ਇਕ ਪਾਸੇ ਹਨੇਰੀ ਨੇ ਉਡਾ ਦਿੱਤੇ ਪੰਡਾਲ ਦੇ ਦੂਜੇ ਪਾਸੇ ਨੇੜੇ ਦੇ ਖੇਤਾਂ ਵਿੱਚ ਲਗਾ ਦਿੱਤੀ ਕਿਸੇ ਨੇ ਅੱਗ, ਆਪ ਦੀ ਰੈਲੀ ਵਿੱਚ ਦੇਖੋ ਕੀ ਬਣਿਆ ਮਾਹੌਲ
- ਭਗਵੰਤ ਮਾਨ ਨਹੀਂ ਪਹੁੰਚੇ ਗੁਰਦਾਸਪੁਰ , ਰੈਲੀ ਹੋਈ ਰੱਦ
ਰਿਪੋਰਟਰ ---ਰੋਹਿਤ ਗੁਪਤਾ
ਗੁਰਦਾਸਪੁਰ, 10 ਮਈ 2024 - ਜ਼ਿਲ੍ਹਾ ਗੁਰਦਾਸਪੁਰ ਤੋ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਉਮੀਦਵਾਰ ਅਮਨ ਸੇਰ ਸਿੰਘ ਸੈਰੀ ਕਲਸੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਆ ਰਹੇ ਸਨ। ਭਗਵੰਤ ਸਿੰਘ ਮਾਨ ਜੋ ਕਿ ਕਲਾਨੌਰ ਬਾਬਾ ਕਾਰ ਸਟੇਡੀਅਮ ਦੇ ਵਿੱਚ ਪਹੁੰਚ ਰਹੇ ਸਨ। ਕੋਈ ਐਮਰਜੰਸੀ ਹੋਣ ਕਾਰਨ ਨਹੀਂ ਪਹੁੰਚ ਸਕੇ ਜਿਸ ਸਟੇਡੀਅਮ ਦੇ ਵਿੱਚ ਇਹ ਸਾਰਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ ਉਸ ਸਟੇਡੀਅਮ ਦੇ ਲਾਗੇ ਖੇਤਾਂ ਦੇ ਵਿੱਚ ਕੁਝ ਸ਼ਰਾਰਤੀ ਅਨਸਰਾਂ ਦੇ ਵੱਲੋਂ ਅੱਗ ਲਗਾ ਦਿੱਤੀ ਜਾਂਦੀ ਹੈ। ਅੱਗ ਦੇ ਨਾਲ ਕੋਈ ਜਾਨੀ ਮਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਅੱਗ ਨੂੰ ਕਾਬੂ ਪਾ ਲਿਆ ਗਿਆ ਪਰ ਸਾਰੇ ਹੀ ਪੰਡਾਲ ਦੇ ਵਿੱਚ ਧੂਆਂ ਧੂਆਂ ਹੋ ਗਿਆ ਮੌਸਮ ਦੀ ਗੜਬੜੀ ਹੋਣ ਕਰਕੇ ਅੱਗ ਕਾਫੀ ਜ਼ਿਆਦਾ ਫੈਲ ਗਈ ਸੀ। ਮੌਸਮ ਦੀ ਖਰਾਬੀ ਕਾਰਨ ਵਕਤ ਤੋਂ ਪਹਿਲਾਂ ਹੀ ਪੰਡਾਲ ਖਿਲਰ ਗਿਆ ਤੇ ਰੈਲੀ ਨੂੰ ਰੱਦ ਕਰਨਾ ਪਿਆ।