ਚਰਨਜੀਤ ਚੰਨੀ ਦੀਆਂ ਚੋਣ ਮੀਟਿੰਗਾਂ ਰੈਲੀਆ ਚ ਬਦਲੀਆਂ, ਲੋਕਾਂ ਨੇ ਦਲ ਬਦਲੂਆਂ ਨੂੰ ਨਕਾਰਨ ਦੀ ਕਹੀ ਗੱਲ
- ਜਲੰਧਰ ਵਿੱਚ ਵਿਕਾਸ ਤੇ ਤਰੱਕੀ ਦਾ ਮਾਡਲ ਲੈ ਕੇ ਵੋਟਾਂ ਮੰਗ ਰਿਹਾ-ਚਰਨਜੀਤ ਚੰਨੀ
- ਜਲੰਧਰ ਦੇ ਉਦਿਯੋਗਾਂ ਦਾ ਅੰਤਰਰਾਸ਼ਟਰੀ ਪੱਧਰ ਤੇ ਬੋਲ ਬਾਲਾ ਕਰਵਾਉਣਾ ਉੱਨਾਂ ਦੀ ਜਿੰਮੇਵਾਰੀ-ਸ.ਚੰਨੀ
ਜਲੰਧਰ, 18 ਮਈ 2024 - ਜਲੰਧਰ ਵੈਸ਼ਟ ਹਲਕੇ ਦੇ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੂੰ ਲਗਾਤਾਰ ਲੋਕਾਂ ਦਾ ਵੱਡਾ ਹੁੰਗਾਰਾ ਮਿਲ ਰਿਹਾ ਹੈ।ਸ਼ਨੀਵਾਰ ਸ਼ਾਮ ਨੂੰ ਜਲੰਧਰ ਦੇ ਵੈਸ਼ਟ ਹਲਕੇ ਦੇ ਵਿੱਚ ਹੋਈਆਂ ਵੱਖ ਵੱਖ ਚੋਣ ਮੀਟਿੰਗਾਂ ਰੈਲੀਆਂ ਦਾ ਰੂਪ ਧਾਰਨ ਕਰ ਗਈਆਂ ਤੇ ਇੱਥੋਂ ਦੇ ਲੋਕਾਂ ਵਿੱਚ ਕਾਂਗਰਸ ਪਾਰਟੀ ਪ੍ਰਤੀ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆ।ਇਸ ਦੋਰਾਨ ਇਲਾਕਿਆਂ ਦੇ ਮੋਹਵਰ ਲੋਕਾਂ ਨੇ ਸ਼ਟੇਜਾ ਬੋਲਦਿਆਂ ਕਿਹਾ ਕਿ ਉਹ ਦਲ ਬਦਲੂ ਲੀਡਰਾਂ ਤੋਂ ਅੱਕ ਚੁੱਕੇ ਹਨ ਤੇ ਕਾਂਗਰਸ ਪਾਰਟੀ ਦੇ ਵਫ਼ਾਦਾਰ ਜਰਨੈਲ ਚਰਨਜੀਤ ਸਿੰਘ ਚੰਨੀ ਨੂੰ ਜਿਤਾ ਕੇ ਦੇਸ਼ ਦੀ ਲੋਕ ਸਭਾ ਵਿੱਚ ਭੇਜਣਾ ਚਾਹੁੰਦੇ ਹਨ ਤਾਂ ਜੋ ਸ.ਚੰਨੀ ਜਲੰਧਰ ਦੀ ਆਵਾਜ਼ ਬਣ ਕੇ ਲੋਕ ਸਭ ਵਿੱਚ ਗੱਜਣ।
ਇੰਨਾਂ ਮੋਹਤਵਰ ਲੋਕਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਆਪਣੇ ਇਲਾਕਿਆਂ ਦੀਆਂ ਸਮੱਸਿਆਵਾਂ ਤੇ ਜਲੰਧਰ ਵਿੱਚ ਵਿੱਕ ਰਹੇ ਨਸ਼ੇ ਦਾ ਹੱਲ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜਲੰਧਰ ਦੇ ਲੋਕ ਇੰਨਾਂ ਗੈਰ ਕਨੂੰਨੀ ਗਤੀਵਿਧੀਆਂ ਤੋਂ ਪ੍ਰੇਸ਼ਾਨ ਹੋ ਰਹੇ ਹਨ ਤੇ ਲੋਕਾ ਦੇ ਘਰ ਬਰਬਾਦ ਹੋ ਰਹੇ ਹਨ।ਇਸ ਦੋਰਾਨ ਲੋਕਾ ਨੂੰ ਸੰਬੋਧਨ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਜਲੰਧਰ ਵਿੱਚ ਵਿਕਾਸ ਦਾ ਮਾਡਲ ਲੈ ਕੇ ਆਏ ਹਨ।ਉੱਨਾਂ ਕਿਹਾ ਕਿ ਇੱਥੋਂ ਦੇ ਨੁਮਾਇੰਦਿਆਂ ਨੇ ਲੋਕਾਂ ਨੂੰ ਨਸ਼ੇ ਤੇ ਦੜੇ ਸੱਟੇ ਵਿੱਚ ਲਿਪਤ ਕਰਕੇ ਲੋਕਾ ਦੇ ਘਰ ਉਜਾੜੇ ਹਨ ਪਰ ਉਹ ਲੋਕਾਂ ਨੂੰ ਇੰਨਾਂ ਗੈਰ ਕਨੂੰਨੀ ਗਤੀਵਿਧੀਆਂ ਤੋਂ ਰਾਹਤ ਦੇ ਕੇ ਇੱਕ ਨਰੋਆ ਸਮਾਜ ਸਿਰਜਣ ਦਾ ਏਜੰਡਾ ਲੈ ਕੇ ਆਏ ਹਨ।
ਚੰਨੀ ਨੇ ਕਿਹਾ ਉਹ ਇੱਥੇ ਕਾਲਜ,ਯੂਨੀਵਰਸਿਟੀ ਅਤੇ ਪੀ.ਜੀ.ਆਈ ਵਰਗੇ ਹਸਪਤਾਲ ਲੈ ਕੇ ਆਉਣਗੇ ਜਿਸ ਨਾਲ ਲੋੜਵੰਦ ਲੋਕਾਂ ਨੂੰ ਸਰਕਾਰੀ ਤੋਰ ਤੇ ਸਿੱਖਿਆ ਅਤੇ ਸਿਹਤ ਸਹੂਲਤਾਂ ਮਿਲਣ।ਉੱਨਾਂ ਕਿਹਾ ਕਿ ਜਲੰਧਰ ਦੇ ਉਦਿਯੋਗਾ ਰੀੜ ਦੀ ਹੱਡੀ ਹਨ ਤੇ ਇੰਨਾਂ ਉਦਿਯੋਗਾ ਨੂੰ ਮਜ਼ਬੂਤ ਕਰਨਾ ਤੇ ਅੰਤਰਰਾਸ਼ਟਰੀ ਪੱਧਰ ਤੇ ਇੰਨਾਂ ਉਦਿਯੋਗਾ ਦਾ ਬੋਲ ਬਾਲਾ ਕਰਵਾਉਣਾ ਵੀ ਉੱਨਾਂ ਦੀ ਵੱਡੀ ਜਿੰਮੇਵਾਰੀ ਰਹੇਗੀ।ਉੱਨਾਂ ਕਿਹਾ ਕਿ ਜੇਕਰ ਉਦਿਯੋਗ ਮਜ਼ਬੂਤ ਹੋਣਗੇ ਤਾਂ ਰੋਜ਼ਗਾਰ ਦੇ ਸਾਧਨ ਵੀ ਵਧਣਗੇ।ਇਸ ਦੌਰਾਨ ਉੱਨਾਂ ਸ਼ਹਿਰ ਵਿਚ ਪਾਣੀ,ਸੀਵਰੇਜ ਵਰਗੀਆਂ ਬੁਨਿਆਦੀ ਸਹੂਲਤਾ ਦਾ ਸੁਚੱਜਾ ਪ੍ਰਬੰਧ ਕਰਨ ਦੀ ਗੱਲ ਕਹੀ।ਇਸ ਮੋਕੇ ਤੇ ਜਸਵਿੰਦਰ ਸਿੰਘ ਲੱਡੂ,ਸੰਜੀਵ ਦੁਆ,ਕੰਚਨ ਠਾਕੁਰ,ਮੀਨੂੰ ਬੱਗਾ,ਸਾਬਕਾ ਕੋਸਲਰ ਜਗਦੀਸ਼ ਸਮਰਾਏ,ਬੰਟੀ ਨੀਲਕੰਠ,ਸਾਬਕਾ ਕੋਸਲਰ ਬਲਬੀਰ ਕੁਮਾਰ,ਸੁਰਿੰਦਰ ਕੋਰ ਤੋ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਹਾਜ਼ਰ ਸਨ।