ਵੋਟਿੰਗ ਸਮੇਂ ਸਰਵਿਸ ਵੋਟਰਾਂ ਤੋਂ ਪ੍ਰਾਪਤ ਪੋਸਟਲ ਬੈਲੇਟ ਦੀ ਪਹਿਲਾਂ ਹੋਵੇਗੀ ਸਕੈਨਿੰਗ - ਮੁੱਖ ਚੋਣ ਅਧਿਕਾਰੀ
- ਹਰ 10 ਸਕੇਨਰ 'ਤੇ ਇਕ ਸਹਾਇਕ ਰਿਟਰਨਿੰਗ ਅਧਿਕਾਰੀ ਦੀ ਹੋਵੇਗੀ ਨਿਯੁਕਤੀ
- ਜਿਲ੍ਹਾ ਚੋਣ ਅਧਿਕਾਰੀ ਲੈ ਲੈਣ ਅੰਬਾਲਾ ਸਟੋਰ ਤੋਂ ਚੋਣ ਸਮੱਗਰੀ
ਚੰਡੀਗੜ੍ਹ, 12 ਮਈ 2024 - ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ 25 ਮਈ ਨੂੰ ਹਰਿਆਣਾ ਵਿਚ ਹੋਣ ਵਾਲੇ ਲੋਕਸਭਾ ਚੋਣ ਦੇ ਮੱਦੇਨਜਰ ਸਾਰੇ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਧਿਕਾਰੀ ਇਹ ਯਕੀਨੀ ਕਰ ਲੈਣ ਕਿ ਅੰਬਾਲਾ ਸਟੋਰ ਤੋਂ ਚੋਣ ਸਮੱਗਰੀ ਲੈ ਲੈਣ।
ਗਿਣਤੀ ਤੋਂ ਪਹਿਲਾਂ ਸਰਵਿਸ ਵੋਟਰਾਂ ਤੋਂ ਪ੍ਰਾਪਤ ਪੋਸਟਲ ਬੈਲੇਟ ਦੀ ਸਕੇਨਿੰਗ ਹੋਣੀ ਹੈ, ਇਸ ਲਈ ਹਰ 10 ਸਕੇਨਰ 'ਤੇ ਇਕ ਸਹਾਇਕ ਰਿਟਰਨਿੰਗ ਅਧਿਕਾਰੀ ਦੀ ਨਿਯੁਕਤੀ ਕਰਨ। ਇਸ ਤੋਂ ਇਲਾਵਾ ਪ੍ਰਸਤਾਵਿਤ ਗਿਣਤੀ ਦੀ ਹਰ ਟੇਬਲ 'ਤੇ ਵੱਖ ਤੋਂ ਸਹਾਇਕ ਰਿਟਰਨਿੰਗ ਅਧਿਕਾਰੀ ਦੀ ਨਿਯੁਕਤੀ ਕੀਤੀ ਜਾਵੇ ਅਤੇ ਇੰਨ੍ਹਾਂ ਅਧਿਕਾਰੀਆਂ ਦੇ ਨਾਂਅ ਤੇ ਮੋਬਾਇਲ ਨੰਬਰ ਮੁੱਖ ਚੋਣ ਅਧਿਕਾਰੀ ਦਫਤਰ ਵਿਚ ਭੇਜੇ ਜਾਣ।
ਅਗਰਵਾਲ ਨੇ ਕਿਹਾ ਕਿ ਗਿਣਤੀ ਹਾਲ ਵਿਚ ਈਟੀਪੀਬੀਐਸ ਤੇ ਪੋਸਟਲ ਬੈਲੇਟ ਦੀ ਗਿਣਤੀ ਇਕ ਬਹੁਤ ਮਹਤੱਵਪੂਰਨ ਪਹਿਲੂ ਹੈ, ਇਸ ਲਈ ਅਧਿਕਾਰੀਆਂ ਨੁੰ ਖੁਦ ਇਸ ਕੰਮ ਨੁੰ ਕਰਨਾ ਹੋਵੇਗਾ। ਸਾਰੇ ਗਿਣਤੀ ਕੇਂਦਰਾਂ 'ਤੇ ਉੱਚ ਗੁਣਵੱਤਾ 100 ਐਮਬੀਪੀਐਸ (ਮੇਗਾ ਬਾਇਟ 'ਤੇ ਸੈਕੇਂਡ) ਦੀ ਲੀਜ ਲਾਇਨ ਦੀ ਵਿਵਸਥਾ ਕਰਵਾ ਲੈਣ।
ਉਨ੍ਹਾਂ ਨੇ ਦਸਿਆ ਕਿ 85 ਸਾਲ ਤੋਂ ਵੱਧ ਉਮਰ ਦੇ ਅਤੇ ਦਿਵਆਂਗ ਵੋਟਰ ਜੋ ਘਰ ਤੋਂ ਵੋਟ ਕਰਨਾ ਚਾਹੁੰਦੇ ਹਨ ਅਤੇ ਫਾਰਮ 12 ਹੀ ਭਰ ਕੇ ਦਿੱਤਾ ਹੈ ਉਨ੍ਹਾਂ ਦੀ ਵੋਟਿੰਗ ਦਾ ਸਹੀ ਪ੍ਰਬੰਧ ਕਰਨ ਅਤੇ ਸਮੇਂ 'ਤੇ ਵੋਟਿੰਗ ਕਰਵਾਉਣ।
ਸੂਬੇ ਵਿਚ 1 ਲੱਖ 11 ਹਜਾਰ 58 ਹਨ ਸਰਵਿਸ ਵੋਟਰ
ਅਗਰਵਾਲ ਨੇ ਦਸਿਆ ਕਿ ਸੂਬੇ ਵਿਚ ਸਰਵਿਸ ਵੋਟਰਾਂ ਦੀ ਕੁੱਲ ਗਿਣਤੀ 1 ਲੱਖ 11 ਹਜਾਰ 58 ਹੈ। ਇਸ ਲਈ ਵੋਟਾਂ ਦੀ ਗਿਣਤੀ ਲਈ ਸਕੇਨਰ ਦੇ ਕਾਫੀ ਗਿਣਤੀ ਵਿਚ ਪ੍ਰਬੰਧ ਕੀਤੇ ਜਾਣ।
ਪੋਸਟਲ ਬੈਲੇਟ ਦੇ ਪ੍ਰਬੰਧ ਕਰਨ ਜਰੂਰ
ਉਨ੍ਹਾਂ ਨੇ ਦਸਿਆ ਕਿ ਗਿਣਤੀ ਵਿਚ ਪੋਸਟਲ ਬੈਲੇਟ ਇਕ ਮਹਤੱਵਪੂਰਨ ਤੱਤ ਹੈ। ਇਸ ਦੇ ਤਹਿਤ ਸਰਵਿਸ ਵੋਟਰ ਤੋਂ ਪ੍ਰਾਪਤ ਪੋਸਟਲ ਬੈਲੇਟ ਪੇਪਰ ਅਤੇ ਡਿਊਟੀ 'ਤੇ ਤੈਨਾਤ ਵੋਟਰ ਤੇ ਹੋਰ ਕਰਮਚਾਰੀ ਅਤੇ ਗੈਰਹਾਜਿਰ ਵੋਟਰ ਦੀ ਗਿਣਤੀ ਕੀਤੀ ਜਾਂਦੀ ਹੈ।
16 ਮਾਰਚ ਤੋਂ 6 ਮਈ ਦੇ ਵਿਚ ਸੂਬੇ ਵਿਚ ਬਣੇ ਹਨ 1 ਲੱਖ 95 ਹਜਾਰ 66 ਨਵੇਂ ਵੋਟਰ
ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਲੋਕਸਭਾ ਚੋਣ ਐਲਾਨ ਹੋਣ ਦੀ ਮਿੱਤੀ 16 ਮਾਰਚ ਤੇ ਨਾਮਜਦਗੀ ਦਾਖਲ ਕਰਨ ਦੀ ਮਿੱਤੀ 6 ਮਈ ਦੇ ਵਿਚ ਸੂਬੇ ਵਿਚ 1 ਲੱਖ 95 ਹਜਾਰ 662 ਨਵੇਂ ਵੋਟਰ ਬਣੇ ਹਨ। ਇਸ ਲਈ ਇੰਨ੍ਹਾਂ ਸਾਰਿਆਂ ਦਾ ਫੋਟੋਯੁਕਤ ਵੋਟਰ ਪਹਿਚਾਣ ਪੱਤਰ ਭਿਜਵਾਉਣ ਲਈ ਪ੍ਰਿੰਟਰਸ ਨੂੰ ਸਮੇਂ ਰਹਿੰਦੇ ਜਾਣੂੰ ਕਰਾ ਦੇਣ।
ਸੂਬੇੇ ਵਿਚ ਅਸਥਾਈ ਚੋਣ ਕੇਂਦਰਾਂ ਸਮੇਤ ਪੋਲਿੰਗ ਸਟੇਸ਼ਨਾਂ ਗਿਣਤੀ 20 ਹਜਾਰ 31 ਹੈ
ਅਗਰਵਾਲ ਨੇ ਦਸਿਆ ਕਿ ਸੂਬੇ ਵਿਚ 10 ਹਜਾਰ 523 ਸਥਾਨਾਂ 'ਤੇ ਅਸਥਾਈ ਚੋਣ ਕੇਂਦਰਾਂ ਸਮੇਤ ਪੋਲਿੰਗ ਸਟੇਸ਼ਨਾਂ ਦੀ ਗਿਣਤੀ 20 ਹਜਾਰ 31 ਹੈ। ਸਾਰੇ ਜਿਲ੍ਹਾ ਚੋਣ ਅਧਿਕਾਰੀ ਇੰਨ੍ਹਾਂ ਚੋਣ ਕੇਂਦਰਾਂ 'ਤੇ ਪੀਣ ਦਾ ਸ਼ੁੱਧ ਪਾਣੀ, ਮਹਿਲਾ ਤੇ ਪੁਰਸ਼ਾਂ ਲਈ ਵੱਖ-ਵੱਖ ਪਖਾਨੇ, ਹੀਟ ਵੇਵ ਨੂੰ ਦੇਖਦੇ ਹੋਏ ਵੱਧ ਟੈਂਟ , ਪੱਖਿਆਂ ਦੇ ਨਾਲ-ਨਾਲ ਸਿਹਤ ਵਿਭਾਗ ਨਾਲ ਸੰਪਰਕ ਕਰ ਕੇ ਓਆਰਐਸ ਸਮੇਤ ਮੈਡੀਕਲ ਕਿੱਟ ਦੀ ਵਿਵਸਥਾ ਕਰਨ।