ਹਲਕਾ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਇੱਕ ਹੋਰ ਅੰਮ੍ਰਿਤਪਾਲ ਚੋਣ ਮੈਦਾਨ ਚ ਉਤਰੇ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 15 ਮਈ 2024 : ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਤਿਵੇਂ ਤਿਵੇਂ ਵੱਡੇ ਵੱਡੇ ਸਿਆਸੀ ਬਦਲ ਹੋ ਰਹੇ ਹਨ। ਇਸੇ ਤਹਿਤ ਪੰਥਕ ਹਲਕੇ ਦੇ ਨਾਮ ਨਾਲ ਜਾਣੇ ਜਾਂਦੇ ਲੋਕ ਸਭਾ ਹਲਕਾ ਖਡੂਰ ਸਾਹਿਬ ਵਿੱਚ ਇੱਕ ਹੋਰ ਚਰਚਾ ਛਿੜ ਚੁੱਕੀ ਹੈ ਕਿ ਆਖਿਰ ਇੱਕ ਹੋਰ ਕੌਣ ਅੰਮ੍ਰਿਤ ਪਾਲ ਸਿੰਘ ਹੈ। ਜੋ ਆਜ਼ਾਦ ਉਮੀਦਵਾਰ ਦੇ ਤੌਰ ਤੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਮਿਲੀ ਜਾਣਕਾਰੀ ਅਨੁਸਾਰ ਐਫੀਡੇਵਿਟ ਦੇ ਵਿੱਚ ਜਿਸ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਦੀ ਤਸਵੀਰ ਲੱਗੀ ਹੈ। ਠੀਕ ਉਸੇ ਤਰ੍ਹਾਂ ਦਾ ਇੱਕ ਹੋਰ ਚਿਹਰਾ ਚੋਣ ਮੈਦਾਨ ਦੇ ਵਿੱਚ ਆ ਚੁੱਕਾ। ਜਿਸ ਦਾ ਨਾਮ ਵੀ ਅੰਮ੍ਰਿਤਪਾਲ ਸਿੰਘ ਹੈ ।
ਗੌਰਤਲਬ ਹੈ ਕਿ ਅਜ਼ਾਦ ਉਮੀਦਵਾਰ ਦੇ ਤੌਰ ਤੇ ਡਿਬਰੂਗੜ ਜੇਲ ਦੇ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਹੋਣਾਂ ਨੇ ਵੀ ਆਪਣੇ ਸਿਰ ਤੇ ਖੱਟਾ ਪਰਨਾ ਬੰਨਿਆ ਹੋਇਆ ਹੈ ਜੋ ਐਫੀਡੇਵਿਟ ਦੇ ਵਿੱਚ ਤਸਵੀਰ ਲਗਾਈ ਹੈ ਅਤੇ ਜੋ ਇੱਕ ਹੋਰ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਚੋਣ ਮੈਦਾਨ ਵਿੱਚ ਉਤਾਰਿਆ ਹੈ ਉਹਨੇ ਵੀ ਆਪਣੇ ਸਿਰ ਤੇ ਖੱਟਾ ਪਰਨਾ ਬੰਨਿਆ ਹੋਇਆ ਹੈ। ਹਾਲਾਂਕਿ ਜਿਹੜੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨਜ਼ਰਬੰਦ ਹਨ ਅੰਮ੍ਰਿਤਪਾਲ ਸਿੰਘ ਹੋਣੀ ਉਹ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ ਅਤੇ ਇੱਕ ਹੋਰ ਅੰਮ੍ਰਿਤਪਾਲ ਸਿੰਘ ਜੋ ਚੋਣ ਮੈਦਾਨ ਵਿੱਚ ਉਤਰੇ ਹਨ ਉਹ ਮੋਗਾ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਇਹਨੂੰ ਇਤਫਾਕ ਸਮਝਿਆ ਜਾਵੇ ਜਾਂ ਕੋਈ ਸਿਆਸੀ ਸ਼ਰਾਰਤ ਜਾਂ ਫਿਰ ਸਾਜਿਸ਼ ਜਾਂ ਫਿਰ ਖਡੂਰ ਸਾਹਿਬ ਹਲਕੇ ਦੇ ਵੋਟਰਾਂ ਨੂੰ ਗੁੰਮਰਾਹ ਕਰਨ ਦੀ ਇੱਕ ਸਾਜਿਸ਼ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ ਉਹ ਅੰਮ੍ਰਿਤਪਾਲ ਸਿੰਘ ਹੋਣੀ ਜਿਨ੍ਹਾਂ ਦਾ ਪਿੰਡ ਦੀਨਾ ਤਹਿਸੀਲ ਨਿਹਾਲ ਸਿੰਘ ਵਾਲਾ ਜਿਲਾ ਮੋਗਾ ਹੈ 45 ਸਾਲ ਉਮਰ ਹੈ ਇਹਨਾਂ ਨੇ ਵੀ ਆਪਣੇ ਨਾਮਜਦਗੀ ਪੱਤਰ ਭਰੇਂ ਹਨ ਅਤੇ ਚੋਣ ਇਹ ਵੀ ਲੜ ਰਹੇ ਹਨ ਦੂਸਰੀ ਤਸਵੀਰ ਦੇ ਵਿੱਚ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਗੋਲ ਪਰਨਾ ਖੱਟੇ ਰੰਗ ਤੇ ਬੰਨਿਆ ਹੋਇਆ ਹੈ ।
ਅੰਮ੍ਰਿਤਪਾਲ ਸਿੰਘ ਪਿਤਾ ਦਾ ਨਾਂ ਅਵਤਾਰ ਸਿੰਘ ਪਾਰਟੀ ਆਜ਼ਾਦ ਉਮਰ 47 ਸਾਲ ਪਿੰਡ ਦੀਨਾ ਤਹਿਸੀਲ ਨਿਹਾਲ ਸਿੰਘ ਵਾਲਾ ਜਿਲਾ ਮੋਗਾ ਹੈ ਅਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਇਹਨਾਂ ਨੇ ਅਪਲਾਈ ਕੀਤਾ ਐਫੀਡੇਵਿਟ ਦੇ ਮੁਤਾਬਿਕ ਇਹਨਾਂ ਦੇ ਖਿਲਾਫ ਕੋਈ ਵੀ ਕੇਸ ਰਜਿਸਟਰ ਨਹੀਂ ਹੈ ।ਇਹਨਾਂ ਨੇ ਜਿਹੜਾ ਐਫੀਡੇਵਿਟ ਦਾਖਲ ਕੀਤਾ ਉਹਦੇ ਚ ਲਿਖਿਆ ਕਿ ਮੇਰੇ ਕੋਲ 50,000 ਨਗਦ ਅਤੇ ਇਹਨਾਂ ਦੀ ਪਤਨੀ ਕੋਲ 30 ਹਜ਼ਾਰ ਰੁਪਏ ਹਨ। ਖੇਤੀਬਾੜੀ ਦੇ ਕਾਰੋਬਾਰ ਨਾਲ ਸਬੰਧਤ ਪਰਿਵਾਰ ਹੈ। ਹੁਣ ਦੂਜੇ ਦੇ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ ਉਹ ਆ ਅੰਮ੍ਰਿਤਪਾਲ ਸਿੰਘ ਜੋ ਇਸ ਸਮੇਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਐਨ ਐਸਏ ਕਾਨੂੰਨ ਦੇ ਤਹਿਤ ਵਿੱਚ ਬੰਦ ਹਨ ਅਤੇ ਆਜ਼ਾਦ ਤੌਰ ਤੇ ਚੋਣ ਲੜ ਰਹੇ ਨੇ ਅੰਮ੍ਰਿਤਪਾਲ ਸਿੰਘ ਹੋਣੀ ਜਿਲ੍ਾ ਅੰਮ੍ਰਿਤਸਰ ਦੇ ਪਿੰਡ ਜਲੂਪੁਰ ਖੇੜਾ ਤਹਿਸੀਲ ਬਾਬਾ ਬਕਾਲਾ ਦੇ ਰਹਿਣ ਵਾਲੇ ਨੇ ਉਹਨਾਂ ਨੇ ਵੀ ਅਪਲਾਈ ਕੀਤਾ ਉਹਨਾਂ ਦਾ ਵੀ ਚੋਣ ਪ੍ਰਚਾਰ ਚੱਲ ਰਿਹਾ ਲੇਕਿਨ ਸਵਾਲ ਇਹ ਕਿ ਦੂਜਾ ਅੰਮ੍ਰਿਤਪਾਲ ਸਿੰਘ ਮੋਗੇ ਦੇ ਰਹਿਣ ਵਾਲੇ ਉਹਨਾਂ ਨੂੰ ਚੋਣ ਲੜਨ ਵਾਸਤੇ ਉਹਨਾਂ ਦਾ ਆਪਣਾ ਫੈਸਲਾ ਜਾਂ ਫਿਰ ਚੋਣ ਕਿਸੇ ਹੋਰ ਧਿਰ ਵੱਲੋਂ ਚੋਣ ਲੜਾਈ ਜਾ ਰਹੀ ਹੈ। ਲੋਕ ਸਭਾ ਹਲਕਾ ਖਡੂਰ ਸਾਹਿਬ ਵਿੱਚ ਵੱਡਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।