ਕਾਂਗਰਸ ਹਾਈਕਮਾਂਡ ਦੇ ਫੈਸਲਿਆਂ ਨੇ ਲੁਧਿਆਣਾ ਕਾਂਗਰਸ ਤਾਂ ਠੰਡੀ ਕਰਕੇ ਬਰਫ ‘ਚ ਲਾਤੀ : ਰਵਨੀਤ ਬਿੱਟੂ
- ਰਵਨੀਤ ਬਿੱਟੂ ਨੂੰ ਵੱਖ-ਵੱਖ ਚੋਣ ਮੀਟਿੰਗਾਂ ‘ਚ ਮਿਲਿਆ ਭਰਵਾਂ ਹੁੰਗਾਰਾ
ਲੁਧਿਆਣਾ, 15 ਮਈ 2024 - ਲੁਧਿਆਣਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਚੋਣ ਪ੍ਰਚਾਰ ‘ਚ ਤੇਜੀ ਲਿਆਉਂਦੇ ਹੋਏ ਬੀਤੇ ਕੱਲ੍ਹ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਨੂਰਵਾਲਾ ਰੋਡ ਵਿਖੇ ਅਰੁਣ ਕਪੂਰ ਅਤੇ ਸਤੀਸ਼ ਮਲਹੋਤਰਾ ਵਲੋਂ ਕਾਰਵਾਈ ਮੀਟਿੰਗ, ਵਿਸ਼ਵ ਧਰਮਸ਼ਾਲਾ ਕਸ਼ਮੀਰੀ ਕਪਿਲ ਕਤਿਆਲ, ਸ਼ਿਮਲਾਪੁਰੀ ਮੰਡਲ ਵਿਖੇ ਮੰਡਲ ਪ੍ਰਧਾਨ ਬਲਵਿੰਦਰ ਸਿੰਘ ਬਿੰਦਰ ਅਤੇ ਘੁਮਾਰ ਮੰਡੀ ਸਥਿਤ ਕੁਸ਼ਾਗਰ ਕਸ਼ਯਪ ਵੱਲੋਂ ਕਰਵਾਈ ਮੀਟਿੰਗਾਂ ਨੂੰ ਸੰਬੋਧਨ ਕਰਦੇ ਆਪਣੇ ਲਈ ਵੋਟਾਂ ਮੰਗੀਆਂ। ਇਸ ਮੌਕੇ ਉਹਨਾਂ ਦੇ ਨਾਲ ਗੁਰਦੇਵ ਸ਼ਰਮਾ ਦੇਬੀ ਹਲਕਾ ਇੰਚਾਰਜ ਕੇਂਦਰੀ, ਰਾਜੀਵ ਕਤਨਾ, ਨਰਿੰਦਰਪਾਲ ਸਿੰਘ ਮੱਲ੍ਹੀ, ਸੁਰਿੰਦਰ ਕੌਸ਼ਲ ਦੱਖਣੀ ਚੋਣ ਇੰਚਾਰਜ, ਸਤਿੰਦਰਪਾਲ ਸਿੰਘ ਤਾਜਪੁਰੀ ਦੱਖਣੀ ਇੰਚਾਰਜ, ਇੰਦਰ ਅਗਰਵਾਲ, ਲੀਨਾ ਟਪਾਰੀਆ, ਵਿਪਨ ਵਿਨਾਇਕ, ਕਾਤੇਂਦੂ ਸ਼ਰਮਾ, ਕਪਿਲ ਕਤਿਆਲ, ਅਮਨ ਸੈਣੀ, ਗੁਰਦੀਪ ਸਿੰਘ ਗੋਸ਼ਾ, ਸੰਦੀਵ ਵਧਵਾ ਮੰਡਲ ਪ੍ਰਧਾਨ, ਰਾਕੇਸ਼ ਕਸ਼ਯਪ, ਰਾਜੇਸ਼ ਕਸ਼ਯਪ ਆਦਿ ਆਗੂ ਹਾਜ਼ਰ ਸਨ।
ਇਸ ਮੌਕੇ ਬੋਲਦਿਆਂ ਰਵਨੀਤ ਬਿੱਟੂ ਨੇ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਹਰ ਵਾਅਦੇ ਤੋਂ ਮੁੱਕਰੀ ਹੈ, ਉਹ ਭਾਵੇਂ ਬੀਬੀਆਂ ਨੂੰ 1 ਹਜ਼ਾਰ ਰੁਪਏ ਦੇਣ ਦੀ ਗੱਲ੍ਹ ਹੋਵੇ, ਚਾਹੇ ਪੈਨਸ਼ਨ ਵਧਾਉਣ ਦੀ ਗੱਲ ਹੋਵੇ, ਇਸੇ ਤਰ੍ਹਾਂ ਕਾਂਗਰਸ ਨੇ ਘਰ-ਘਰ ਨੌਕਰੀ ਦੇਣ ਦੀ ਗੱਲ ਕੀਤੀ ਸੀ ਜੋ ਸਭ ਹਵਾ ਹੋ ਗਿਆ। ਉਹਨ ਕਿਹਾ ਇਸੇ ਤਰ੍ਹਾਂ ਕਾਂਗਰਸ ਪਾਰਟੀ ਦਾ ਹਾਲ ਦੇਖ ਲਵੋ, ਕਾਂਗਰਸ ਪਾਰਟੀ ਨੂੰ ਲੁਧਿਆਣਾ ‘ਚੋਂ ਕੋਈ ਉਮੀਦਵਾਰ ਨਹੀਂ ਲੱਭਿਆ, ਹੁਣ ਬੈਂਸ ਭਰਾਵਾਂ ਨੂੰ ਪਾਰਟੀ ‘ਚ ਸ਼ਾਮਿਲ ਕਰ ਲਿਆ ਜਿਹਨਾ ‘ਤੇ ਗੰਭੀਰ ਇਲਜ਼ਾਮ ਨੇ ਤੇ ਜ਼ਮਾਨਤ ‘ਤੇ ਬਾਹਰ ਆਏ ਹਨ, ਕਾਂਗਰਸ ਹਾਈਕਮਾਂਡ ਦੇ ਫੈਸਲਿਆਂ ਨੇ ਲੁਧਿਆਣਾ ਕਾਂਗਰਸ ਤਾਂ ਠੰਡੀ ਕਰਕੇ ਬਰਫ ‘ਚ ਲਾ ਤੀ, ਕੋਈ ਨਹੀਂ ਬੋਲਦਾ, ਅਜਿਹੇ ‘ਚ ਕਾਂਗਰਸ ਪਾਰਟੀ ਖੜ੍ਹੀ ਕਿੱਥੇ ਹੈ, ਕੌਣ ਕਾਂਗਰਸ ਪਾਰਟੀ ‘ਤੇ ਵਿਸ਼ਵਾਸ਼ ਕਰੇਗਾ।
ਇਸ ਲਈ ਭਾਜਪਾ ਇੱਕੋ ਇੱਕ ਅਜਿਹੀ ਪਾਰਟੀ ਹੈ, ਜਿਸ ਕੋਲ ਲੀਡਰ ਵੀ ਹਨ, ਨੀਤੀ ਵੀ ਹੈ ਤੇ ਕੰਮ ਕਰਨ ਦੀ ਇੱਛਾ ਵੀ ਹੈ। ਰਵਨੀਤ ਬਿੱਟੂ ਨੇ ਕਿਹਾ ਜੇ ਦੂਜੇ ਵੱਡੇ ਸ਼ਹਿਰਾਂ ‘ਚ ਮੈਟਰੋ ਚੱਲਦੀ ਹੈ, ਇਲੈਕਟ੍ਰਿਕ ਵਾਹਨ ਚੱਲਦੇ ਹਨ ਤਾਂ ਲੁਧਿਆਣਾ ਕੌਣ ਕਿਉਂ ਪਿੱਛੇ ਰਹੇ, ਇਸ ਲਈ ਆਓ ਸਿਰਫ ਤੇ ਸਿਰਫ ਪੰਜਾਬ ਦੀ ਦੀ ਤਰੱਕੀ ਨਰਿੰਦਰ ਮੋਦੀ ਦੇ ਹੱਥ ਮਜ਼ਬੂਤ ਕਰੀਏ। ਉਸ ਮੌਕੇ ਹੋਰਨਾਂ ਤੋਂ ਇਲਾਵਾ ਰਾਜਿੰਦਰ ਭਾਟੀਆ, ਰਾਜੀਵ ਸ਼ਰਮਾ, ਸੋਹਣ ਸਿੰਘ ਸੋਹਣੀ, ਸੁਰਿੰਦਰ ਆਡਵਾਨੀ, ਵਿਜੈ ਪ੍ਰਧਾਨ, ਹਿਮਾਂਸ਼ੂ ਜਿੰਦਲ, ਸੰਨੀ ਭਾਟੀਆ, ਮੰਗਾਂ ਸੰਧੂ, ਅੰਗਰੇਜ਼ ਸਿੰਘ, ਕੁਲਵਿੰਦਰ ਸਿੰਘ ਸੈਣੀ, ਮਹਿੰਦਰ ਸਿੰਘ ਟੀਮ ਆਦਿ ਹਾਜ਼ਰ ਸਨ।