ਮੁੱਖ ਮੰਤਰੀ ਵੱਲੋਂ ਪ੍ਰੋ. ਭੋਲਾ ਯਮਲਾ ‘ਆਪ’ ਵਿੱਚ ਸ਼ਾਮਿਲ
- ਵਿਮੁਕਤ ਕਬੀਲਿਆਂ ਦੀਆਂ ਮੰਗਾਂ ਦਾ ਹੋਵੇਗਾ ਹੱਲ : ਪ੍ਰੋਫੈਸਰ ਭੋਲਾ ਯਮਲਾ
ਦੀਪਕ ਗਰਗ
ਕੋਟਕਪੂਰਾ, 15 ਮਈ 2024 :- “ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੂੰ ਖੁਸਹਾਲ ਬਣਾਉਣ ਲਈ ਵਚਨਬੱਧ ਹੈ। ਇਸ ਮਿਸਨ ਦੇ ਲਈ ਪੰਜਾਬ ਸਰਕਾਰ ਨੂੰ ਪ੍ਰੋਫੈਸਰ ਭੋਲਾ ਯਮਲਾ ਵਰਗੇ ਚੰਗੇ ਪੜੇ ਲਿਖੇ, ਬੁੱਧੀਜੀਵੀ ਅਤੇ ਸਮਾਜ ਦਾ ਦਰਦ ਵੰਡਾਉਣ ਵਾਲੀਆਂ ਸਖਸ਼ੀਅਤਾਂ ਦੀ ਬਹੁਤ ਲੋੜ ਹੈ “ਉਕਤ ਸਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਲੁਧਿਆਣੇ ਦੇ ਨਿੱਜੀ ਹੋਟਲ ’ਚ ਫਰੀਦਕੋਟ ਲੋਕ ਸਭਾ ਤੋਂ ਅਜ਼ਾਦ ਉਮੀਦਵਾਰ ਪ੍ਰੋਫੈਸਰ ਭੋਲਾ ਯਮਲਾ ਤੇ ਉਨਾਂ ਦੇ ਸਾਥੀਆਂ ਦੀ ਟੀਮ ਨੂੰ ‘ਆਪ’ ਵਿੱਚ ਸ਼ਾਮਿਲ ਕਰਦਿਆਂ ਕਹੇ। ਇਸ ਮੌਕੇ ਪ੍ਰੋਫੈਸਰ ਭੋਲਾ ਯਮਲਾ ਨੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਬਾਜੀਗਰ ਭਾਈਚਾਰੇ ਅਤੇ ਵਿਮੁਕਤ ਕਬੀਲਿਆਂ ਦੀ ਹਰ ਪੱਖੋਂ ਭਲਾਈ ਲਈ ਅਪੀਲ ਕੀਤੀ ਅਤੇ ਮੰਗਾਂ ਰੱਖੀਆਂ।
ਇਸ ਮੌਕੇ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਸਰਕਾਰ, ਸੰਤ ਸਮਾਜ ਪੰਜਾਬ ਦੇ ਚੇਅਰਮੈਨ ਸਾਈ ਮਧੂ ਜੀ ਜਲੰਧਰ ਵਾਲੇ, ਸੂਬਾ ਪ੍ਰਧਾਨ ਪ੍ਰੋਫੈਸਰ ਸੁਖਵਿੰਦਰ ਸਿੰਘ ਸਾਗਰ, ਪ੍ਰੋਫੈਸਰ ਭੋਲਾ ਯਮਲਾ ਦੇ ਰਾਜਨੀਤਕ ਅਤੇ ਮੀਡੀਆ ਸਲਾਹਕਾਰ ਸੁਖਦੇਵ ਸਿੰਘ ਕੋਟਾਲਵੀ, ਯੂਥ ਆਗੂ ਸਤਵੀਰ ਚਹਿਲ ਅਤੇ ਵਿਜੇ ਕਟਾਰੀਆ ਸਮੇਤ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਦੀਆਂ ਕਈ ਸਖਸੀਅਤਾਂ ਵਿਸੇਸ ਹਾਜਰ ਸਨ। ਇਸ ਮੌਕੇ ਪ੍ਰੋ. ਸੁਖਵਿੰਦਰ ਸਿੰਘ ਸਾਗਰ ਨੇ ਕਿਹਾ ਕਿ ਪ੍ਰੋਫੈਸਰ ਭੋਲਾ ਯਮਲਾ ਦੀ ਪਾਰਟੀ ’ਚ ਸ਼ਮੂਲੀਅਤ ਨਾਲ ਹੁਣ ਲੋਕ ਸਭਾ ਫਰੀਦਕੋਟ ਤੋਂ ਕਰਮਜੀਤ ਅਨਮੋਲ ਦੀ ਜਿੱਤ ਯਕੀਨੀ ਹੋ ਗਈ ਹੈ। ਉਹਨਾਂ ਦੱਸਿਆ ਕਿ ਸੰਤ ਸਮਾਜ ਪੰਜਾਬ ਦੇ ਮਾਲਵਾ ਜੋਨ ਦੇ ਪ੍ਰਧਾਨ ਅਤੇ ਕਲਾਕਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਭੋਲਾ ਯਮਲਾ ਦਾ ਫਰੀਦਕੋਟ ਲੋਕ ਸਭਾ ਹਲਕੇ ਵਿੱਚ ਕਾਫੀ ਵੋਟ ਬੈਂਕ ਹੈ ਜੋ ਕਿ ਕਰਮਜੀਤ ਅਨਮੋਲ ਦੀ ਜਿੱਤ ਲਈ ਵਿਸ਼ੇਸ਼ ਸਹਾਈ ਹੋਵੇਗਾ।