ਰਵਨੀਤ ਬਿੱਟੂ ਨੇ ਕਰਨ ਵੜਿੰਗ ਦਾ ਭਾਜਪਾ ‘ਚ ਸ਼ਾਮਿਲ ਹੋਣ ‘ਤੇ ਕੀਤਾ ਸਵਾਗਤ
- ਕਰਨ ਵੜਿੰਗ ਵਰਗੇ ਨੌਜਵਾਨਾਂ ਨਾਲ ਦਾਖੇ ‘ਚ ਭਾਜਪਾ ਨੂੰ ਵੱਡੀ ਮਜ਼ਬੂਤੀ ਮਿਲੇਗੀ : ਰਵਨੀਤ ਬਿੱਟੂ
ਲੁਧਿਆਣਾ, 16 ਮਈ 2024 - ਲੋਕ ਸਭਾ ਚੋਣਾਂ ਦੌਰਾਨ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਚੰਡੀਗੜ੍ਹ ਸਥਿਤ ਵੱਖ-ਵੱਖ ਪਾਰਟੀਆਂ ਦੇ ਆਗੂ ਭਾਜਪਾ ‘ਚ ਸ਼ਾਮਿਲ ਹੋਏ, ਜਿਹਨਾਂ ‘ਚ ਪੇਡਾ ਦੇ ਸਾਬਕਾ ਵਾਈਸ ਚੇਅਰਮੈਨ ਤੇ ਕਾਂਗਰਸੀ ਆਗੂ ਕਰਨ ਵੜਿੰਗ ਤੋਂ ਇਲਾਵਾ ਹਲਕੇ ਦੱਖਣੀ ਲੁਧਿਆਣਾ ਤੋਂ ਆਪ ਆਗੂ ਸੰਦੀਪ ਮਿੱਤਲ, ਸ਼ਸ਼ੀਪਾਲ ਗੋਇਲ, ਰਿਸ਼ਬ, ਵਿਵੇਕ ਕੁਮਾਰ, ਪ੍ਰਮੋਦ ਕੁਮਾਰ ਆਦਿ ਪਾਰਟੀ ‘ਚ ਸ਼ਾਮਿਲ ਹੋਏ।
ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਭਾਜਪਾ ‘ਚ ਸ਼ਾਮਿਲ ਹੋਏ ਆਗੂਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਭਾਜਪਾ ਪਰਿਵਾਰ ‘ਚ ਸ਼ਾਮਿਲ ਹੋਏ ਨਵੇਂ ਮੈਂਬਰਾਂ ਦਾ ਸਵਾਗਤ ਹੈ ਜੋ ਅੱਜ ਦੇਸ਼ ਦੀ ਤਰੱਕੀ ਲਈ ਭਾਜਪਾ ਨਾਲ ਜੁੜੇ ਹਨ, ਕਰਨ ਵੜਿੰਗ ਵਰਗੇ ਨੌਜਵਾਨਾਂ ਨਾਲ ਦਾਖੇ ‘ਚ ਭਾਜਪਾ ਨੂੰ ਵੱਡੀ ਮਜ਼ਬੂਤੀ ਮਿਲੇਗੀ।
ਉਹਨਾਂ ਕਿਹਾ ਕਿ ਪੀਐੱਮ ਨਰਿੰਦਰ ਮੋਦੀ ਦੀਆਂ ਨੀਤੀਆਂ ਦੇ ਚੱਲਦੇ ਅੱਜ ਹਰ ਇਕ ਦਾ ਝੁਕਾਅ ਭਾਜਪਾ ਵੱਲ ਹੈ ਕਿਉਂਕਿ ਦੇਸ਼ ਵਾਸੀ ਪੀਐੱਮ ਮੋਦੀ ਦੀ ਤਾਕਤ ਅਤੇ ਕੰਮ ਕਰਨ ਦੀ ਇੱਛਾ ਨੂੰ ਪਹਿਚਾਣ ਚੁੱਕੇ ਹਨ। ਰਵਨੀਤ ਬਿੱਟੂ ਨੇ ਕਿਹਾ ਕਿ ਅੱਜ ਦੇਸ਼ ‘ਚ ਮਾਹੌਲ ਅਜਿਹਾ ਬਣ ਗਿਆ ਹੈ ਕਿ ਪੀਐਮ ਮੋਦੀ ਦੇ ਨਾਮ ‘ਤੇ ਦੇਸ਼ ਵਾਸੀ ਇਕ ਪਾਸੇ ਭਾਜਪਾ ਦੇ ਹੱਕ ‘ਚ ਭੁਗਤ ਰਹੇ ਹਨ, ਜਿਸ ਦੇ ਸਾਰਥਿਕ ਨਤੀਜੇ 4 ਜੂਨ ਸਾਹਮਣੇ ਆਉਣਗੇ ਤੇ ਨਰਿੰਦਰ ਮੋਦੀ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਨਣਗੇ।