ਰਵਨੀਤ ਬਿੱਟੂ ਦੇ ਡੋਰ ਟੂ ਡੋਰ ਪ੍ਰਚਾਰ ਦੌਰਾਨ ਵੱਖ-ਵੱਖ ਪਾਰਟੀਆਂ ਦੇ ਆਗੂ ਭਾਜਪਾ ‘ਚ ਸ਼ਾਮਿਲ
- ਦੇਸ਼ ‘ਚ ਭਾਜਪਾ ਪੱਖੀ ਚੱਲ ਰਹੀ ਹਵਾ ‘ਚ ਵਿਰੋਧੀ ਲਿਫਾਫ਼ਿਆਂ ਵਾਂਗ ਉੱਡਣਗੇ : ਰਵਨੀਤ ਬਿੱਟੂ
ਲੁਧਿਆਣਾ, 16 ਮਈ 2024 - ਲੋਕ ਸਭਾ ਚੋਣਾ ਦੇ ਮੱਦੇਨਜ਼ਰ ਭਰਤੀ ਜਨਤਾ ਪਾਰਟੀ ਦੇ ਲੁਧਿਆਣਾ ਤੋਂ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ ‘ਚ ਟਰੰਕ ਬਾਜ਼ਾਰ, ਨਵਾਂ ਮੁਹੱਲਾ ਅਤੇ ਮੋਚਪੁਰਾ ਬਾਜ਼ਾਰ ਵਿਖੇ ਡੋਰ ਟੂ ਡੋਰ ਪ੍ਰਚਾਰ ਕੀਤਾ, ਇਸ ਦੌਰਾਨ ਕਪਿਲ ਜੁਨੇਜਾ ਵੱਲੋਂ ਰੱਖੀ ਮੀਟਿੰਗ ਦੌਰਾਨ ਵੱਖ-ਵੱਖ ਪਾਰਟੀਆਂ ਦੇ ਆਗੂ ਭਾਜਪਾ ‘ਚ ਸ਼ਾਮਿਲ ਹੋਏ ਜਿਹਨਾਂ ਦਾ ਰਵਨੀਤ ਬਿੱਟੂ ਨੇ ਸਵਾਗਤ ਕੀਤਾ, ਇਸ ਮੌਕੇ ਉਹਨਾਂ ਨਾਲ ਹਲਕਾ ਕੇਂਦਰੀ ਤੋਂ ਇੰਚਾਰਜ ਗੁਰਦੇਵ ਸ਼ਰਮਾ ਦੇਬੀ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ।
ਇਸ ਮੌਕੇ ਬੋਲਦਿਆਂ ਰਵਨੀਤ ਬਿੱਟੂ ਨੇ ਕਿਹਾ ਅੱਜ ਪੂਰੇ ਦੇਸ਼ ‘ਚ ਭਾਜਪਾ ਪੱਖੀ ਚੱਲ ਰਹੀ ਹਵਾ ‘ਚ ਵਿਰੋਧੀ ਲਿਫਾਫ਼ਿਆਂ ਵਾਂਗ ਉੱਡਣਗੇ ਕਿਉਂਕਿ ਪੀਐੱਮ ਨਰਿੰਦਰ ਮੋਦੀ ਵਲੋਂ ਕੀਤੇ ਲੋਕ ਭਲਾਈ ਦੇ ਕੰਮਾਂ ਦਾ ਪ੍ਰਭਾਵ ਅੱਜ ਇਕ ‘ਤੇ ਪਿਆ ਹੈ ,ਇਹ ਗੱਲ ਸਾਫ ਹੈ ਕਿ ਪ੍ਰਧਾਨ ਮੰਤਰੀ ਬਹੁਤ ਆਏ, ਸਾਰੇ ਸਤਿਕਾਰਯੋਗ ਸਨ ਪਰ ਜੋ ਜਜ਼ਬਾ ਨਰਿੰਦਰ ਮੋਦੀ ਨੇ ਹਾਸਿਲ ਕੀਤਾ ਹੈ ਉਹ ਜਜ਼ਬਾ ਕਿਸੇ ਕੋਲ ਨਹੀਂ ਹੈ। ਉਹਨਾਂ ਕਿਹਾ ਕੀ ਇੱਕ ਪਾਸੇ ਜਿੱਥੇ ਵਿਰੋਧੀ ਧਿਰਾਂ ਸਿਰਫ ਕੁਰਸੀ ਦੀ ਲੜਾਈ ਲੜ ਰਹੀਆਂ ਹਨ ਉਥੇ ਪੀਐੱਮ ਮੋਦੀ ਦੇਸ਼ ਦੀ ਤਰੱਕੀ ਲਈ ਰੋਡ ਮੈਪ ਤਿਆਰ ਕਰਕੇ ਬੈਠੇ ਹਨ, ਜਿਸ ਦਾ ਭਾਜਪਾ ਸਾਸ਼ਿਤ ਰਾਜ ਯੂਪੀ, ਮਹਾਰਾਸ਼ਟਰਾ, ਹਰਿਆਣਾ, ਮੱਧ ਪ੍ਰਦੇਸ਼, ਉੱਤਰਾਖੰਡ ਤੇ ਹੋਰ ਰਾਜ ਫਾਇਦਾ ਲੈ ਰਹੇ ਹਨ ਤਾਂ ਫਿਰ ਪੰਜਾਬ ਪਿੱਛੇ ਕਿਉਂ ਰਹੇ ?
ਰਵਨੀਤ ਬਿੱਟੂ ਨੇ ਕਿਹਾ ਕਿ ਪੰਜਾਬ ‘ਚ ਪੜ੍ਹਾਈ ਤੇ ਸਿਹਤ ਸਹੂਲਤਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੋਹਾਂ ਤੋਂ ਵਾਂਝਾ ਹੈ, ਕਿਉਂ ਨਾ ਇੱਥੇ ਏਮਜ਼, ਪੀਜੀਆਈ ਵਰਗੇ ਵੱਡੇ ਹਸਪਤਾਲ ਅਤੇ ਵੱਡੀਆਂ ਸਿੱਖਿਅਕ ਸੰਸਥਾਵਾਂ ਖੁੱਲ੍ਹਣ ਜਿਸ ਦੀ ਅੱਜ ਪੰਜਾਬ ਨੂੰ ਬਹੁਤ ਜਿਆਦਾ ਜਰੂਰਤ ਹੈ, ਇਸ ਲਈ ਆਓ 1 ਜੂਨ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਪਾ ਕੇ ਪੰਜਾਬ ਦੀ ਤਰੱਕੀ ਦਾ ਰਾਹ ਖੋਲ੍ਹੀਏ ਕਿਉਂਕਿ ਪੰਜਾਬ ਦੀ ਬਿਹਰਤੀ ਲਈ ਪੀਐੱਮ ਮੋਦੀ ਬਹੁਤ ਕੁੱਝ ਸੋਚ ਕੇ ਬੈਠੇ ਹਨ, ਜੋ ਪੰਜਾਬ ਮੁੜ ਪੈਰਾਂ ‘ਤੇ ਖੜ੍ਹਾ ਕਰਨ ‘ਚ ਸਹਾਈ ਸਾਬਿਤ ਹੋਵੇਗਾ, ਇਸ ਲਈ ਸਮੇਂ ਦੀ ਲੋੜ ਹੈ ਕਿ ਅਸੀਂ ਪੰਜਾਬ ਦੀ ਵਾਂਗਡੋਰ ਭਾਜਪਾ ਹੱਥ ਸੌਂਪ ਕੇ ਪੰਜਾਬ ਦੇ ਚੰਗੇ ਭਵਿੱਖ ਦੀ ਕਾਮਨਾ ਕਰੀਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅੰਕੁਰ ਮਹਾਜਨ, ਸੱਤਿਅਮ, ਪੰਕਜ, ਮੋਹਿਤ ਗੁਜਰਾਲ, ਬਿੱਟੂ ਸਹਿਗਲ, ਗਗਨ ਸਾਹਨੀ, ਕ੍ਰਿਸ਼ਨ ਗੋਇਲ, ਭੀਮ ਗੋਇਲ, ਪੰਮੀ ਮੱਕੜ, ਅੰਕੁਰ ਸੋਨੀ, ਅਵਿਰੁਧ ਗਰਗ, ਇੰਦਰਜੀਤ, ਸਨੀ ਚਾਵਲਾ, ਆਦਿੱਤਿਆ ਪਰਿਵਾਲ, ਸ਼ੀਤਲ, ਸੋਨੂੰ ਬ੍ਰੋਕਰ, ਮਨੋਜ ਚਾਵਲਾ, ਵਿਕਾਸ ਕਪੂਰ, ਰਿਸ਼ੀ ਸਾਹਨੀ, ਹੈਪੀ, ਗੁਰਮੀਤ, ਵਿਨੋਦ ਸਿੰਗਲਾ, ਜੌਨੀ, ਸ਼ੈਂਕੀ, ਰਾਕੇਸ਼ ਬਾਂਸਲ, ਸੁੰਨੀ ਅਰੋੜਾ, ਅਸ਼ੋਕ ਕੁਮਾਰ, ਸੰਜੀਵ ਸਿੰਘਵੀ, ਅਜੇ ਜਿੰਦਲ, ਸੰਜੇ ਨਾਰੰਗ ਆਦਿ ਹਾਜ਼ਰ ਸਨ।