ਰਵਨੀਤ ਬਿੱਟੂ ਨੂੰ ਜਗਰਾਉਂ ‘ਚ ਡੋਰ ਟੂ ਡੋਰ ਪ੍ਰਚਾਰ ਤੇ ਮੀਟਿੰਗਾਂ ‘ਚ ਭਰਵਾਂ ਹੁੰਗਾਰਾ
- ਆਪ ਤੇ ਕਾਂਗਰਸ ਪਾਰਟੀ ਲੋਕਾਂ ਨੂੰ ਬੇਵਕੂਫ਼ ਬਣਾ ਰਹੀਆਂ ਹਨ : ਰਵਨੀਤ ਬਿੱਟੂ
ਜਗਰਾਉਂ, 18 ਮਈ 2024 - ਵਿਧਾਨ ਸਭਾ ਹਲਕਾ ਜਗਰਾਉਂ ਦੇ ਵੱਖ-ਵੱਖ ਇਲਾਕਿਆਂ ‘ਚ ਚੋਣ ਪ੍ਰਚਾਰ ਕਰਨ ਪੁੱਜੇ ਲੁਧਿਆਣਾ ਲੋਕ ਸਭਾ ਹਲਕਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਲੋਕਾਂ ਦਾ ਭਾਰੀ ਸਮੱਰਥਨ ਮਿਲਿਆ, ਇਸ ਮੌਕੇ ਰਵਨੀਤ ਬਿੱਟੂ ਸ਼੍ਰੀ ਕ੍ਰਿਸ਼ਨਾ ਗਊ ਸ਼ਾਲਾ ਵਿਖੇ ਪੁੱਜੇ, ਜਿੱਥੇ ਉਹਨਾਂ ਨੇ ਗਊਆਂ ਦੀ ਸੇਵਾ ਕੀਤੀ, ਉਪਰੰਤ ਬੀਬੀ ਕਮਲਜੀਤ ਕੌਰ ਵੱਲੋਂ ਗ਼ਾਲਿਬ ਕਲਾਂ ਰੱਖੀ ਮੀਟਿੰਗ ਅਤੇ ਜ਼ਿਲਾ ਪ੍ਰਧਾਨ ਕਰਨਲ ਇੰਦਰਪਾਲ ਸਿੰਘ ਨਾਲ ਜਗਰਾਉਂ ਸ਼ਹਿਰ ‘ਚ ਡੋਰ ਟੂ ਡੋਰ ਪ੍ਰਚਾਰ ਕੀਤਾ, ਇਸ ਦੌਰਾਨ ਸੰਨੀ ਮਲਹੋਤਰਾ, ਸੁਖਜਿੰਦਰ ਸਿੰਘ, ਮਿੰਟੂ ਕੋਟਲਾ, ਕਰਨ ਗ਼ਾਲਿਬ ਨੌਜਵਾਨ ਭਾਜਪਾ ‘ਚ ਸ਼ਾਮਿਲ ਹੋਏ। ਇਸ ਮੌਕੇ ਉਹਨਾਂ ਨਾਲ ਅਜਮੇਰ ਸਿੰਘ, ਮੇਜਰ ਸਿੰਘ ਦੇਤਵਾਲ, ਅੰਕੁਸ਼ ਧੀਰ ਐਮਸੀ, ਰਾਜਾ ਵਰਮਾ, ਅਜਮੇਰ ਸਿੰਘ ਗ਼ਾਲਿਬ, ਜਗਵਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ, ਰਾਸ਼ੀ ਅਗਰਵਾਲ, ਅੰਕਿਤ ਬਾਂਸਲ, ਗੌਰਵ ਖੁੱਲਰ, ਅਸ਼ਵਨੀ ਲਾਲਾ, ਵਿਸ਼ਾਲ ਐੱਮਸੀ, ਭੁਪਿੰਦਰ ਸਿੰਘ, ਕ੍ਰਿਸ਼ਨ, ਰਾਹੁਲ ਸ਼ਰਮਾ, ਸੰਜੀਵ ਆਦਿ ਆਗੂ ਹਾਜ਼ਰ ਸਨ।
ਉਹਨਾਂ ਗਊਸ਼ਾਲਾ ‘ਚ ਪੁੱਜਦਿਆਂ ਜਿੱਥੇ ਇਹ ਕਿਹਾ ਕਿ ਗਊ ਮਾਤਾ ਦੀ ਸੇਵਾ ਕਰਕੇ ਬਹੁਤ ਆਨੰਦ ਆਇਆ, ਇੰਝ ਜਾਪਦਾ ਜਿਵੇਂ ਜ਼ਿੰਦਗੀ ਦਾ ਖ਼ਲਾਅ ਭਰ ਗਿਆ ਹੋਵੇ, ਉਹਨਾਂ ਕਿਹਾ ਕਿ ਚੌਥੀ ਵਾਰ ਬਤੌਰ ਸਾਂਸਦ ਸੰਸਦ ‘ਚ ਗਊ ਰੱਖਿਆ ਤੇ ਗਊ ਸੇਵਾ ਦਾ ਮੁੱਦਾ ਰੱਖਣਗੇ। ਰਵਨੀਤ ਬਿੱਟੂ ਨੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਇਹ ਕਿਸਾਨ ਨਹੀਂ ਹਨ ਇਹ ਰਾਜਨੀਤਿਕ ਪਾਰਟੀਆਂ ਦੇ ਬੰਦੇ ਹਨ, ਇਹਨਾਂ ਨੂੰ ਇਹ ਨਹੀਂ ਪਤਾ ਤੀਜੀ ਵਾਰ ਬਣਨ ਜਾ ਰਹੀ ਮੋਦੀ ਸਰਕਾਰ ਦੇ ਕਾਰਜਕਾਲ ‘ਚ ਕਿਸਾਨ ਹਿਤੈਸ਼ੀ ਫੈਂਸਲੇ ਕਿਸਾਨਾਂ ਦੇ ਧੰਦੇ ਲਈ ਲਾਹੇਵੰਦ ਸਾਬਿਤ ਹੋਣਗੇ। ਉਹਨਾਂ ਕਿਹਾ ਕਿ ਜੇਕਰ ਅਸੀਂ ਸਰਕਾਰ ‘ਚ ਭਾਗੀਦਾਰ ਹੋਵਾਂਗੇ ਤਾਂ ਹੀ। ਕਿਸਾਨਾਂ ਦੇ ਕਰਜ਼ੇ ਮੁਆਫ ਹੋਣਗੇ, ਕਿਸਾਨਾਂ ਦੀ ਗੱਲ ਉਹ ਸਰਕਾਰ ਅੱਗੇ ਰੱਖਣਗੇ।
ਉਹਨਾਂ ਕਿਹਾ ਕੀ ਉਹ ਕੀ ਬਤੌਰ ਸਾਂਸਦ ਕਿਸਾਨੀ ਅੰਦੋਲਨ ਸਮੇਂ ਦਿੱਲੀ ਬੈਠੇ ਰਹੇ ਭਾਵੇਂ ਉਹ ਮੀਂਹ ਹੋਵੇ, ਹਨ੍ਹੇਰੀ, ਠੰਡ, ਗਰਮੀ, ਦਿਨ ਤਿਓਹਾਰ ਸਾਰੇ ਉਥੇ ਕੱਟੇ ਸਨ, ਉਦੋਂ ਰਾਜਾ ਵੜਿੰਗ ਤੇ ਪੱਪੀ ਪ੍ਰਾਸ਼ਰ ਕਿੱਥੇ ਸਨ ? ਉਹਨਾਂ ਕਿਹਾ ਕਿ ਆਪ ਤੇ ਕਾਂਗਰਸ ਪਾਰਟੀ ਲੋਕਾਂ ਨੂੰ ਬੇਵਕੂਫ਼ ਬਣਾ ਰਹੀਆਂ ਹਨ, ਦਿੱਲੀ ਤੋਂ ਲੈ ਕੇ ਪੰਜਾਬ ਦੀ ਰਾਜਧਾਨੀ ਤੱਕ ਆਪ+ਕਾਂਗਰਸ ਇਕੱਠੇ ਹਨ, ਪੰਜਾਬ ‘ਚ ਅਲੱਗ ਹੋਣ ਦਾ ਡਰਾਮਾ ਕਰਦੇ ਹਨ, ਇਸ ਲਈ ਮੁੱਦਾਹੀਨ ਆਪ ਤੇ ਕਾਂਗਰਸ ਦੀਆਂ ਗੱਲ੍ਹਾਂ ‘ਚ ਆਉਣ ਦੀ ਬਜਾਏ ਵਿਕਾਸਸ਼ੀਲ ਭਾਜਪਾ ਦੇ ਹੱਥ ਮਜ਼ਬੂਤ ਕਰੋ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜਿੰਦਰ ਸ਼ਰਮਾ, ਸਤੀਸ਼ ਕੁਮਾਰ ਪੱਪੀ, ਤੀਰਥ ਸਿੰਘ ਰਾਜਿੰਦਰ ਸਿੰਘ ਚਾਹਲ, ਦਵਿੰਦਰ ਸਿੰਘ ਬਿੱਟਾ, ਨਵੀਂ ਗੋਇਲ, ਬੌਬੀ ਭੰਡਾਰੀ, ਧੀਰਜ ਵਰਮਾ, ਸੋਨੂੰ ਮਲਹੋਤਰਾ, ਮੋਨੂੰ, ਰਿੰਕੂ, ਬੱਬੂ, ਸੰਜੀਵ ਗੋਪੀ, ਬਲਵਿੰਦਰ ਬਾਂਸਲ, ਅਜੇ ਗੋਇਲ, ਸੰਜੀਵ ਸਿੰਗਲਾ, ਸੰਜੀਵ ਸਿੰਘ, ਵਿਸ਼ਾਲ ਗੋਇਲ, ਯੋਧਾ, ਗੁਰਜੀਤ ਕੌਰ ਆਦਿ ਹਾਜ਼ਰ ਸਨ।