ਰਵਨੀਤ ਬਿੱਟੂ ਨੇ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਦੇ ਨਾਮ ‘ਤੇ ਮੰਗੀਆਂ ਵੋਟਾਂ
- ਪੀਐਮ ਮੋਦੀ ਦੇ ਕਾਰਜਕਾਲ ‘ਚ ਦੇਸ਼ ਵਿਕਾਸ ਦੀ ਚਾਲ ਨੇ ਰਫ਼ਤਾਰ ਫੜੀ : ਰਵਨੀਤ ਬਿੱਟੂ
ਲੁਧਿਆਣਾ, 12 ਮਈ 2024 : ਲੁਧਿਆਣਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਨਿਸ਼ਾਨੇ ‘ਤੇ ਲਿਆ, ਅੱਜ ਢੋਲੇਵਾਲ ਵਿਖੇ ਦੀਪਕ ਡਡਵਾਲ ਅਤੇ ਹੈਬੋਵਾਲ ਮੰਡਲ ਵਿਖੇ ਗੌਰਵ ਅਰੋੜਾ ਵੱਲੋਂ ਆਯੋਜਿਤ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਰਵਨੀਤ ਬਿੱਟੂ ਨੇ ਕਿਹਾ ਕਿ ਅੱਜ ਲੋੜ ਹੈ ਆਮ ਆਦਮੀ ਪਾਰਟੀ ਨੂੰ ਚੋਣਾਂ ਦੌਰਾਨ ਪੰਜਾਬ ਵਾਸੀਆਂ ਨਾਲ ਕੀਤੇ ਵੱਡੇ-ਵੱਡੇ ਵਾਅਦੇ ਯਾਦ ਕਰਵਾਉਣ ਦੀ, ਸਾਡੀਆਂ ਮਾਤਾਵਾਂ ਭੈਣਾ ਦਾ ਇਕ-ਇਕ ਹਜ਼ਾਰ ਰੁਪਈਆ ਕਿੱਥੇ ਹੈ, 2500 ਰੁਪਏ ਬੁਢਾਪਾ ਪੈਨਸ਼ਨ ਕਿੱਥੇ ਹੈ, ਭ੍ਰਿਸ਼ਟਾਚਾਰ ਮੁਕਤ ਸਾਸ਼ਨ ਕਿੱਥੇ ਹੈ, ਇਹਨਾਂ ਨੇ ਲੋਕਾਂ ਨਾਲ ਕੀਤੇ ਵਾਅਦੇ ਤਾਂ ਕੀ ਪੂਰੇ ਕਰਨੇ ਸੀ ਸਗੋਂ ਪੰਜਾਬ ਨੂੰ ਕੰਗਾਲੀ ਦੇ ਰਾਹ ਤੋਰ ਦਿੱਤਾ।
ਇਸੇ ਤਰ੍ਹਾਂ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਨੇ ਦੇਸ਼ ‘ਤੇ ਸਭ ਤੋਂ ਵੱਧ ਸਮਾਂ ਰਾਜ ਕੀਤਾ ਪਰ ਕਾਂਗਰਸ ਨੇ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕੀਤੀ ਪਰ ਇਸ ਦੇ ਉਲਟ ਭਾਜਪਾ ਸ਼੍ਰੀ ਰਾਮ ਮੰਦਿਰ ਬਣਾਉਣ ਦੇ ਸੰਕਲਪ ਲੈ ਕੇ ਤੁਰੀ ਸੀ ਤੇ ਅੱਜ ਉਹ ਸੇਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਹੱਥ ਆਈ ਹੈ, ਇਸੇ ਤਰ੍ਹਾਂ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦਾ ਸੁਭਾਗ ਵੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਪ੍ਰਾਪਤ ਹੋਇਆ ਹੈ। ਉਹਨਾਂ ਕਿਹਾ ਇੱਥੇ ਹੀ ਨਹੀਂ ਪੀਐਮ ਮੋਦੀ ਨੇ ਜਿੱਥੇ ਧਾਰਮਿਕ ਮੁੱਦੇ ਹੱਲ ਕੀਤੇ, ਉਥੇ ਵਿਕਾਸ ਦੀ ਗੱਲ ਕੀਤੀ ਜਾਵੇ ਤਾਂ ਪੀਐਮ ਮੋਦੀ ਦੇ ਕਾਰਜਕਾਲ ‘ਚ ਦੇਸ਼ ਵਿਕਾਸ ਦੀ ਚਾਲ ਨੇ ਰਫ਼ਤਾਰ ਫੜੀ ਹੈ, ਦੁਨੀਆਂ ਨੇ ਭਾਰਤ ਦੀ ਤਾਕ਼ਤ ਨੂੰ ਮਹਿਸੂਸ ਕੀਤਾ ਹੈ, ਇਹ ਪੀਐੱਮ ਮੋਦੀ ਦੇ ਦ੍ਰਿੜ ਇਰਾਦੇ ਕਰਕੇ ਹੀ ਸੰਭਵ ਹੋ ਸਕਿਆ।
ਉਹਨਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਇਹਨਾਂ ਨੇ ਅਕਾਲੀ ਦਲ, ਕਾਂਗਰਸ ਤੇ ਆਪ ਨੂੰ ਦੇਖ ਲਿਆ, ਕਿਵੇਂ ਇਹਨਾ ਪਾਰਟੀਆਂ ਨੇ ਪੰਜਾਬ ਦਾ ਘਾਣ ਕੀਤਾ, ਹੁਣ ਇੱਕ ਮੌਕਾ ਭਾਜਪਾ ਨੂੰ ਦਿਓ, ਪੰਜਾਬ ਦਿਨਾਂ ‘ਚ ਤਰੱਕੀ ਦੀਆਂ ਬੁਲੰਦੀਆਂ ਛੂਹੇਗਾ, ਜਿਸ ਦਾ ਪ੍ਰਮਾਣ ਯੂਪੀ ਸਾਡੇ ਸਾਹਮਣੇ ਹੈ ਕਿ ਕਿਵੇਂ ਯੂਪੀ ਨੇ ਭਾਜਪਾ ਦੀ ਅਗਵਾਈ ‘ਚ ਤਰੱਕੀ ਕੀਤੀ। ਇਸ ਲਈ ਆਓ ਆਉਣ ਵਾਲੀ 1 ਜੂਨ ਭਾਜਪਾ ਨੂੰ ਵੋਟ ਪਾ ਕੇ ਕਾਮਯਾਬ ਕਰੀਏ, ਪੰਜਾਬ ਨੂੰ ਮੁੜ ਤਰੱਕੀ ਦੀ ਰਾਹ ਤੋਰੀਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਦਰਜੀਤ ਸਿੰਘ ਬਾਂਗਾ, ਅਮਿਤ ਨਾਗੀ, ਮੁਕੇਸ਼ ਮਿੱਤਲ, ਰਾਕੇਸ਼ ਸੂਦ, ਅਤੁਲ ਕਪੂਰ, ਹਰਸ਼ ਬਾਰੀ, ਦਵਿੰਦਰ ਕੌਸ਼ਲ, ਲਲਿਤ ਗਰਗ, ਮੁਕੇਸ਼ ਸ਼ਰਮਾ, ਰਵੀ ਸ਼ਰਮਾ, ਰਾਜਾ ਜੀ, ਸਰਪੰਚ ਸਾਹਿਬ, ਸ਼੍ਰੀਮਤੀ ਨੇਹਾ, ਸ਼੍ਰੀਮਤੀ ਨੀਲਮ, ਸ਼੍ਰੀਮਤੀ ਅਸ਼ਵਨੀ, ਦੀਪਕ ਗੋਇਲ ਆਦਿ ਹਾਜ਼ਰ ਸਨ।