ਰਵਨੀਤ ਬਿੱਟੂ ਨੇ ਜੈਨ ਕਾਲੋਨੀ ਵਾਸੀਆਂ ਨਾਲ ਕੀਤੀ ਚਾਹ ‘ਤੇ ਚਰਚਾ
- ਪੀਐੱਮ ਮੋਦੀ ਦੀ ਅਗਵਾਈ ਹੇਂਠ ਦੁਨੀਆਂ ਦੇ ਨਕਸ਼ੇ ‘ਤੇ ਭਾਰਤ ਦਾ ਨਾਮ ਚਮਕਿਆ : ਰਵਨੀਤ ਬਿੱਟੂ
ਲੁਧਿਆਣਾ, 9 ਮਈ 2024 - ਲੁਧਿਆਣਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਅੱਜ ਜੈਨ ਕਾਲੋਨੀ ਵਿਖੇ ਚੋਣ ਪ੍ਰਚਾਰ ਲਈ ਪੁੱਜੇ, ਜਿੱਥੇ ਉਹਨਾਂ ਨੇ ਕਾਲੋਨੀ ਵਾਸੀਆਂ ਨਾਲ ਚਾਹ ‘ਤੇ ਕੀਤੀ, ਐਡਵੋਕੇਟ ਹਰਸ਼ ਵਰਮਾ ਵੱਲੋਂ ਕਰਵਾਈ ਮੀਟਿੰਗ ਨੂੰ ਸੰਬੋਧਨ ਕਰਦੇ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਦੇਸ਼ ‘ਚ ਪੈ ਰਹੀਆਂ ਵੋਟਾਂ ਨਾ ਕੇਵਲ ਵੋਟਾਂ ਸਗੋਂ ਦੇਸ਼ ਤਰੱਕੀ ਦੀ ਫੈਂਸਲਾਕੁੰਨ ਲੜਾਈ ਹੈ, ਇਕ ਪਾਸੇ ਭਾਜਪਾ ਦੀ ਸੋਚ ਦੇਸ਼ ਨੂੰ ਹਰ ਪੱਖ ਤੋਂ ਅੱਗੇ ਲੈ ਕੇ ਜਾਣ ਦੀ ਹੈ ਦੂਜੇ ਪਾਸੇ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਪਰਿਵਾਰ ਤੇ ਕੁਰਸੀ ਦੀ ਲੜਾਈ ਲੜ ਰਹੀਆਂ ਹਨ।
ਉਹਨਾਂ ਕਿਹਾ ਕਿ ਭਾਜਪਾ ਦੇ ਰਾਜ ‘ਚ ਜਿੱਥੇ ਮੁਲਕ ਦੇ ਤਰੱਕੀ ਕੀਤੀ ਹੈ ਉਥੇ ਪੀਐੱਮ ਮੋਦੀ ਦੀ ਅਗਵਾਈ ਹੇਂਠ ਦੁਨੀਆਂ ਦੇ ਨਕਸ਼ੇ ‘ਤੇ ਭਾਰਤ ਦਾ ਨਾਮ ਚਮਕਿਆ ਹੈ, ਇੱਥੇ ਹੀ ਨਹੀਂ ਪੀਐੱਮ ਮੋਦੀ ਨੇ ਅਨੇਕਾਂ ਯੋਜਨਾਵਾਂ ਨਾਲ ਦੇਸ਼ ਦੇ ਹਰ ਵਰਗ ਨੂੰ ਫ਼ਾਇਦਾ ਦਿੱਤਾ ਹੈ, ਇਸ ਲਈ ਆਓ! ਤਰੱਕੀ ਦੀ ਇਸ ਰਫ਼ਤਾਰ ਨੂੰ ਅੱਗੇ ਤੋਰਦੇ ਹੋਏ ਭਾਜਪਾ ਦੇ ਹੱਥ ਮਜ਼ਬੂਤ ਕਰੀਏ, ਭਾਜਪਾ ਦੀ ਮਜ਼ਬੂਤੀ ਨਾਲ ਦੇਸ਼ ਮਜਬੂਤ ਹੋਵੇਗਾ, ਦੇਸ਼ ਦੀ ਤਰੱਕੀ ਨਾਲ ਪੰਜਾਬ ਨੂੰ ਅੱਗੇ ਲਿਜਾਇਆ ਜਾਏਗਾ, ਭਾਜਪਾ ਦੀ ਅਗਵਾਈ ਹੇਂਠ ਭਾਰਤ ਮੁੜ ਤੋਂ ਸੋਨੇ ਦੀ ਚਿੜੀ ਬਣੇਗਾ।