ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਸ਼ਿਕਾਇਤਾਂ ਸੀ-ਵੀਜਿਲ ਐਪ ਰਾਹੀਂ ਦਰਜ ਕਰਵਾਈਆਂ ਜਾਣ: ਖਰਚਾ ਅਬਜਰਵਰ
- ਸ਼ਿਕਾਇਤ ਸੈਲ, ਸੀ-ਵੀਜਿਲ ਸੈਂਟਰ ਅਤੇ ਮੀਡੀਆ ਸਰਟੀਫਿਕੇਸਨ ਤੇ ਮੋਨੀਟ੍ਰਿੰਗ ਕਮੇਟੀ ਰੂਮ ਦਾ ਦੌਰਾ
ਦਲਜੀਤ ਕੌਰ
ਸੰਗਰੂਰ, 8 ਮਈ, 2024: ਭਾਰਤੀ ਚੋਣ ਕਮਿਸ਼ਨ ਵਲੋਂ ਬਣਾਏ ਗਏ ਸੀ-ਵੀਜਿਲ (ਸਿਟੀਜ਼ਨ ਵੀਜਿਲ) ਐਪ ਰਾਹੀਂ ਲੋਕ ਸਭਾ ਚੋਣਾਂ ਸਬੰਧੀ ਸ਼ਿਕਾਇਤ ਦਾ ਸਮਾਂਬਧ ਤਰੀਕੇ ਨਾਲ ਨਿਪਟਾਰਾ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਲੋਕ ਸਭਾ ਹਲਕਾ ਸੰਗਰੂਰ ਦੀਆਂ ਚੋਣਾਂ ਲਈ ਚੋਣ ਕਮਿਸ਼ਨ ਵੱਲੋਂ ਤੈਨਾਤ ਕੀਤੇ ਗਏ ਖਰਚਾ ਅਬਜਰਵਰ ਨੇ ਦੱਸਿਆ ਕਿ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਸ਼ਿਕਾਇਤਾਂ ਆਸਾਨੀ ਨਾਲ ਇਸ ਐਪ ਉਤੇ ਦਰਜ਼ ਕਰਵਾਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਜਨਤਾ ਨੂੰ ਇਹ ਐਪ ਵੱਧ ਤੋਂ ਵੱਧ ਡਾਊਨਲੋਡ ਕਰਕੇ ਇਸਤੇਮਾਲ ਕਰਨ ਲਈ ਪ੍ਰੇਰਿਆ ਜਾਵੇ ਤਾਂ ਜੋ ਨਿਰਪੱਖ ਚੋਣਾਂ ਕਰਵਾਉਣ ‘ਚ ਉਹ ਆਪਣਾ ਵਡਮੁੱਲਾ ਯੋਗਦਾਨ ਪਾਉਣ।
ਇਸ ਦੌਰਾਨ ਖਰਚਾ ਅਬਜਰਵਰ ਵੱਲੋਂ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਆਕਾਸ਼ ਬਾਂਸਲ ਸਮੇਤ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਕਾਰਜਸ਼ੀਲ ਚੋਣਾਂ ਨਾਲ ਸੰਬੰਧਿਤ ਸ਼ਿਕਾਇਤ ਸੈਲ, ਸੀ- ਵੀਜਿਲ ਸੈਂਟਰ, ਵੈੱਬ ਕਾਸਟਿੰਗ ਰੂਮ ਅਤੇ ਮੀਡੀਆ ਸਰਟੀਫਿਕੇਸਨ ਤੇ ਮੋਨੀਟ੍ਰਿੰਗ ਕਮੇਟੀ ਰੂਮ ਦਾ ਜਾਇਜ਼ਾ ਲਿਆ ਅਤੇ ਉਥੇ ਤਾਇਨਾਤ ਟੀਮਾਂ ਨਾਲ ਚੋਣ ਕਮਿਸ਼ਨ ਦੀਆਂ ਹਦਾਇਤਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਸਖਤੀ ਨਾਲ ਪਾਲਣਾ ਕਰਨ ਦੀ ਹਦਾਇਤ ਕੀਤੀ।
ਇਸ ਮੌਕੇ ਡੀਸੀਐਫਏ ਅਸ਼ਵਨੀ ਜਿੰਦਲ, ਏਸੀਐਫਏ ਕਮਲ ਸ਼ਰਮਾ ਅਤੇ ਏਸੀਐਫਏ ਰਵਿੰਦਰ ਨਾਥ ਵੀ ਉਹਨਾਂ ਦੇ ਨਾਲ ਸਨ।