨਦੀਪ ਸਿੰਘ ਧਨੋਆ, ਦਲਵੀਰ ਸਿੰਘ, ਕਰਨ ਦੀਪ ਸਿੰਘ, ਗੁਰਦੀਪ ਸਿੰਘ ਗੋਰਾ, ਦਲਬੀਰ ਸਿੰਘ, ਦਿਲਬਾਗ ਸਿੰਘ ਚੱਕ ਮੁਕੰਦ, ਸ਼ੁਭਮ ਗਿੱਲ, ਬਲਵਿੰਦਰ ਸਿੰਘ ਜਹਾਂਗੀਰ, ਗੁਰਜੰਟ ਸਿੰਘ, ਜੋਬਨ ਸਿੰਘ ਬਰਾੜ, ਕਮਲਜੀਤ ਸਿੰਘ ਸੰਧੂ, ਅਮਨਦੀਪ ਕੁਮਾਰ ਅਟਾਰੀ (ਸਾਬਕਾ ਹਲਕਾ ਇੰਚਾਰਜ), ਹਰਪਾਲ ਸਿੰਘ ਚਾਟੀ ਵਿੰਡ ਅਤੇ ਬਾਬਾ ਲੱਖਾ ਸਿੰਘ ਵੀ ਸ਼ਾਮਿਲ ਸਨ, ਜਿਨ੍ਹਾਂ ਨੂੰ ਖੰਨਾ ਸਮਾਰਕ ਵਿਖੇ ਭਾਜਪਾ ਦੀ ਸਥਾਨਕ ਲੀਡਰਸ਼ਿਪ ਨੇ 'ਜੀ ਆਇਆ ਨੂੰ' ਕਿਹਾ। ਅਤੇ ਸਨਮਾਨਿਤ ਕੀਤਾ। ਪਾਰਟੀ ਲੀਡਰਸ਼ਿਪ ਨੇ ਕਿਹਾ ਕਿ ਸ਼ਾਮਿਲ ਹੋਏ ਜਹਾਂਗੀਰ ਤੇ ਉਨ੍ਹਾਂ ਸਮਰਥਕਾਂ ਨੂੰ ਪਾਰਟੀ ਵੱਲੋਂ ਹਮੇਸ਼ਾ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ।
ਸੰਧੂ ਸਮੁੰਦਰੀ ਨੇ ਇਸ ਮੌਕੇ ਕਿਹਾ ਕਿ ਕਿਹਾ ਕਿ ਭਾਜਪਾ ਪਰਿਵਾਰ ਦਿਨੋਂ ਦਿਨ ਵਾਧਾ ਹੋ ਰਿਹਾ ਹੈ। ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਤੇ ਸਭ ਤੋਂ ਮਜ਼ਬੂਤ ਪਾਰਟੀ ਹੋਰ ਮਜ਼ਬੂਤ ਹੋ ਰਹੀ ਹੈ। ਉਹਨਾਂ ਡਾ. ਨਰਿੰਦਰ ਰੈਣਾ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਟਾਈਮ ਕੱਢ ਕੇ ਉਨ੍ਹਾਂ ਨੂੰ ਜੁਆਇਨ ਕੀਤਾ ਹੈ। ਸੰਧੂ ਸਮੁੰਦਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਪਿਛਲੇ 10 ਸਾਲ ਦੇ ਵਿੱਚ ਇਸ ਦੇਸ਼ ਨੂੰ ਅੱਗੇ ਲੈ ਗਏ, ਸਮਾਜ ਨੂੰ ਅੱਗੇ ਲੈ ਕੇ ਗਏ। ਉਹਨੂੰ ਦੇਖ ਕੇ ਹੋਰਨਾਂ ਪਾਰਟੀਆਂ ਦੇ ਜਿਹੜੇ ਲੋਕ ਸਮਾਜ ਦੀ ਸੇਵਾ ਕਰਨਾ ਚਾਹੁੰਦੇ ਨੇ ਜਿਹੜੇ ਕੋਈ ਪੁਲਿਟੀਕਲ ਐਕਟੀਵਿਸਟ ਉਹ ਇਸ ਪਾਰਟੀ ਨੂੰ ਜੁਆਇਨ ਕਰ ਰਹੇ ਹਨ। ਜਿਹੜੀਆਂ ਕੇਂਦਰ ਦੀਆਂ ਸਕੀਮਾਂ ਪੰਜਾਬ ਦੇ ਲੋਕਾਂ ਤੱਕ ਪੂਰੀਆਂ ਨਹੀਂ ਪਹੁੰਚੀਆਂ, ਉਹ ਪਹੁੰਚਾਈਆਂ ਜਾਣਗੀਆਂ । ਉਹਨਾਂ ਨੇ ਕਿਹਾ ਕਿ 25 ਕਰੋੜ ਲੋਕ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਦੀ ਸਕੀਮ ਦੇ ਕਾਰਨ ਗ਼ਰੀਬੀ ਰੇਖਾ ਤੋਂ ਉਪਰ ਆਏ ਹਨ। ਬਹੁਤ ਸਾਰੀਆਂ ਸਕੀਮਾਂ ਕੇਂਦਰ ਦੀਆਂ ਹਨ, ਜਿਨ੍ਹਾਂ ’ਤੇ ਸੂਬਾ ਸਰਕਾਰਾਂ ਆਪਣਾ ਠੱਪਾ ਲਗਾ ਲੈਂਦੀਆਂ ਹਨ।
ਰਾਸ਼ਟਰੀ ਸਕੱਤਰ ਡਾ. ਨਰਿੰਦਰ ਰੈਣਾ ਨੇ ਕਿਹਾ ਕਿ ਜਹਾਂਗੀਰ ਵਰਗੇ ਮਿਹਨਤੀ ਲੋਕਾਂ ਨੂੰ ਪਾਰਟੀ ’ਚ ਪੂਰਾ ਮਾਣ ਮਿਲੇਗਾ। ਸਾਡੀ ਪਾਰਟੀ ਵਿਚਾਰਧਾਰਾ ਔਰ ਕੇਡਰ ਬੇਸ ਪਾਰਟੀ ਹੈ। ਭਾਰਤੀ ਜਨਤਾ ਪਾਰਟੀ ਇੱਕ ਇਹੋ ਜਿਹੀ ਪਾਰਟੀ ਹੈ ਜਿੱਥੇ ਆਮ ਵਰਕਰ ਦੀ ਸੁਣੀ ਜਾਂਦੀ ਹੈ। ਆਮ ਵਰਕਰ ਇਹ ਸੁਪਨਾ ਦੇਖ ਸਕਦਾ ਇਹ ਖ਼ੁਆਬ ਦੇਖ ਸਕਦਾ ਕਿ ਉਹ ਸੂਬੇ ਦੇ ਮੰਤਰੀ ਤੋਂ ਲੈ ਕੇ ਮੁੱਖ ਮੰਤਰੀ ਤੋਂ ਲੈ ਕੇ ਦੇਸ਼ ਦਾ ਪ੍ਰਧਾਨ ਮੰਤਰੀ ਬਣ ਸਕਦਾ ਹੈ। ਸਿਰਫ਼ ਭਾਰਤੀ ਜਨਤਾ ਪਾਰਟੀ ’ਚ ਹੀ ਲੋਕ ਸੁਪਨਾ ਦੇਖ ਸਕਦੇ ਹਨ। ਬਾਕੀ ਪਾਰਟੀਆਂ ਦੇ ਵਿੱਚ ਸੁਪਨਾ ਕੀ ਸੋਚ ਵੀ ਨਹੀਂ ਸਕਦੇ।