← ਪਿਛੇ ਪਰਤੋ
ਅਨਮੋਲ ਗੁਪਤਾ ਅਤੇ ਰਵਿੰਦਰ ਸਬਰਵਾਲ ਨੇ ਛੱਡੀ ਕਾਂਗਰਸ
ਦੀਪਕ ਜੈਨ
ਜਗਰਾਉਂ, 10 ਮਈ 2024 - ਜਗਰਾਉਂ ਦੀ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਧੱਕਾ ਲੱਗਾ ਜਦੋਂ ਜਗਰਾਉ ਦੇ ਦੋ ਟਕਸਾਲੀ ਕਾਂਗਰਸੀ ਪਰਿਵਾਰਾਂ ਦੇ ਮੌਜੂਦਾ ਕੌਂਸਲਰ ਅਨਮੋਲ ਗੁਪਤਾ ਅਤੇ ਸਾਬਕਾ ਕੌਂਸਲਰ ਰਵਿੰਦਰ ਕੁਮਾਰ ਸਬਰਵਾਲ ਜੋ ਕਿ ਮੌਜੂਦਾ ਕੌਂਸਲਰ ਅਨੀਤਾ ਸੱਭਰਵਾਲ ਦੇ ਪਤੀ ਹਨ ਤੇ ਸਾਬਕਾ ਬਲਾਕ ਕਾਂਗਰਸ ਪ੍ਰਧਾਨ ਵੀ ਹਨ ਜਿਨਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਨੂੰ ਦੋ ਅਲੱਗ ਅਲੱਗ ਪੱਤਰ ਲਿਖ ਕੇ ਕਾਂਗਰਸ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਦੀ ਘੋਸ਼ਣਾ ਕਰ ਦਿੱਤੀ। ਅਨਮੋਲ ਗੁਪਤਾ ਅਤੇ ਰਵਿੰਦਰ ਸੱਬਰਵਾਲ ਵੱਲੋਂ ਕਾਂਗਰਸ ਦੀ ਮੈਂਬਰਸ਼ਿਪ ਛੱਡਣ ਲਈ ਪੱਤਰ ਵਿੱਚ ਭਾਵੇਂ ਕੋਈ ਵਿਸ਼ੇਸ਼ ਕਾਰਨ ਨਹੀਂ ਲਿਖਿਆ ਗਿਆ ਹੈ ਅਤੇ ਨਾ ਹੀ ਉਨਾਂ ਵੱਲੋਂ ਕਿਸੇ ਹੋਰ ਪਾਰਟੀ ਦਾ ਪੱਲਾ ਫੜਨ ਦੀ ਗੱਲ ਕੀਤੀ ਹੈ। ਪਰ ਇੱਥੇ ਇਹਨਾਂ ਦੋਨਾਂ ਟਕਸਾਲੀ ਕਾਂਗਰਸ ਆਗੂਆਂ ਦਾ ਪਾਰਟੀ ਨੂੰ ਛੱਡ ਜਾਣਾ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਕਾਂਗਰਸ ਦੇ ਲੁਧਿਆਣਾ ਹਲਕੇ ਤੋਂ ਉਮੀਦਵਾਰ ਅਤੇ ਮੌਜੂਦਾ ਕਾਂਗਰਸ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਲਈ ਬਹੁਤ ਵੱਡੀ ਮੁਸ਼ਕਿਲ ਬਣ ਸਕਦੀ ਹੈ।
Total Responses : 265